ਐਸ. ਡੀ. ਐਮ ਬਟਾਲਾ ਡਾ ਸ਼ਾਇਰੀ ਭੰਡਾਰੀ ਵਲੋਂ ਅੱਜ ਦੂਜੇ ਦਿਨ ਲਗਾਤਾਰ ਛੁੱਟੀ ਵਾਲੇ ਦਿਨ ਦਫਤਰੀ ਕੰਮਕਾਜ ਨਿਪਟਾਇਆ ਗਿਆ

4677077
Total views : 5509609

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬਟਾਲਾ/ਰਣਜੀਤ ਸਿੰਘ ਰਾਣਾ
ਅੱਜ ਐਤਵਾਰ ਛੁੱਟੀ ਵਾਲੇ ਦਿਨ ਲਗਾਤਾਰ ਦੂਸਰੇ ਦਿਨ ਐਸ.ਡੀ.ਐਮ.ਬਟਾਲਾ ਡਾ ਸ਼ਾਇਰੀ ਭੰਡਾਰੀ ਵਲੋਂ ਦਫਤਰੀ ਕੰਮਕਾਜ ਕੀਤਾ ਗਿਆ ਤੇ ਬਕਾਇਆ ਕੰਮ ਨਿਪਟਾਏ ਗਏ। ਇਸ ਮੌਕੇ ਗੱਲ ਕਰਦਿਆਂ ਐਸਡੀਐਮ ਨੇ ਕਿਹਾ ਕਿ 
ਪੰਜਾਬ ਸਿਵਲ ਸਰਵਿਸ ਆਫਿਸਰ ਐਸੋਸੀਏਸ਼ਨ ਦੇ ਫੈਸਲੇ ਤਹਿਤ ਫੈਸਲਾ ਕੀਤਾ ਗਿਆ ਸੀ ਕਿ ਬਕਾਇਆ ਕੰਮ ਛੁੱਟੀ ਵਾਲੇ ਦਿਨ ਸ਼ਨੀਵਾਰ ਅਤੇ ਐਤਵਾਰ ਮੁਕੰਮਲ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸਰਕਾਰੀ ਸੇਵਾਵਾਂ ਮਿਲ ਸਕਣ। ਉਨ੍ਹਾਂ ਦੱਸਿਆ ਕਿ ਅੱਜ ਦੂਸਰੇ ਦਿਨ ਐਤਵਾਰ ਛੁੱਟੀ ਵਾਲੇ ਦਿਨ ਐਸਡੀਐਮ ਦਫਤਰ ਵਿਖੇ ਪਬਲਿਕ ਡੀਲਿੰਗ ਕੀਤੀ ਗਈ ਤੇ ਦਫ਼ਤਰੀ ਕੰਮ ਨੂੰ ਨਿਪਟਾਇਆ ਗਿਆ।
ਐਸ.ਡੀ.ਐਮ ਬਟਾਲਾ ਵਲੋਂ ਪਿੰਡ ਘੁਮਾਣ ਵਿਖੇ ਕਬੱਡੀ ਕੱਪ ਵਿੱਚ ਵੀ ਕੀਤੀ ਗਈ ਸ਼ਿਰਕਤ
 ਐਸਡੀਐਮ ਨੇ ਅੱਗੇ ਦੱਸਿਆ ਕਿ ਅੱਜ ਭਗਤ ਨਾਮਦੇਵ ਜੀ ਦੀ ਚਰਨ ਛੋਹ ਪਵਿੱਤਰ ਧਰਤੀ ਘੁਮਾਣ ਵਿਖੇ ਕਬੱਡੀ ਕੱਪ ਵਿੱਚ ਵੀ ਸ਼ਿਰਕਤ ਕੀਤੀ ਗਈ। ਇਸ ਮੌਕੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੀ ਮੌਜੂਦ ਸਨ। ਦੱਸਣਯੋਗ ਹੈ ਕਿ 43ਵਾਂ ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲਾ ਘੁਮਾਣ, ਕਬੱਡੀ ਕੱਪ ਦਾ ਅੱਜ 15 ਜਨਵਰੀ ਨੂੰ ਆਗਾਜ਼ ਹੋਇਆ ਹੈ, ਜੋ ਲਗਾਤਾਰ ਤਿੰਨ ਦਿਨ ਚੱਲੇਗਾ। 
 ਐਸਡੀਐਮ ਨੇ ਅੱਗੇ ਦੱਸਿਆ ਕਿ ਉਨ੍ਹਾਂ ਵਲੋਂ ਸ਼ਨੀਵਾਰ ਤੇ ਐਤਵਾਰ ਛੁੱਟੀ ਵਾਲੇ ਦਿਨ ਵੀ ਦਫਤਰੀ ਬਕਾਇਆ ਕੰਮ ਨਿਪਟਾਏ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਿਵਲ ਸਰਵਿਸ ਆਫਿਸਰ ਐਸੋਸੀਏਸ਼ਨ, ਸਰਕਾਰ ਵਲੋਂ ਮਿਥੇ ਟੀਚਿਆਂ ਦੀ ਸਮਾਂਬੱਧ ਢੰਗ ਨਾਲ ਪ੍ਰਾਪਤੀ ਲਈ ਪ੍ਰਤੀਬੱਧ ਹੈ ਤੇ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਲੋੜਵੰਦਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ।
Share this News