ਅਵਾਰਾ ਕੁੱਤਿਆਂ ਦਾ ਕਹਿਰ ! ਬੁਰੀ ਤਰਾਂ ਨੋਚਿਆਂ 6 ਸਾਲਾਂ ਦਾ ਲਾਲ

4677296
Total views : 5510080

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ,ਹਰਪਾਲ ਸਿੰਘ

ਹਲ਼ਕਾ ਦੱਖਣੀ ਦੇ ਅਧੀਨ ਆਉਂਦੀ ਵਾਰਡ ਨੰਬਰ 39 ਦੇ ਇਲਾਕਾ ਗਲੀ ਮੁਰੱਬੇ ਵਾਲੀ ਤਰਨ ਤਾਰਨ ਰੋਡ ਵਿਖੇ ਅਵਾਰਾ ਕੁੱਤਿਆਂ ਵਲੋ 6ਸਾਲਾਂ ਬੱਚੇ ਦੀ ਲੱਤ ਉੱਪਰ ਦੰਦਾ ਨਾਲ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ ਹਰਨੂਰ ਸਿੰਘ 6ਸਾਲ ਨੇ ਦੱਸਿਆ ਕਿ ਉਹ ਹਰਿਆਣਾ ਤੋਂ ਆਪਣੇ ਨਾਨਕੇ ਘਰ ਵਿਖੇ ਆਪਣੇ ਪਰਿਵਾਰ ਨਾਲ ਆਇਆ ਹੈ ਹਰਨੂਰ ਸਿੰਘ ਦੀ ਮਾਤਾ ਰਵਿੰਦਰ ਕੌਰ ਨੇ ਦੱਸਿਆ ਕਿ ਗਲੀ ਵਿਚ 6 ਅਵਾਰਾ ਕੁੱਤੇ ਘੁੰਮ ਰਹੇ ਸਨ ।

ਜਿਨ੍ਹਾਂ ਵਿੱਚੋਂ ਇੱਕ ਅਵਾਰਾ ਕੁੱਤੇ ਨੇ ਗਲੀ ਵਿੱਚ ਖੇਡਦੇ ਹੋਏ ਬੱਚੇ ਹਰਨੂਰ ਤੇ ਹਮਲਾ ਕਰ ਦਿੱਤਾ ਅਤੇ ਉਸਦੀ ਲੱਤ ਨੂੰ ਕੱਟ ਲਿਆ ਰਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਲੜਕੇ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਵਿਖੇ ਲੈ ਕਿ ਗਏ ਪ੍ਰੰਤੂ ਓਥੇ ਮੌਜੂਦ ਸਟਾਫ ਵਲੋ ਲੜਕੇ ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਇਸ ਵੇਲੇ ਹਸਪਤਾਲ਼ ਵਿੱਚ ਕੋਈ ਵੀ ਡਾਕਟਰ ਮੌਜੂਦ ਨਹੀਂ ਹੈ ਬੱਚੇ ਦਾ ਇਲਾਜ ਕਰਵਾਉਣ ਲਈ ਸਵੇਰੇ 9 ਵਜੇ ਆਉਣ ਜਦਕਿ ਸਿਵਲ ਹਸਪਤਾਲ ਵਿਖੇ ਐਮਰਜੈਂਸੀ 24 ਘੰਟੇ ਖੁੱਲੀ ਰਹਿੰਦੀ ਹੈ ਇਲਾਕਾ ਨਿਵਾਸੀ ਅਮਰਜੀਤ ਸਿੰਘ ਰਿੰਕੂ, ਜਸਵੰਤ ਸਿੰਘ, ਜਗੀਰ ਸਿੰਘ, ਗੁਰਪ੍ਰੀਤ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ, ਸਿਮਰਨਜੀਤ ਕੌਰ ਨੇ ਪ੍ਰਸ਼ਾਸ਼ਨ ਪਾਸੋ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਨੂੰ ਜਲਦ ਕਾਬੂ ਕੀਤਾ ਜਾਵੇ ਤਾਂ ਜੌ ਕਿਸੇ ਵੀ ਇਨਸਾਨ ਨੂੰ ਆਪਣੀ ਜਾਨ ਤੋ ਹੱਥ ਨਾ ਧੋਣਾ ਪਵੇ ।

Share this News