Total views : 5507410
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਦੇਸ਼ ਅੰਦਰ ਸਥਿਤ ਫੌਜੀ ਛਾਉਣੀਆਂ, ਹਵਾਈ ਫੌਜ ਦੇ ਅੱਡਿਆਂ ਅਤੇ ਜਲ ਸੈਨਾ ਦੇ ਵੱਖ ਵੱਖ ਖੇਤਰਾਂ ਵਿੱਚ ਚਲਦੇ ਕੰਮਾਂ ਵਿੱਚ ਲੱਗੇ ਕਰਮੀਆਂ ਦੀ ਤਰਜਮਾਨੀ ਕਰਦੀ ਅਤੇ ਦੇਸ਼ ਦੀਆਂ ਮੋਹਰਲੀਆਂ ਜਥੇਬੰਦੀਆਂ ਵਿੱਚ ਸ਼ੁਮਾਰ ਜਥੇਬੰਦੀ ਆਈ.ਐਨ.ਡੀ.ਡਬਲਿਊ.ਐਫ. (ਇੰਡੀਅਨ ਨੈਸ਼ਨਲ ਡਿਫੈਂਸ ਵਰਕਰਜ਼ ਫੈਡਰੇਸ਼ਨ) ਦੀ ਕੌਮੀ ਪੱਧਰ ਦੀ ਹੋਈ ਚੋਣ ਵਿੱਚ ਅੰਮ੍ਰਿਤਸਰ ਦੇ ਜੁਝਾਰੂ ਆਗੂ ਸਤਨਾਮ ਸਿੰਘ ਨੂੰ ਫੈਡਰੇਸ਼ਨ ਦਾ ਸਰਵਸੰਮਤੀ ਨਾਲ ਤਿੰਨ ਸਾਲ ਲਈ ਸਕੱਤਰ ਚੁਣੇ ਜਾਣ ਉਪਰੰਤ ਜੱਦੀ ਸ਼ਹਿਰ ਅੰਮ੍ਰਿਤਸਰ ਪੁੱਜਣ ਤੇ ਵੱਖ ਵੱਖ ਫੈਡਰੇਸ਼ਨਾਂ ਅਤੇ ਯੂਨੀਅਨ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਦੇਸ਼ ਦੇ ਡਿਫੈਂਸ ਵਰਕਰਾਂ ਵਲੋਂ ਪ੍ਰਗਟਾਏ ਵਿਸਵਾਸ਼ ਤੇ ਪੂਰਾ ਉਤਰਾਂਗਾ- ਸਤਨਾਮ ਸਿੰਘ
ਇਥੇ ਜਿਕਰਯੋਗ ਹੈ ਕਿ ਬੀਤੇ ਦਿਨ ਉਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਵਿਖੇ ਆਈ.ਐਨ.ਡੀ.ਡਬਲਿਊ.ਐਫ. ਦੀ 22ਵੀਂ ਕੌਮੀ ਪੱਧਰੀ ਕਨਵੈਨਸ਼ਨ ਦੌਰਾਨ ਸਤਨਾਮ ਸਿੰਘ ਅੰਮ੍ਰਿਤਸਰ ਨੂੰ ਫੈਡਰੇਸ਼ਨ ਦਾ ਕੌਮੀ ਸਕੱਤਰ ਚੁਣਿਆ ਗਿਆ। ਅੱਜ ਉਨ੍ਹਾਂ ਦਾ ਜੱਦੀ ਸ਼ਹਿਰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਪੱੁਜਣ ਤੇ ਜਿਥੇ ਐਮ.ਈ.ਐਸ. ਕੰਟਰੈਕਟਰਜ਼ ਵਲੋਂ ਸਵਾਗਤ ਕੀਤਾ ਗਿਆ ਉਥੇ ਹੀ ਰੇਲਵੇ ਕਰਮੀਆਂ ਦੀ ਜਥੇਬੰਦੀ ਉਤਰੀ ਰੇਲਵੇ ਮੈਨਜ਼ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਅਕਾਸ਼ ਗੁੰਜਾਊ ਨਾਅਰਿਆਂ ਦਰਮਿਆਨ ਉਨਾਂ੍ਹ ਨੂੰ ਗਲ ਵਿੱਚ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਯੂ.ਆਰ.ਐਮ.ਯੂ. ਦੇ ਡਿਵੀਜਨ ਸਕੱਤਰ ਰਜੇਸ਼ ਕੁੁਮਾਰ, ਬ੍ਰਾਂਚ ਪ੍ਰਧਾਨ ਰਾਜਬੀਰ ਸਿੰਘ, ਸੁਖਚੈਨ ਸਿੰਘ ਗਿੱਲ ਐਮ.ਈ.ਐਸ. (ਬੀ.ਏ.ਆਈ), ਰੇਸ਼ਮ ਸਿੰਘ ਐਮ.ਈ.ਐਸ., ਬਲਵਿੰਦਰ ਸਿੰਘ ਏਅਰਫੋਰਸ, ਸੁਨੀਲ ਸੈਣੀ ਨਿਊ ਕੈਂਟ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਮੇਜਰ ਸਿੰਘ, ਰਿਪਨ ਕੁਮਾਰ, ਜਗਜੀਤ ਕੁਮਾਰ, ਰਮਨ ਕੁਮਾਰ, ਪਲਵਿੰਦਰ ਸਿੰਘ ਅਠਵਾਲ, ਪਰਮਿੰਦਰ ਸਿੰਘ ਸਰਪੰਚ ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਯੂਨੀਅਨ ਆਗੂ ਤੇ ਵਰਕਰ ਹਾਜਰ ਸਨ।ਖਬਰ ਨੂੰ ਅੱਗੇ ਵੱਧ ਤੋ ਵੱਧ ਸ਼ੇਅਰ ਕਰੋ