ਸਬ ਇੰਸਪੈਕਟਰ ਦਲਜੀਤ ਸਿੰਘ ਨੇ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਦਾ ਅਹੁਦਾ ਸੰਭਾਲਿਆ     

4945531
Total views : 5945035

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਪਿਛਲੇ ਲੰਘੇ ਮਹਾਮਾਰੀ ਦੇ ਦੌਰਾਨ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਸਮਾਜ ਭਲਾਈ ਦੇ ਲਈ ਅੱਗੇ ਆਕੇ ਮਨੁੱਖਤਾ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ  ਇਨਾਂ ਵਿਚੋਂ ਇੱਕ ਨਾਮ ਦਲਜੀਤ ਸਿੰਘ ਸਬ ਇੰਸਪੈਕਟਰ ਜੋ ਕਿ ਗਲਿਆਰਾ ਪੁਲਸ ਚੌਂਕੀ ਵਿਚ ਡਿਊਟੀ ਕਰ ਰਹੇ ਹਨ ਜਿਨਾਂ ਨੂੰ ਡੀ ਜੀ ਪੀ ਸਾਹਿਬ ਵਲੋਂ ਸਮਾਜ ਭਲਾਈ ਦੇ ਕੰਮਾਂ ਵਿਚ ਮਨੁੱਖਤਾ ਦੀ ਸੇਵਾ ਲਈ ਕੀਤੇ ਗਏ ਕਾਰਜਾਂ ਨੂੰ ਦੇਖਕੇ ਸਪੈਸ਼ਲ ਸਨਮਾਨ ਦਿੱਤਾ ਅਤੇ ਤਰੱਕੀ ਦੇ ਕੇ ਉਨ੍ਹਾਂ ਦੇ ਅਹੁਦੇ ਵਿਚ ਵਾਧਾ ਕੀਤਾ।

ਸਮਾਜ ਭਲਾਈ ਲਈ ਕੀਤੇ ਗਏ ਕਾਰਜਾਂ ਕਰਕੇ  ਮਾਨਯੋਗ ਪੁਲਿਸ ਕਮਿਸ਼ਨਰ ਸ੍ਰੀ ਜਸਕਰਨ ਸਿੰਘ  ਆਈ .ਪੀ .ਐਸ  ਨੇ ਦਲਜੀਤ ਸਿੰਘ ਸਬ ਇੰਸਪੈਕਟਰ ਨੂੰ ਇੱਕ ਅਹਿਮ ਜਿੰਮੇਵਾਰੀ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਲਗਾਕੇ ਦਲਜੀਤ ਸਿੰਘ ਕੋਲੋਂ ਚੰਗੇ ਨਤੀਜੇ ਆਉਣ ਦੀ ਉਮੀਦ ਰੱਖੀ ਗਈ ਹੈ ਜੋ ਕਿ ਦਲਜੀਤ ਸਿੰਘ ਸਬ ਇੰਸਪੈਕਟਰ ਨੇ ਅਪਣਾ ਅਹੁਦਾ ਸੰਭਾਲਿਆ ਅਤੇ ਉਨ੍ਹਾਂ ਨੇ ਕਮਿਸ਼ਨਰ ਸਾਹਿਬ  ਵਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਉਣ ਦੀ  ਕੋਸ਼ਿਸ਼ ਕਰਨਗੇ ਅਤੇ ਦਿੱਤੀ ਗਈ ਅਹਿਮ ਜਿੰਮੇਵਾਰੀ ਲਈ ਪੁਲਿਸ ਕਮਿਸ਼ਨਰ ਸਾਹਿਬ ਦਾ ਧੰਨਵਾਦ ਕੀਤਾ ।

Share this News