ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਵੱਲੋੰ ਪਰਾਲੀ ਪ੍ਰਬੰਧਨ ਦੇ ਐਕਸ਼ਨ ਪਲਾਨ ਸਬੰਧੀ ਮੀਟਿੰਗ

4675352
Total views : 5506916

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ, ਜਸਬੀਰ ਲੱਡੂ

ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਵੱਲੋੰ ਪਰਾਲੀ ਪ੍ਰਬੰਧਨ ਦੇ  ਬਲਾਕ ਪੱਧਰੀ ਅਤੇ ਜਿਲ੍ਹਾ ਪੱਧਰੀ ਅਗਾਂਹੂ ਐਕਸ਼ਨ ਪਲਾਨ ਤਿਆਰ ਕਰਨ ਲਈ ਸਟਾਫ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸਮੂਹ ਬਲਾਕ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਥਾਰ ਅਫਸਰ, ਬਲਾਕ ਟੈਕਨਾਲੋਜੀ ਮੈਨੇਜਰ ਨੇ ਹਿੱਸਾ ਲਿਆ।ਜਿਲ੍ਹਾ ਸਿਖਲਾਈ ਅਫਸਰ, ਡਾ. ਹਰਪਾਲ ਸਿੰਘ ਪੰਨੂ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਵਿਕਰਮ ਸੂਦ ਨੇ ਐਕਸ਼ਨ ਪਲਾਨ ਤਿਆਰ ਕਰਨ ਸਬੰਧੀ ਸਟਾਫ ਨੂੰ ਵਿਸਥਾਰ ਜਾਣਕਾਰੀ ਦਿੱਤੀ।

ਮੁਖ ਖੇਤੀਬਾੜੀ ਅਫਸਰ ਨੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਭਾਗ ਵੱਲੋ ਸਬਸਿਡੀ ‘ਤੇ ਦਿੱਤੀਆਂ ਗਈਆਂ ਮਸ਼ੀਨਾਂ, ਪਰਾਲੀ ਪ੍ਰੰਬਧਨ ਲਈ ਕੀਤੇ ਗਏ ਉਪਰਾਲਿਆਂ ਨਾਲ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 22% ਅੱਗ ਲੱਗਣ ਦੇ ਮਾਮਲੇ ਘਟੇ ਹਨ। ਪਰਾਲੀ ਪ੍ਰਬੰਧਨ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਬਹੁਤ ਸੰਜੀਦਾ ਹਨ। ਇਸ ਲਈ ਇਸ ਸਾਲ ਵੀ ਅੱਗ ਦੇ ਮਾਮਲਿਆਂ ਨੂੰ ਘਟਾਉਣ ਲਈ ਵਧ ਤੋ ਵੱਧ ਉਪਰਾਲੇ ਜਿਵੇ ਕਿ ਸਬਸਿਡੀ ਤੇ ਮਸ਼ੀਨਾਂ, ਜਾਗਰੂਕਤਾ ਕੈਂਪ, ਕਿਸਾਨ ਮਿਲਣੀਆਂ ਆਦਿ ਕੀਤੇ ਜਾਣ। ਇਸ ਦੇ ਨਾਲ ਹੀ ੳਹਨਾਂ ਨੇ ਵਿਭਾਗ ਅਧੀਨ ਚੱਲ ਰਹੀਆਂ ਵੱਖ – ਵੱਖ ਸਕੀਮਾਂ ਦੀ ਪ੍ਰਗਤੀ ਦਾ ਰੀਵਿਉ ਕੀਤਾ ਅਤੇ ਸਟਾਫ ਨੂੰ ਕਿਸਾਨੀ ਹਿੱਤਾਂ ਵਿੱਚ ਵੱਧ ਤੋੰ ਵੱਧ ਖੇਤੀ ਪ੍ਰਸਾਰ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਉਹਨਾਂ ਨੇ 26 ਜਨਵਰੀ 2023 ਗਣਤੰਤਰ ਦਿਵਸ ਮੌਕੇ ਵਧੀਆ ਸੇਵਾਵਾਂ ਦੇਣ ਵਾਲੇ, ਪਰਾਲੀ ਪ੍ਰੰਬਧਨ ਵਿੱਚ ਵਧੀਆਂ ਸੇਵਾਵਾਂ ਦੇਣ ਵਾਲੇ ਅਤੇ ਦਫਤਰੀ ਕੰਮ ਨੂੰ ਵਧੀਆਂ ਢੰਗ ਨਾਲ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ।

Share this News