ਖਾਲਸਾ ਕਾਲਜ ਲਾਅ ਵਿਖੇ ‘ਅਨੁਸ਼ਾਸ਼ਨ ਦੀ ਮਹੱਤਤਾ’ ਸਬੰਧੀ ਸੈਮੀਨਾਰ ਕਰਵਾਇਆ ਗਿਆ

4675400
Total views : 5507076

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਖਾਲਸਾ ਕਾਲਜ ਆਫ਼ ਲਾਅ ਦੇ ਐਨ. ਸੀ. ਸੀ. ਵਿੰਗ ਵੱਲੋਂ ਅਨੁਸ਼ਾਸ਼ਨ ਦੀ ਮਹੱਤਤਾ’ ਸਬੰਧੀ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਇਸ ਸੈਮੀਨਾਰ ਚ ਮੁੱਖ ਮਹਿਮਾਨ ਵਜੋਂ ਪੁੱਜੇ ਸੀ. ਓ. ਸ: ਕਰਨੈਲ ਸਿੰਘ ਨੇ ਆਪਣੇ ਵਿਚਾਰ ਵਿਦਿਆਰਥੀਆਂ ਅਤੇ ਕੈਡਿਟਾਂ ਨਾਲ ਸਾਂਝੇ ਕਰਦੇ ਹੋਏ ਦੱਸਿਆ ਕਿ ਸਾਡੇ ਜੀਵਨ ਚ ਅਨੁਸ਼ਾਸ਼ਨ ਦੀ ਕੀ ਮਹੱਹਤਾ ਹੈ।ਉਨ੍ਹਾਂ ਕਿਹਾ ਕਿ ਜੇ ਇਕ ਵਿਅਕਤੀ ਆਪਣੇ ਜੀਵਨ ਚ ਅਨੁਸ਼ਾਸ਼ਨ ਦੀ ਮਹੱਹਤਾ ਨੂੰ ਸਮਝ ਕੇ ਸਖਤ ਮਿਹਨਤ ਕਰਦਾ ਹੈਤਾਂ ਉਹ ਜੀਵਨ ਦਾ ਕੋਈ ਵੀ ਮੁਕਾਮ ਆਸਾਨੀ ਨਾਲ ਹਾਸਲ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਕ ਵਿਅਕਤੀ ਸਮੇਂ ਦੀ ਕਦਰ ਕਰਕੇਜ਼ਿੰਦਗੀ ਦੇ ਵੱਖਰੇ-ਵੱਖਰੇ ਪੜਾਵਾਂ ਚ ਕੋਸ਼ਿਸ਼ ਕਰ ਕੇਆਪਣੇ ਛੋਟੇ ਛੋਟੇ ਯਤਨਾਂ ਨਾਲ ਸਫਲਤਾ ਹਾਸਲ ਕਰ ਸਕਦਾ ਹੈ। ਇਸ ਮੌਕੇ ਉਨ੍ਹਾਂ ਨੇ ਐਨ. ਸੀ. ਸੀ. ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਇਸ ਗੱਲ ਦੀ ਵੀ ਸ਼ਲਾਘਾ ਕੀਤੀ ਕਿ ਬਹੁਤ ਹੀ ਥੋੜੇ ਸਮੇਂ ਚ ਕਾਲਜ ਦੇ ਐਨ. ਸੀ. ਸੀ. ਦੇ ਕੈਡਿਟਾਂ ਨੇ ਐਨ. ਸੀ. ਸੀ ਦੇ ਅਨੁਸ਼ਾਸ਼ਨ ਨੂੰ ਅਪਨਾਇਆ ਹੈ।ਇਸ ਮੌਕੇ ਡਾ. ਗੁਨੀਸ਼ਾ ਸਲੂਜਾਡਾ. ਹਰਪ੍ਰੀਤ ਕੌਰਡਾ. ਸੀਮਾ ਰਾਨੀਡਾ. ਪੂਰਨੀਮਾ ਖੰਨਾਡਾ. ਪਵਨਦੀਪ ਕੌਰਡਾ. ਰੇਨੂ ਸੈਣੀਡਾ. ਮੋਹਿਤ ਸੈਣੀਡਾ. ਨਿਧੀਡਾ. ਸ਼ਿਵਨਪ੍ਰੋ: ਉਤਕਰਸ਼ ਸੇਠਸ. ਰਣਜੀਤ ਸਿੰਘ ਆਦਿ ਕਾਲਜ ਸਟਾਫ ਹਾਜ਼ਰ ਸਨ।  

Share this News