ਹਲਕਾ ਪੱਛਮੀ ਦੇ ਵਧਾਇਕ ਤੇ ਮੇਅਰ ਨਗਰ ਨਿਗਮ ਵਲੋ ਤਾਜ ਕੈਸਲ ਹੋਟਲ ਦਾ ਰਸਮੀ ਉਦਘਾਟਨ

4677780
Total views : 5511171

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸਥਾਨਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜਦੀਕ ਸ: ਹਰਦੀਪ ਸਿੰਘ ਚਾਹਲ ਮਾਰਗ ‘ਤੇ ਕੌਸਲਰ ਸ: ਸੁਖਦੇਵ ਸਿੰਘ ਚਾਹਲ ਦੇ ਨਜਦੀਕੀ ਰਿਸ਼ਤੇਦਾਰ ਰਾਜਿੰਦਰਪਾਲ ਸਿੰਘ ਬੱਲ ਵਲੋ ਖੋਹਲੇ ਗਏ ਨਵੇ ਤਾਜ ਕੈਸਲ ਹੋਟਲ ਦਾ ਹਲਕਾ ਪੱਛਮੀ ਤੋ ਵਧਾਇਕ ਸ: ਜਸਬੀਰ ਸਿੰਘ ਗਿੱਲ ਤੇ ਨਗਰ ਨਿਗਮ ਦੇ ਮੇਅਰ ਸ: ਕਰਮਜੀਤ ਸਿੰਘ ਰਿੰਟੂ ਵਲੋ ਸਾਂਝੇ ਤੌਰ ਤੇ ਕੀਤਾ ਗਿਆ। ਜਿਸ ਤੋ ਪਹਿਲਾ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ।

ਅਧੁਨਿਕ ਸਹੂਲਤਾ ਨਾਲ ਲੈਸ ਖੋਹਲੇ ਇਸ ਹੋਟਲ ਨੂੰ ਸਮੇ ਦੀ ਲੋੜ ਦੱਸਦਿਆ ਵਧਾਇਕ ਡਾ: ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਪਾਸ਼ ਇਲਾਕੇ ਵਿੱਚ ਅਜਿਹਾ ਹੋਟਲ ਹੋਣਾ ਸਮਾਂ ਦੀ ਲੋੜ ਸੀ ਜਿਸ ਦਾ ਦੇਸ਼ /ਵਿਦੇਸ਼ ਵਿੱਚੋ ਆਉਣ ਵਾਲੇ ਸੈਲਾਨੀ ਲਹਾ ਲੈ ਸਕਣਗੇ, ਜਦੋ ਮੇਅਰ ਰਿੰਟੂ ਨੇ ਹੋਟਲ ਦੇ ਸੰਸਥਾਪਕਾਂ ਦੇ ਇਸ ਉਪਰਾਲੇ ਦੀ ਕਾਫੀ ਸਹਾਰਨਾ ਕੀਤੀ,ਅੰਤ ਵਿੱਚ ਕੌਸਲਰ ਸ: ਸੁਖਦੇਵ ਸਿੰਘ ਚਾਹਲ ਤੇ ਰਾਜਿੰਦਰਪਾਲ ਸਿੰਘ ਬੱਲ ਵਲੋ ਇਸ ਸਮੇ ਹਾਜਰ ਹੋਣ ਵਾਲਿਆ ਦਾ ਧੰਨਵਾਦ ਕੀਤਾ ।

ਇਸ ਸਮਾਰੋਹ ਵਿੱਚ ਇਲਾਕੇ ਪਤਵੰਤੇ ਸੱਜਣ ਵਿੱਚ ਕੌਂਸਲਰਾ ਵਿੱਚ ਵਿਨੀਤ ਗੁਲਾਟੀ , ਸਵਿੰਦਰ ਸਿੰਘ ਸੱਤ, ਸੁਖਬੀਰ ਸਿੰਘ ਸੋਨੀ ਤੋਂ ਇਲਾਵਾ ਦਵਿੰਦਰ ਬਾਊ ਸਰਕਾਰੀਆ, ਸਾਬਕਾ ਏ ਡੀ ਸੀ ਤੇਜਿੰਦਰਪਾਲ ਸਿੰਘ ਸੰਧੂ, ਡੀ ਏ ਲੀਗਲ ਅਮਨਪ੍ਰੀਤ ਸਿੰਘ ਸੰਧੂ, ਸ੍ਰ ਦਲਜੀਤ ਸਿੰਘ, ਅਮਨਦੀਪ ਸਿੰਘ ਰਾਜੂ, ਸਰੂਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

Share this News