Total views : 5506767
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਤਰਕਸ਼ੀਲ ਇਕਾਈ ਖਿਲਚੀਆਂ ਦੇ ਆਗੂਆਂ ਵੱਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਮੰਗ ਪੱਤਰ ਦਿਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ , ਮਾਸਟਰ ਸੁਰਜੀਤ ਸਿੰਘ ,ਸਤਨਾਮ ਸਿੰਘ ਜੱਜ ,ਡਾਕਟਰ ਰਣਜੀਤ ਸਿੰਘ ਬਾਵਾ ,ਹਰਦੀਪ ਸਿੰਘ ,ਹਰਪ੍ਰੀਤ ਸਿੰਘ ਮੀਆਂਵਿੰਡ ,ਪਿਆਰਾ ਸਿੰਘ ਧਿਆਨਪੁਰ , ਹਰਜੀਪ੍ਰੀਤ ਸਿੰਘ ਕੰਗ , ਨੇ ਦੱਸਿਆ ਕਿ ਸਾਰੇ ਵਿਧਾਇਕਾਂ ਨੂੰ ਅੱਜ ਪੱਤਰ ਦਿਤੇ ਜਾ ਰਹੇ ਹਨ।
ਜਿਸਮਾਨੀ ਸ਼ੋਸ਼ਣ ‘ ਕਰਨ ਵਾਲਿਆਂ ਵਿਰੁਧ ਪੰਜਾਬ ਸਰਕਾਰ ਸਖਤ ਕੰਨੂਨ ਬਣਾਵੇ – ਤਰਕਸ਼ੀਲ ਆਗੂ
ਉਨਾ ਨੇ ਇਹ ਵੀ ਬੇਨਤੀ ਕੀਤੀ ਕਿ ਪੂਰੇ ਪੰਜਾਬ ਰਾਜ ਵਿਚ ਬਹੁਤ ਪ੍ਰਕਾਰ ਦੇ ਢੌਂਗੀ ਬਾਬਿਆਂ , ਤਾਂਤਰਿਕਾਂ , ਚੌਂਕੀਆਂ ਲਾਉਣ ਵਾਲਿਆਂ, ਪੁੱਛਾਂ ਦੇਣ ਵਾਲਿਆਂ , ਅਖੌਤੀ ਭਵਿੱਖਬਾਣੀਆਂ ਕਰਨ ਵਾਲੇ ਜੋਤਿਸ਼ੀਆਂ , ਅਖੌਤੀ ਵਾਸਤੂ-ਸ਼ਾਸ਼ਤਰੀਆਂ ਆਦਿ ਵੱਲੋਂ ਭੋਲ਼ੇ-ਭਾਲ਼ੇ , ਗਿਆਨਵਿਹੂਣੇ ਅਤੇ ਅੱਡ-ਅੱਡ ਦੁੱਖਾਂ ਵਿਚ ਘਿਰੇ ਲੋਕਾਂ ਨੂੰ ਵਹਿਮਾਂ , ਭਰਮਾਂ ਅਤੇ ਅੰਧਵਿਸਵਾਸ਼ਾਂ ਵਿੱਚ ਫਸਾ ਉਨ੍ਹਾਂ ਦਾ ਆਰਥਿਕ , ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ । ਜਿਸ ਕਰਕੇ ਸਮੁਚੇ ਪੰਜਾਬ ਸੂਬੇ ਦੇ ਵਿਕਾਸ ਉੱਪਰ ਬਹੁਤ ਬੁਰਾ ਅਸਰ ਪੈ ਰਿਹਾ ਹੈ ਅਤੇ ਨਿੱਤ ਨਵੀਆਂ ਦੁੱਖ-ਦਾਇਕ ਘਟਨਾਵਾਂ ਵਾਪਰ ਰਹੀਆਂ ਹਨ ਜਿੰਨਾ ਨੂੰ ਰੋਕਣ ਲਈ “ ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧਵਿਸਵਾਸ਼ ਰੋਕੂ ਕਾਨੂੰਨ ” ਬਣਾਉਣ ਦੀ ਲੋੜ ਹੈ।ਸੋ ਇਸ ਵਡੇਰੇ ਹਿੱਤ ਦੀ ਪੂਰਤੀ ਪੰਜਾਬ ਦੇ ਭਲੇ ਲਈ ਅਸੀਂ ਮੰਗ ਕਰਦੇ ਹਾਂ ਕਿ ਆਰਥਿਕ , ਮਾਨਸਿਕ ਅਤੇ ਸਰੀਰਕ ਸ਼ੋਸਣ ਦਾ ਸ਼ਿਕਾਰ ਹੋ ਰਹੇ ਪੰਜਾਬ ਦੇ ਭੋਲ਼ੇ-ਭਾਲ਼ੇ , ਗਿਆਨ-ਵਿਹੂਣੇ ਅਤੇ ਅੱਡ-ਅੱਡ ਦੁੱਖਾਂ ਵਿਚ ਘਿਰੇ ਲੋਕਾਂ ਨੂੰ ਰਾਹਤ ਦੇਣ ਲਈ ਅੰਧਵਿਸ਼ਵਾਸ਼ ਰੋਕੂ ਕਾਨੂੰਨ ਬਣਾਇਆ ਜਾਵੇ ।