Total views : 5506765
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਪੰਜਾਬ ਸਰਕਾਰ ਵੱਲੋਂ 12 ਆਈਪੀਐੱਸ ਅਧਿਕਾਰੀਆਂ ਨੂੰ ਏਡੀਜੀਪੀ, ਆਈਜੀ ਤੇ ਡੀਆਈਜੀ ਵਜੋਂ ਤਰੱਕੀ ਦਿੱਤੀ ਗਈ ਹੈ। ਪਦਉਨਤ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-
2004 ਬੈਚ ਦੇ 2 ਆਈਪੀਐੱਸ ਅਧਿਕਾਰੀਆਂ ਨੂੰ ਡੀਆਈਜੀ ਅਹੁਦੇ ਤੋਂ ਆਈਜੀ ਪ੍ਰਮੋਟ ਕੀਤਾ ਗਿਆ ਹੈ। ਨਾਲ ਹੀ 2009 ਬੈਚ ਦੇ 2 ਆਈਪੀਐੱਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਆਈਜੀ ਨਿਯੁਕਤ ਕੀਤਾ ਗਿਆ ਹੈ।
ਨਿਯੁਕਤੀਆਂ ਦੇ ਬਾਅਦ ਅਧਿਕਾਰੀਆਂ ਵਿਚ ਕੰਮ ਕਰਨ ਦਾ ਵੱਖਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਗ੍ਰਹਿ ਮੰਤਰਾਲੇ ਵੱਲੋਂ 31 ਜਨਵਰੀ ਨੂੰ ਇਹ ਹੁਕਮ ਜਾਰੀ ਹੋਏ ਹਨ। ਇਹ ਤਰੱਕੀਆਂ ਦੀਆਂ ਨਿਯੁਕਤੀਆਂ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਸਨ, ਜਿਨ੍ਹਾਂ ਨੂੰ ਅੱਜ ਸਰਕਾਰ ਨੇ ਪੂਰਾ ਕਰ ਦਿੱਤਾ।
2004 ਬੈਚ ਦੇ ਬਲਜੋਤ ਸਿੰਘ ਰਾਠੌਰ ਤੇ ਗੁਰਪ੍ਰੀਤ ਸਿੰਘ ਭੁੱਲਰ ਨੂੰ ਤਰੱਕੀ ਦੇ ਕੇ ਆਈਜੀ ਬਣਾਇਆ ਗਿਆ। ਗੁਰਪ੍ਰੀਤ ਭੁੱਲਰ ਪਹਿਲਾਂ ਲੁਧਿਆਣਾ ਵਿਚ ਬਤੌਰ ਪੁਲਿਸ ਕਮਿਸ਼ਨਰ ਰਹਿ ਚੁੱਕੇ ਹਨ। ਭੁੱਲਰ ਦਾ ਕਾਫੀ ਮਿਲਣਸਾਰ ਸੁਭਾਅ ਰਿਹਾ ਹੈ ਜਿਸ ਕਾਰਨ ਲੋਕ ਆਸਾਨੀ ਨਾਲ ਭੁੱਲਰ ਤੱਕ ਆਪਣੀ ਗੱਲ ਰੱਖ ਪਾਉਂਦੇ ਹਨ।
2009 ਬੈਚ ਦੇ 2 ਅਧਿਕਾਰੀ ਵੀ ਪ੍ਰਮੋਟ ਹੋ ਕੇ ਡੀਆਈਜੀ ਬਣੇ ਹਨ। ਇਹ ਦੋਵੇਂ ਅਧਿਕਾਰੀ ਹਰਚਰਨ ਸਿੰਘ ਭੁੱਲਰ ਤੇ ਉਪਿੰਦਰਜੀਤ ਸਿੰਘ ਹਨ। ਇਨ੍ਹਾਂ ਅਧਿਕਾਰੀਆਂ ਦੀਆਂ ਬੇਹਤਰ ਸੇਵਾਵਾਂ ਨੂੰ ਦੇਖਦੇ ਹੋਏ ਸਰਕਾਰ ਨੇ ਇਨ੍ਹਾਂ ਨੂੰ ਤਰੱਕੀ ਦਿੱਤੀ ਹੈ।