ਪ੍ਰਮਜੀਤ ਸਿੰਘ ਬੱਤਰਾ ਭਾਜਪਾ ਵਲੋ ਜਿਲਾ ਅੰਮ੍ਰਿਤਸਰ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਨਿਯੁੁਕਤ

4675387
Total views : 5507048

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਭਾਜਪਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਸਲਾਹ ਮਸ਼ਵਰਾ ਕਰਕੇ ਆਪਣੀ ਟੀਮ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ।
ਬਲਦੇਵ ਰਾਜ ਬੱਗਾ, ਅਨੁਜ ਸਿੱਕਾ, ਸੰਜੇ ਸ਼ਰਮਾ, ਸਰਬਜੀਤ ਸਿੰਘ ਸ਼ੰਟੀ, ਪਰਮਜੀਤ ਸਿੰਘ ਬੱਤਰਾ, ਮੋਹਿਤ ਮਹਾਜਨ, ਸੰਜੀਵ ਖੋਸਲਾ, ਮੀਨੂੰ ਸਹਿਗਲ, ਅਵਿਨਾਸ਼ ਸ਼ੈਲਾ, ਅਵਿਨਾਸ਼ ਸ਼ੈਲਾ ਅਤੇ ਚੰਦਰ ਸ਼ੇਖਰ ਨੂੰ ਆਪਣੀ ਟੀਮ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਵਜੋਂ ਹਰਵਿੰਦਰ ਸਿੰਘ ਸੰਧੂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਬਣਾਇਆ ਗਿਆ ਪਰ ਸਲਿਲ. ਕਪੂਰ, ਸੰਜੀਵ ਕੁਮਾਰ ਤੇ ਮਨੀਸ਼ ਸ਼ਰਮਾ, ਪਵਨ ਕੁਮਾਰ ਸ਼ਰਮਾ ਨੂੰ ਜ਼ਿਲ੍ਹਾ ਖ਼ਜ਼ਾਨਚੀ, ਰਾਜੇਸ਼ ਕੁਮਾਰ ਟੋਨੀ, ਸ਼ਰੂਤੀ ਵਿੱਜ, ਮਨਜੀਤ ਸਿੰਘ ਥਿੰਦ, ਰਾਜੀਵ ਸ਼ਰਮਾ (ਡਿੰਪੀ) ਤੇ ਕਪਿਲ ਸ਼ਰਮਾ ਜ਼ਿਲ੍ਹਾ ਸਕੱਤਰ, ਦਫ਼ਤਰ ਸਕੱਤਰ ਸੱਤਪਾਲ ਡੋਗਰਾ ਤੇ ਵਿਨੀ ਸੋਨੀ ਨੂੰ ਦਫ਼ਤਰੀ ਸਕੱਤਰ ਨਿਯੁਕਤ ਕੀਤਾ ਗਿਆ | ਸਹਿ-ਸਕੱਤਰ ਅਤੇ ਯਸ਼ਿਵ ਭੂਟਾਨੀ ਮੀਡੀਆ ਇੰਚਾਰਜ ਵਜੋਂ ਸ਼ਾਮਲ ਹੋਏ।

ਭਾਜਪਾ ਵਲੋ ਪ੍ਰਮਜੀਤ ਸਿੰਘ ਬੱਤਰਾ ਨੂੰ ਜਿਲੇ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ‘ਤੇ ਉਨਾਂ ਦੇ ਸਮਰਥਕਾਂ ਵਿੱਚ ਭਾਰੀ ਖੁਸ਼ੀ ਦੀ ਲੋਹਰ ਪਾਈ ਗਈ ਤੇ ਸਾਰਾ ਦਿਨ ਉਨਾਂ ਨੂੰ ਮੁਬਾਰਕਵਾਦ ਦੇਣ ਵਾਲਿਆ ਦਾ ਉਨਾਂ ਦੇ ਗ੍ਰਹਿ ਵਿਖੇ ਤਾਂਤਾ ਲੱਗਾ ਰਿਹਾ ।

ਆਪਣੀ ਨਿਯੁਕਤੀ ਲਈ ਪਾਰਟੀ ਹਾਈਕਮਾਂਡ ਤੇ ਜਿਲੇ ਦੇ ਪ੍ਰਧਾਨ ਸ: ਹਰਵਿੰਦਰ ਸਿੰਘ ਸੰਧੂ ਦਾ ਉਨਾਂ ਨੇ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ਵਲੋ ਉਨਾਂ ਦੇ ਸਿਰ ਜੋ ਜੁਮੇਵਾਰੀ ਪਾਈ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਹਲਕਾ ਕੇਦਰੀ ਵਿੱਚ ਨਗਰ ਨਿਗਮ ਚੋਣਾਂ ਲਈ ਆਪਣੇ ਸਮਰਥਕਾਂ ਨਾਲ ਦਿਨ ਰਾਤ ਇਕ ਕਰਕੇ ਭਾਜਪਾ ਵਲੋ ਐਲਾਨੇ ਜਾਣ ਵਾਲੇ ਉਮੀਦਵਾਰਾਂ ਨੂੰ ਸ਼ਾਨਾਂਮੱਤੀ ਜਿੱਤ ਦਿਵਾਉਣਗੇ।

Share this News