Total views : 5510082
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ
ਸੁਖਅਣਖੀਲੇ ਜਰਨੈਲ, ਸੂਰਬੀਰ ਯੋਧੇ, ਦਮਦਮੀ ਟਕਸਾਲ ਦੇ ਪਹਿਲੇ ਮੁਖੀ, ਕਹਿਣੀ ਅਤੇ ਕਰਨੀ ਦੇ ਪੂਰੇ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਦੀ ਖਾਤਿਰ ਆਪਾ ਵਾਰਨ ਵਾਲੇ ਲਾਸਾਨੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ( 341 ਵਾਂ) ਜਨਮ ਦਿਹਾੜਾ ਸਿਫਤੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਾਟੀਵਿੰਡ ਸਥਿਤ ਸ਼ੁਸ਼ੋਭਿਤ ਆਲੀਸ਼ਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਤੇ 25 ਤੋਂ 27 ਜਨਵਰੀ ਤੱਕ ਸਿਖ ਪੰਥ ਦੀ ਸਿਰਮੌਰ ਸੰਸਥਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਸ਼ਹਿਰ ਦੀਆਂ ਸੰਮੂਹ ਧਾਰਮਿਕ ਸਭਾ ਸੁਸਾਇਟੀਆ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ।ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਮੈਨੇਜਰ ਸ੍ਰ ਹਰਪ੍ਰੀਤ ਸਿੰਘ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 19 ਤੋ 25 ਜਨਵਰੀ ਤੱਕ ਰੋਜਾਨਾਂ ਸ਼ਾਮ 6 ਵਜੇ ਤੋ ਰਾਤ 9 ਵਜੇ ਤੱਕ ਵੱਖ ਵੱਖ ਵੱਖ ਗੁਰਦੁਆਰਾ ਅਸਥਾਨ ਤੇ ਲੜੀਵਾਰ ਗੁਰਮਿਤ ਸਮਾਗਮ ਸਜਾਏ ਜਾਣਗੇ ।
25, 26 ਜਨਵਰੀ ਸਜਾਏ ਜਾਣਗੇ ਗੁਰਮਿਤ ਸਮਾਗਮ ,ਅੰਮ੍ਰਿਤ ਸੰਚਾਰ 27 ਜਨਵਰੀਃ ਮੈਨੇਜਰ ਹਰਪ੍ਰੀਤ ਸਿੰਘ
25 ਜਨਵਰੀ ਸਵੇਰੇ ਆਖੰਡ ਪਾਠ ਆਰੰਭ ਕਰਵਾਏ ਜਾਣਗੇ, ਜਿਸ ਦੇ ਭੋਗ 27 ਜਨਵਰੀ ਸਵੇਰੇ ਪੈਣਗੇ ਉਪਰੰਤ ਸਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਜੀ ਤੋ ਆਏ ਮੁੱਖ ਵਾਕ ਦੀ ਕਥਾ ਅਤੇ ਬਾਬਾ ਜੀ ਦੇ ਅਦੁਤੀ ਜੀਵਨ ਬਾਰੇ ਸ੍ਰ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਭਰਭੂਰ ਜਾਣਕਾਰੀ ਸਾਝੀ ਕਰਵਾਉਣਗੇ ।ਧਰਮ ਪ੍ਰਚਾਰ ਕਮੇਟੀ ਵਲੋ 27 ਜਨਵਰੀ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ,ਅੰਮ੍ਰਿਤ ਅਭਿਲਾਖੀਆਂ ਨੂੰ ਫ੍ਰਰੀ ਕਕਾਰ ਦਿਤੇ ਜਾਣਗੇ ।26 ਜਨਵਰੀ ਸਵੇਰੇ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਪੰਜ ਪਿਆਰਿਆ ਦੀ ਅਗਵਾਈ ਹੇਠ ਕੱਢਿਆ ਜਾਏਗਾ ਜੋ ਚੌਕ ਘੰਟਾ ਘਰ ਪਲਾਜਾ ਤੇ ਚਲ ਕੇ ਜਲਿਆਂ ਵਾਲਾ ਬਾਗ, ਲੱਕੜ ਮੰਡੀ, ਸੁਲਤਾਨ ਵਿੰਡ ਰੋਡ ,ਤੇਜ ਨਗਰ, ਸ਼ਹੀਦ ਉਧਮ ਸਿੰਘ ਨਗਰ; ਤਰਨ ਤਾਰਨ ਰੋਡ ਰਸਤਿਉ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸੰਪੰਨ ਹੋਵੇਗਾ ।26 ਅਤੇ 27 ਜਨਵਰੀ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਜਾਏਗਾ ਜਿਸ ਵਿਚ ਪੰਥ ਪ੍ਰਸਿੱਧ ਵਿਦਵਾਨ ਮਹਾਨ ਕਥਾਵਾਚਕ ਰਾਗੀ ਢਾਡੀ ਪ੍ਰਚਾਰਿਕ ਅਤੇ ਕੀਰਤਨੀ ਜਥੇ ਬੀਰਰਸ ਵਾਰਾਂ ਅਤੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾ ਨੂੰ ਨਿਹਾਲ ਕਰਨਗੇ ।ਸ੍ ਹਰਪ੍ਰੀਤ ਸਿੰਘ ਨੇ ਦੱਸਿਆ “ਜਿਉ ਜਿਉ ਇਹ ਮਹਾਨ ਦਿਹਾੜਾ ਨਜਦੀਕ ਆ ਰਿਹਾ ਹੈ ਤਿਉ ਤਿਉ ਤਿਉ ਸੰਗਤਾਂ “ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਨ੍ਹਾ ਸੰਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਕਿ ਪਰਿਵਾਰਾ ਸਮੇਤ ਹਾਜਰੀਆ ਭਰ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਦੇ ਨਾਲ ਨਾਲ ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਵਾਲੇ ਬਣਨ ਦੇ ਨਾਲ ਨਾਲ ਵਧ ਵਧ ਸੇਵਾ “ਚ ਹਿੱਸਾ ਪਾ ਕੇ ਆਪਣਾ ਜੀਵਨ ਸਫਲ ਕਰੀਏ ” ਇਸ ਖੁਸ਼ੀ ਮੋਕੇ ਕੀਰਤਨ ਦੀਪਮਾਲਾ ਕੀਤੀ ਜਾਏਗੀ ਅਤੇ ਆਤਿਸ਼ਬਾਜੀ ਵੀ ਚਲਾਈ ਜਾਏਗੀ ।ਗੁਰੂ ਕਾ ਲੰਗਰ ਅਤੁੱਟ ਲਗਾਇਆ ਜਾਏਗਾ ।