Total views : 5510530
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਅਜ ਦੇ ਦੌੜ ਭੱਜ ਦੇ ਯੁੱਗ ਵਿੱਚ ਜਿੱਥੇ ਕਿ ਆਮ ਆਦਮੀ ਮਾਨਸਿਕਤਾ ਦਾ ਸ਼ਿਕਾਰ ਹੋ ਰਿਹਾ ਹੈ, ਜਿਸ ਨਾਲ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਜਿਸ ਵਿਚ ਸਕੂਲ ਦੇ ਬੱਚਿਆ/ ਵਿਦਿਅਰਾਥੀਆਂ ਦੀਆਂ ਗੱਡੀਆਂ ਵੀ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਹਨ, ਜਿਸ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਮਾਨਯੋਗ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਸ੍ਰੀ ਜਸਕਰਨ ਸਿੰਘ ਦੀ ਯੋਗ ਅਗਵਾਈ ਵਿਚ ਅਤੇ ਏਡੀਸੀਪੀ ਟਰੈਫਿਕ ਸ਼੍ਰੀਮਤੀ ਅਮਨਦੀਪ ਕੌਰ, ਏਸੀਪੀ ਟ੍ਰੈਫਿਕ ਸ਼੍ਰੀ ਰਾਜੇਸ਼ ਕੱਕੜ ਦੇ ਦਿਸ਼ਾ ਨਿਰਦੇਸ਼ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ, ਅੰਮ੍ਰਿਤਸਰ ਵੱਲੋਂ ਸ਼ਹਿਰ ਦੇ ਹੋਲੀ ਹਾਰਟ ਸਕੂਲ ਲੋਹਾਰਕਾ ਰੋਡ ਦੇ ਸਕੂਲ ਵੈਨ ਡਰਾਇਵਰਾ ਨਾਲ ਸੈਮੀਨਾਰ ਕੀਤਾ ਗਿਆ।
ਡਰਾਈਵਰਾਂ ਨੂੰ ਰੋਂਗ ਸਾਈਡ ਡਰਾਈਵਿੰਗ ਨਾ ਕਰਨ ਦੀ ਅਤੇ ਸਹੀ ਜਗ੍ਹਾ ਵਾਹਨ ਪਾਰਕ ਕਰਨ ਦੀ ਹਦਾਇਤ ਕੀਤੀ ਗਈ। ਭਵਿਖ ਵਿਚ ਅਜਿਹੀ ਗਲਤੀ ਕਰਨ ਤੇ ਚਲਾਨ ਕਰਨ ਦੀ ਚੇਤਾਵਨੀ ਦਿੱਤੀ ਗਈ। ਇਸ ਮੌਕੇ ਪਰ ਐੱਸ ਆਈ ਦਲਜੀਤ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ , ਏ ਐਸ ਆਈ ਅਰਵਿੰਦਰਪਾਲ ਸਿੰਘ, ਮੁੱਖ-ਸਿਪਾਹੀ ਸਲਵੰਤ ਸਿੰਘ ਅਤੇ ਸਕੂਲ ਦੇ ਟਰਾਂਸਪੋਰਟ ਇੰਚਾਰਜ ਮਨਜੀਤ ਸਿੰਘ, ਵੈਨ ਡਰਾਈਵਰ ਸੁਰਜੀਤ ਸਿੰਘ, ਰੌਸ਼ਨ ਸਿੰਘ, ਦਲਜੀਤ ਸਿੰਘ, ਬਲਬੀਰ ਸਿੰਘ ਬੀਰਾ, ਰਾਜ ਕੁਮਾਰ ਆਦਿ 40-42 ਡਰਾਇਵਰ ਹਾਜ਼ਰ ਸਨ ਅਤੇ ਓਹਨਾ ਸਾਰਿਆ ਨੇ ਵਿਸ਼ਵਾਸ਼ ਦਵਾਇਆ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਿਸ ਦਾ ਸਾਥ ਦੇਣਗੇ।