Total views : 5506916
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਵਿਖੇ ਜ਼ਿਲ੍ਹਾ ਚੋਣ ਆਫਿਸ, ਅੰਮ੍ਰਿਤਸਰ ਦੇ ਸਹਿਯੋਗ ਨਾਲ 13ਵਾਂ ਰਾਸ਼ਟਰੀ ਮਤਦਾਤਾ ਦਿਵਸ ਮਨਾਇਆ ਗਿਆ, ਜਿਸਦਾ ਉਦੇਸ਼ ਨੌਜਵਾਨ ਮਤਦਾਤਾਵਾਂ ਨੂੰ ਮਤਦਾਨ ਪ੍ਰਕਿਿਰਆ ‘ਚ ਹਿੱਸਾ ਲੈਣ ਲਈ ਉਤਸਾਹਿਤ ਕਰਨਾ ਸੀ। ਸ਼੍ਰੀ ਹਰਪ੍ਰੀਤ ਸਿੰਘ (ਆਈ ਏ ਐਸ), ਐਸ ਡੀ ਐਮ, ਅੰਮ੍ਰਿਤਸਰ-2 ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ। ਚੋਣਾਂ ‘ਚ ਮਤਦਾਨ ਦੇ ਮਹੱੱਤਤਵ ਨੂੰ ਦਰਸਾਉਂਦੇ ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਵਰਗੀਆਂ ਵਿਿਭੰਨ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬੀ. ਬੀ. ਕੇ. ਡੀ. ਏ. ਵੀ. ਕਾਲਜ ਰਾਸ਼ਟਰ ਪ੍ਰਤੀ ਆਪਣੀ ਡਿਊਟੀ ਸਮਝਦਾ ਹੈ ਅਤੇ ਦੇਸ਼ ਭਗਤੀ ਦੀ ਭਾਵਨਾ ਵਜੋਂ ਕਾਲਜ ਹਰ ਸਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਦਿਨ ਮਨਾਉਂਦਾ ਹੈ। ਉਹਨਾਂ ਨੇ ਕਿਹਾ ਕਿ ਮਤਦਾਨ ਹਰ ਇਕ ਨਾਗਰਿਕ ਦੇ ਅਧਿਕਾਰ ਦੇ ਨਾਲ-ਨਾਲ ਜ਼ਿੰਮੇਵਾਰੀ ਵੀ ਹੈ। ਸ਼੍ਰੀ ਹਰਪ੍ਰੀਤ ਸਿੰਘ (ਆਈ ਏ ਐਸ) ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਕਾਲਜ ਕੈਂਪਸ ‘ਚ ਵੋਟਰ ਰਜਿਸਟ੍ਰੇਸ਼ਨ ਕੈਂਪ ਆਯੋਜਿਤ ਕਰਕੇ 140 ਤੋਂ ਜਿਆਦਾ ਨਵੇਂ ਮਤਦਾਤਾ ਨਾਮਜ਼ਦ ਕਰਨ ਲਈ ਸਨਮਾਨਿਤ ਕੀਤਾ।
ਹਰਪ੍ਰੀਤ ਸਿੰਘ (ਆਈ ਏ ਐਸ), ਐਸ ਡੀ ਐਮ, ਅੰਮ੍ਰਿਤਸਰ-2 ਮੁੱਖ ਮਹਿਮਾਨ ਵਜੋਂ ਪਹੁੰਚੇ
ਫਰਵਰੀ 2022 ‘ਚ ਪੰਜਾਬ ਵਿਚ ਹੋਏ ਮਤਦਾਨ ‘ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਵਿਿਭੰਨ ਅਧਿਕਾਰੀਆ ਨੂੰ ਵੀ ਸਨਮਾਨਿਤ ਕੀਤਾ ਗਿਆ। ਸ਼੍ਰੀ ਹਰਪ੍ਰੀਤ ਸਿੰਘ (ਆਈ ਏ ਐਸ) ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਰਾਜਨੀਤਿਕ ਸਿਸਟਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਮਾਜ ਦੇ ਹਰ ਹਿੱਸੇ ਦੀ ਭਾਗੀਦਾਰੀ ਜ਼ਰੂਰੀ ਹੈ ਜਿਸਦੇ ਲਈ ਨੌਜਵਾਨਾਂ ਨੂੰ ਰਾਜਨੀਤਿਕ ਪ੍ਰਕਿਿਰਆ ‘ਚ ਹਿੱਸਾ ਲੈਣਾ ਹੋਵੇਗਾ ਤਾਂ ਕਿ ਲੋਕਤੰਤਰ ਪ੍ਰਭਾਵਸ਼ਾਲੀ ਬਣ ਸਕੇ। ਉਹਨਾਂ ਨੇ ਕਾਲਜ ਨੂੰ ਇਸ ਇਵੈਂਟ ਦੇ ਆਯੋਜਨ ਲਈ ਵਧਾਈ ਦਿੱਤੀ।
ਇਸ ਵਿਸ਼ੇਸ਼ ਆਯੋਜਨ ‘ਚ ਪ੍ਰਾਜੈਕਟ ‘ਸਨਮਾਨ’ ‘ਤੇ ਇਕ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ ਜਿਸਦਾ ਸ਼ੁਭ ਆਰੰਭ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨੇ ਪੰਜਾਬ ‘ਚ ਹੋਏ ਮਤਦਾਨ ਮੌਕੇ ਕੀਤਾ ਸੀ। ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੇ ਕਲਾਕਾਰਾਂ ਦੁਆਰਾ ਸਹੀ ਉਮੀਦਵਾਰ ਦੀ ਚੋਣ ‘ਚ ਵੋਟਿੰਗ ਦੀ ਭੂਮਿਕਾ ਅਤੇ ਮਤਦਾਤਾਵਾਂ ਦੀ ਸ਼ਕਤੀ ‘ਤੇ ਅਧਾਰਿਤ ਇਕ ਨਾਟਕ ਪੇਸ਼ ਕੀਤਾ ਗਿਆ। ਸ਼ੁਭਨੀਤ ਕੌਰ, ਬੀ ਏ (ਸਮੈਸਟਰ ਪੰਜਵਾਂ) ਨੇ ‘ਮਾਈ ਵੋਟ ਮਾਈ ਪਾਵਰ’ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰੋਗਰਾਮ ਦੇ ਅੰਤ ‘ਤੇ ਮੋਜੂਦ ਸਭ ਨੇ ਆਪਣੀ ਵੋਟ ਇਮਾਨਦਾਰੀ ਨਾਲ ਪਾਉਣ ਦੀ ਸਹੁੰ ਚੁੱਕੀ। ਸ਼੍ਰੀ ਸੁਦਰਸ਼ਨ ਕਪੂਰ, ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ, ਸ਼੍ਰੀ ਮਨਕੰਵਲ ਚਾਹਲ (ਆਈ ਏ ਐਸ), ਐਸ ਡੀ ਐਮ, ਅੰਮ੍ਰਿਤਸਰ-1, ਸ਼੍ਰੀ ਰਾਜੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ), ਸ਼੍ਰੀ ਸ਼ੇਰਜੰਗ ਸਿੰਘ, ਡੀ ਪੀ ਆਰ ਓ, ਸ਼੍ਰੀ ਅਰਸ਼ਦੀਪ ਸਿੰਘ ਲੁਬਾਣਾ, ਆਰ ਟੀ ਆਈ, ਸ਼੍ਰੀ ਰਜਿੰਦਰ ਕੁਮਾਰ, ਚੋਣ ਤਹਿਸੀਲਦਾਰ ਸਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਮੈਂਬਰ ਅਤੇ ਕਾਲਜ ਦੇ ਫੈਕਲਟੀ ਮੈਂਬਰ ਵੀ ਮੌਜੂਦ ਸਨ।