Total views : 5509610
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਮਹਿਤਾ ਰੋਡ ਅੰਮ੍ਰਿਤਸਰ ਤੇ ਪੈਂਦੇ ਕਸਬਾ ਅੱਡਾ ਡੱਡੂਆਣਾ ਵਿਖੇ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 8.30 ਵਜੇ ਅੰਮ੍ਰਿਤਸਰ ਤੋਂ 3 ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਫਤਿਹਪੁਰ ਰਾਜਪੂਤਾਂ ਜਾ ਰਹੇ ਸਨ। ਉਥੇ ਉਹ ਆਪਣੀ ਭੂਆ ਨੂੰ ਲੋਹੜੀ ਦੇਣ ਲਈ ਗਏ ਸਨ ਤੇ ਵਾਪਸੀ ਸਮੇਂ ਡੱਡੂਆਣਾ ਨੇੜੇ ਲੱਕੜ ਆਰੇ ਦੇ ਸਾਹਮਣੇ ਤੇਜ਼ ਰਫਾਤਰ ਮਹਿੰਦਰਾ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ।
ਮ੍ਰਿਤਕਾਂ ਦੀ ਪਛਾਣ ਜੋਬਨਪ੍ਰੀਤ ਸਿੰਘ (24) ਪੁੱਤਰ ਸੁਖਚੈਨ ਸਿੰਘ ਮਾਲੋਵਾਲ, ਗੁਰਪ੍ਰੀਤ ਸਿੰਘ (23) ਪੁੱਤਰ ਬਲਵਿੰਦਰ ਸਿੰਘ, ਸੰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਮਾਲੋਵਾਲ ਵਜੋਂ ਹੋਈ ਹੈ। ਸੁਖਚੈਨ ਸਿੰਘ ਦੀ ਤਾਂ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ ਜਦੋਂ ਕਿ ਗੁਰਪ੍ਰੀਤ ਸਿੰਘ ਤੇ ਬਲਵਿੰਦਰ ਸਿੰਘ ਨੇ ਹਸਪਤਾਲ ਵਿਚ ਜ਼ਖਮੀਆਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ। ਇਹ ਵੀ ਖਬਰ ਹੈ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਭਿਆਨਕ ਹਾਦਸੇ ’ਤੇ ਇਲਾਕੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਦੁਖੀ ਪਰਿਵਾਰਾਂ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਕਿਹਾ।