Total views : 5507076
Total views : 5507076
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ
ਮੁੱਖ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਜਾਰੀ ਕਲੰਡਰ ਸਾਲ 2023 ਅਨੁਸਾਰ ਸਮੂਹ ਚੋਣ ਹਲਕਿਆਂ ਵਿਚ ਮਹੀਨਾਵਾਰ ਸਪੈਸ਼ਲ ਕੈਂਪ 5 ਫਰਵਰੀ 2023 ਨੂੰ ਲਗਾਇਆ ਜਾਣਾ ਸੀ। ਪਰ 5 ਫਰਵਰੀ 2023 ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਹੋਣ ਕਰਕੇ ਇਹ ਸਪੈਸ਼ਲ ਕੈਂਪ ਹੁਣ 12 ਫਰਵਰੀ 2023 ਨੂੰ ਲਗਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਤਹਿਸੀਲਦਾਰ ਸ: ਰਾਜਿੰਦਰ ਸਿੰਘ ਨੇ ਦੱਸਿਆ ਕਿ 12 ਫਰਵਰੀ ਦਿਨ ਐਤਵਾਰ ਨੂੰ ਸਾਰੇ ਚੋਣ ਹਲਕਿਆਂ ਵਿਚ ਸਾਰੇ ਸੁਪਰਵਾਈਜ਼ਰ ਅਤੇ ਬੀ.ਐਲ.ਓ. ਪੋਲੰਗ ਬੂਥਾਂ ਤੇ ਬੈਠਣਗੇ ਅਤੇ ਲੋਕਾਂ ਦੀਆਂ ਵੋਟਾਂ ਦੀ ਸੁਧਾਈ ਦਾ ਕੰਮ ਕਰਨਗੇ।