Total views : 5510080
Total views : 5510080
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਅੰਮ੍ਰਿਤਸਰ ‘ਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਬਟਾਲਾ ਰੋਡ ‘ਤੇ ਦਮ ਘੁਟਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਇਕ ਬੰਦ ਕਮਰੇ ‘ਚ ਅੰਗੀਠੀ ਜਲਾ ਕੇ ਸੌਂ ਰਹੇ ਸਨ, ਜਿਸ ਕਾਰਨ ਉਨ੍ਹਾਂ ਦਾ ਦਮ ਘੁੱਟ ਗਿਆ ਤੇ ਉਹਨਾਂ ਦੀ ਮੌਤ ਹੋ ਗਈ।
ਮਰਨ ਵਾਲੇ ਦੋ ਨੌਜਵਾਨਾਂ ਵਿਚੋਂ ਇਕ ਸੀ ਰਿਟਾਇਰ ਫੌਜੀ
ਜਾਣਕਾਰੀ ਅਨੁਸਾਰ ਦੋ ਨੌਜਵਾਨ ਜੋ ਇੱਕ ਬਟਾਲਾ ਰੋਡ ‘ਤੇ ਇੱਕ ਰਿਜ਼ੋਰਟ ਵਿੱਚ ਬਤੌਰ ਸਕਿਊਰਟੀ ਗਾਰਡ ਡਿਊਟੀ ਨਿਭਾ ਰਹੇ ਸਨ, ਰਾਤ ਨੂੰ ਠੰਡ ਜ਼ਿਆਦਾ ਹੋਣ ਕਾਰਨ ਆਪਣੇ ਕਮਰੇ ‘ਚ ਦੋਵਾਂ ਨੌਜਵਾਨਾਂ ਨੇ ਅੰਗੀਠੀ ਬਾਲ ਲਈ। ਕਮਰੇ ‘ਚ ਧੂੰਆਂ ਜ਼ਿਆਦਾ ਹੋਣ ਕਰਕੇ ਦੋਵਾਂ ਨੂੰ ਸਾਹ ਲੈਣ ‘ਚ ਦਿੱਕਤ ਆਈ ‘ਤੇ ਦੋਵੇਂ ਸੁੱਤੇ ਹੀ ਰਹਿ ਗਏ।ਪੁਲਿਸ ਦੀ ਜਾਣਕਾਰੀ ਮੁਤਾਬਿਕ ਦੋਵਾਂ ਮ੍ਰਿਤਕਾਂ ‘ਚੋਂ ਇੱਕ ਨੌਜਵਾਨ ਰਿਟਾਇਰ ਫੌਜੀ ਸੀ ਅਤੇ ਇੱਕ ਨੌਜਵਾਨ ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਸੀ, ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।