ਅਜ਼ਮੇਰ ਹੇਰ ਨੇ ਕਣਕ ਦੇ ਘੱਟ ਰਹੇ ਭੰਡਾਰ ’ਤੇ ਪ੍ਰਗਟਾਈ ਚਿੰਤਾ

4677590
Total views : 5510535

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸੂਬੇ ’ਚ ਘੱਟ ਰਹੇ ਕਣਕ ਦੇ ਭੰਡਾਰ ’ਤੇ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਸੀਨੀਅਰ ਕਿਸਾਨ ਆਗੂ ਸ: ਅਜ਼ਮੇਰ ਸਿੰਘ ਹੇਰ ਨੇ ਕਿਹਾ ਕਿ ਪੰਜਾਬ ਦੀ ਅਫ਼ਸਰਸ਼ਾਹੀ ਆਪਣੀ ਕੁੰਭਕਰਨੀ ਨੀਂਦ ਤੋਂ ਜਾਗੇ ਅਤੇ ਆਉਣ ਵਾਲੇ ਅਨਾਜ ਦੀ ਘੱਟ ਦੀ ਪੂਰਤੀ ਪ੍ਰਤੀ ਹੁਣ ਤੋਂ ਹੀ ਕਮਰਕੱਸ ਲਵੇ।ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸੈਕਟਰੀ, ਫ਼ੂਡ ਸਪਲਾਈ ਪੰਜਾਬ ਸਰਕਾਰ ਨੇ ਬੀਤੀ ਦਿਨੀਂ ਜਾਰੀ ਇਕ ਬਿਆਨ ’ਚ ਕਿਹਾ ਸੀ ਕਿ ਇਸ ਸਮੇਂ ਮੌਸਮ ਕਣਕ ਦੇ ਅਨੁਕੂਲ ਹੈ, ਜੋ ਕਿ ਬਿਲਕੁਲ ਗਲਤ ਹੈ, ਗਰਮੀ ਦਿਨ-ਬ-ਦਿਨ ਵੱਧ ਰਹੀ ਹੈ, ਇਸ ਦੇ ਨਾਲ ਕਣਕ ਦਾ ਝਾੜ ਬਹੁਤ ਘੱਟ ਜਾਵੇਗਾ। ਜਿਸ ਲਈ ਇਹ ਸਾਲ ਕਿਸਾਨਾਂ ਲਈ ਮਾਰੂ ਸਾਬਿਤ ਹੋਵੇਗਾ।

 ਕੇਂਦਰ ਦੀਆਂ ਏਜੰਸੀਆਂ ਨਾਲ ਮਿਲ ਕੇ ਪੰਜਾਬ ਭੰਡਾਰ ਨੂੰ ਭਰੇ

ਉਨ੍ਹਾਂ ਕਿਹਾ ਕਿ ਪੰਜਾਬ ’ਚ ਕਣਕ ਦਾ ਭੰਡਾਰ ਬਹੁਤ ਘੱਟ ਹੈ, ਜੋ ਕਿ ਪਿਛਲੇ ਸਾਲ ਨਾਲੋਂ ਕਰੀਬ 35 ਲੱਖ ਟਨ ਘੱਟ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਕਣਕ ਖਰੀਦ ਕਰਨ ਸਬੰਧੀ ਕਿਸਾਨਾਂ ਲਈ ਕਣਕ ਦੀ ਕੀਮਤ ਵਧਾਉਣ ਅਤੇ 500 ਰੁਪੈ ਪ੍ਰਤੀ ਕੁਵਿੰਟਲ ਬੋਨਸ ਵੀ ਜਾਰੀ ਕਰਵਾਉਣ ਤਾਂ ਜੋ ਗਰੀਬਾਂ ਨੂੰ ਕਣਕ ਸਪਲਾਈ ਕਰਨ ਵਾਸਤੇ ਲੋੜੀਂਦਾ ਭੰਡਾਰ ਕੀਤਾ ਜਾ ਸਕੇ।
ਸ: ਹੇਰ ਨੇ ਇਸ ਗੱਲ ’ਤੇ ਵੀ ਖ਼ਦਸ਼ਾ ਜਾਹਿਰ ਕਰਦਿਆਂ ਕਿਹਾ ਕਿ ਇਸ ਵਾਰ ਮੌਸਮ ਦੇ ਬਦਲਦੇ ਮਿਜ਼ਾਜ਼ ਕਰ ਕੇ ਕਣਕ ਦੀ ਪੈਦਾਵਾਰ ’ਚ ਕਮੀ ਆ ਸਕਦੀ ਹੈ, ਜਿਸ ਨਾਲ ਸਥਿਤੀ ਹੋਰ ਵੀ ਚਿੰਤਾਜਨਕ ਹੋ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਅਨਾਜ ਭੰਡਾਰ ਸਬੰਧੀ ਹੁਣ ਤੋਂ ਹੀ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਭਵਿੱਖ ’ਚ ਅਨਾਜ ਸਬੰਧੀ ਗੰਭੀਰ ਸਥਿਤੀ ਬਣ ਸਕਦੀ ਹੈ। ਇਸ ਲਈ ਅਨਾਜ ਸਬੰਧੀ ਸੂਬਾ ਸਰਕਾਰ ਵੱਧ ਤੋਂ ਵੱਧ ਖਰੀਦ ਕਰੇ ਅਤੇ ਕੇਂਦਰ ਦੀਆਂ ਏਜੰਸੀਆਂ ਨਾਲ ਮਿਲ ਕੇ ਭੰਡਾਰ ਨੂੰ ਭਰੇ।

Share this News