Total views : 5506347
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਡਾ. ਮਹਿਤਾਬ ਸਿੰਘ ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਸ੍ਰੀ ਸਰਬਜੀਤ ਸਿੰਘ ਬਾਜਵਾ, ਪੀ.ਪੀ.ਐਸ, ਏ.ਸੀ.ਪੀ ਲਾਇਸੰਸਿੰਗ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਪਰਨੀਤ ਸਿੰਘ, ਮੁੱਖ ਅਫਸਰ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਪ੍ਰਵੀਨ ਕੁਮਾਰ, ਇੰਚਾਰਜ਼ ਪੁਲਿਸ ਚੌਕੀ ਕਬੀਰ ਪਾਰਕ ਸਮੇਤ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਚੈਕਿੰਗ ਦੌਰਾਨ ਸੂਚਨਾਂ ਦੇ ਅਧਾਰ ਤੇ ਕਬੀਰ ਪਾਰਕ ਦੇ ਸਾਮਹਣੇ ਸਰਵਿਸ ਲੇਨ ਤੋਂ ਦੋਸ਼ੀ ਗਗਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਇਸ ਪਾਸੋਂ 01 ਚੋਰੀ ਦਾ ਮੋਟਰਸਾਈਕਲ ਮਾਰਕਾ ਪਲੇਟੀਨਾਂ ਬ੍ਰਾਮਦ ਕੀਤਾ ਗਿਆ ਸੀ ਤੇ ਇਸਦਾ ਦੂਸਰਾ ਸਾਥੀ ਲਵਪ੍ਰੀਤ ਸਿੰਘ ਮੋਕਾ ਤੋਂ ਭੱਜ ਗਿਆ ਸੀ। ਗ੍ਰਿਫ਼ਤਾਰ ਦੋਸ਼ੀ ਗਗਨਪ੍ਰੀਤ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਾਨਯੋਗ ਅਦਾਲਤ ਵਿੱਚੋਂ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੇ ਇੰਕਸ਼ਾਫ਼ ਤੇ ਚੌਰੀ ਦਾ 01 ਐਕਟੀਵਾ ਤੇ 01 ਮੋਟਰਸਾਈਕਲ ਹੋਰ ਬ੍ਰਾਮਦ ਕੀਤਾ ਗਿਆ ਸੀ ਤੇ ਬਾਅਦ ਵਿੱਚ ਇਸਨੂੰ ਜੂਡੀਸ਼ੀਅਲ ਹਿਰਾਸਤ ਵਿੱਚ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿੱਖੇ ਭੇਜ ਦਿੱਤਾ ਗਿਆ ਸੀ।
ਮੁੱਖ ਅਫ਼ਸਰ ਥਾਣਾ ਇਸਲਾਮਾਬਾਦ ਦੀ ਨਿਗਰਾਨੀ ਹੇਠ ਪੁਲਿਸ ਟੀਮ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਕੇ ਮੌਕਾ ਤੋ ਭੱਜਣ ਵਾਲੇ ਦੋਸ਼ੀ ਲਵਪ੍ਰੀਤ ਸਿੰਘ ਨੂੰ ਮਿਤੀ 21-01-2023 ਨੂੰ ਚੌਰੀ ਦੇ 01 ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਤੇ ਇਸਦੀ ਪੁੱਛ-ਗਿੱਛ ਤੇ ਇਹਨਾਂ ਦੇ ਤੀਸਰੇ ਸਾਥੀ ਯਾਦਵਿੰਦਰ ਸਿੰਘ ਨੂੰ ਵੀ ਮਿਤੀ 21-01-2023 ਕਾਬੂ ਕਰਕੇ 01 ਚੌਰੀ ਦਾ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ੀ ਲਵਪ੍ਰੀਤ ਸਿੰਘ ਅਤੇ ਯਾਦਵਿੰਦਰ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਦੀ ਨਿਸ਼ਾਨਦੇਹੀ ਤੇ 07 ਮੋਟਰਸਾਈਕਲ ਅਤੇ 02 ਐਕਟੀਵਾਂ ਸਕੂਟੀਆਂ ਹੋਰ ਬ੍ਰਾਮਦ ਕੀਤੀਆਂ ਗਈਆਂ। ਇਸ ਤਰ੍ਹਾਂ ਕੁੱਲ 11 ਚੌਰੀ ਦੇ ਮੋਟਰਸਾਈਕਲ ਅਤੇ 03 ਐਕਟੀਵਾਂ ਸਕੂਟੀਆਂ ਬ੍ਰਾਮਦ ਕੀਤੀਆ ਜਾ ਚੁੱਕੀਆਂ ਹਨ।
ਇਹਨਾਂ ਤਿੰਨਾਂ ਨੇ ਰੱਲ ਕੇ ਇੱਕ ਗੈਗ ਬਣਾਇਆ ਸੀ ਤੇ ਇਹ ਸ਼ਹਿਰ ਦੇ ਵੱਖ-ਵੱਖ ਏਰੀਆਂ ਵਿੱਚੋ ਮੋਟਰਸਾਈਕਲ ਤੇ ਐਕਟੀਵਾਂ ਚੌਰੀ ਕਰਕੇ ਰੇਲਵੇ ਕਲੋਨੀ ਬੀ-ਬਲਾਕ,ਅੰਮ੍ਰਿਤਸਰ ਦੇ ਵੱਖ-ਵੱਖ ਖੰਡਰ ਨੁਮਾਂ ਕੁਆਟਰਾਂ ਜਾਂ ਆਪਣੇ ਪਿੰਡ ਭਿਖੀਵਿੰਡ ਵਿੱਖੇ ਲੁੱਕਾ-ਛੁੱਪਾ ਕੇ ਰੱਖਦੇ ਸਨ ਤੇ ਮੌਕਾ ਮਿਲਣ ਤੇ ਅੱਗੇ ਵੇਚ ਦਿੰਦੇ ਸਨ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।