Total views : 5509870
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਡੇਰਾ ਬਸੀ/ਬੀ.ਐਨ.ਈ ਬਿਊਰੋ
ਪੁਲਿਸ ਦਾ ਜਾਅਲੀ ਪਛਾਣ ਪੱਤਰ ਬਣਾ ਕੇ ਤੁਰੇ ਫਿਰਦੇ ਅਨਸਰ ਨੂੰ ਸਾਥੀ ਸਣੇ ਕਾਬੂ ਕੀਤਾ ਗਿਆ ਹੈ। ਇਸ ਬਾਰੇ ਡੇਰਾਬੱਸੀ ਟ੍ਰੈਫ਼ਿਕ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਨੇ ਲੋਹੜੀ ਵਾਲੇ ਦਿਨ ਪਿੰਡ ਜਵਾਹਰਪੁਰ ਹਲਦੀਰਾਮ ਨੇੜੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਹਿਮਾਚਲ ਨੰਬਰ ਦਾ ਚਾਰ ਪਹੀਆ ਵਾਹਨ ਅੰਬਾਲਾ ਦੀ ਤਰਫੋਂ ਚੰਡੀਗੜ੍ਹ ਵੱਲ ਆ ਰਿਹਾ ਸੀ। ਜਦੋਂ ਪੁਲਿਸ ਨੇ ਵਾਹਨ ਦੇ ਚਾਲਕ ਨੂੰ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ ਤਾਂ ਉਸ ਨੇ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ। ਇਸ ਮਗਰੋਂ ਚਾਲਕ ਨੇ ਟ੍ਰੈਫਿਕ ਇੰਚਾਰਜ ਨੂੰ ਆਪਣਾ ਪਛਾਣ ਪੱਤਰ ਦਿਖਾਇਆ, ਜਿਸ ’ਤੇ ਕਿਸੇ ਅਥਾਰਟੀ ਦੀ ਮੋਹਰ ਨਹੀਂ ਸੀ।
ਇਹ ਅਨਸਰ ਸ਼ਨਾਖਤੀ ਕਾਰਡ ਜਾਰੀ ਕਰਨ ਵਾਲੇ ਕਿਸੇ ਅਧਿਕਾਰੀ ਦਾ ਨਾਂ ਨਹੀਂ ਦੱਸ ਸਕਿਆ। ਪੁਲਿਸ ਨੇ ਦੱਸਿਆ ਕਿ ਜਦੋਂ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਗੱਡੀ ’ਚ ਸਵਾਰ ਦੂਜੇ ਸਾਥੀ ਨੂੰ ਫੜ ਕੇ ਉਸ ਦੀ ਤਲਾਸ਼ੀ ਲਈ। ਇਸ ਦੌਰਾਨ ਉਹਦੇ ਕੋਲੋਂ 32 ਬੋਰ ਦੀ ਪਿਸਤੌਲ ਤੇ ਤਿੰਨ ਕਾਰਤੂਸ ਬਰਾਮਦ ਹੋਏ। ਇਹ ਅਨਸਰ, ਇਸ ਅਸਲੇ ਦਾ ਕੋਈ ਦਸਤਾਵੇਜ਼ ਨਹੀਂ ਵਿਖਾ ਸਕੀਆ। ਟ੍ਰੈਫਿਕ ਪੁਲਿਸ ਦੇ ਇੰਚਾਰਜ ਜਸਪਾਲ ਸਿੰਘ ਨੇ ਇਸ ਦੀ ਸੂਚਨਾ ਥਾਣਾ ਮੁਖੀ ਡੇਰਾਬੱਸੀ ਜਸਕੰਵਲ ਸਿੰਘ ਸੇਖੋਂ ਨੂੰ ਦਿੱਤੀ ਤੇ ਦੋਵਾਂ ਮੁਲਜ਼ਮਾਂ ਨੂੰ ਡੇਰਾਬੱਸੀ ਪੁਲਿਸ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਹੰਡੇਸਰਾ ਟ੍ਰੈਫਿਕ ਪੁਲਿਸ ਇੰਚਾਰਜ ਹਰਕੇਸ਼ ਸਿੰਘ, ਏਐੱਸਆਈ ਸੁਰਿੰਦਰ ਸਿੰਘ, ਹੌਲਦਾਰ ਸੁਰਿੰਦਰ ਸਿੰਘ ਸਮੇਤ ਟ੍ਰੈਫਿਕ ਪੁਲਿਸ ਨਾਕੇ ‘ਤੇ ਮੌਜੂਦ ਸੀ।