Total views : 5509612
Total views : 5509612
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਗੁਰੂ ਗੋਬਿੰਦ ਸਿੰਘ ਜੀ ਨੇ ਚੜਾਈ ਕਰਕੇ ਆਏ ਵੈਰੀਆਂ ਦੇ ਵਿਰੁਧ ਥੋੜੀ ਗਿਣਤੀ ਦੇ ਸਿੰਘਾਂ ਦੇ ਨਾਲ ਅਸਾਵੀਆਂ ਜੰਗਾਂ ਵਿਚ ਜਿਤਾਂ ਪ੍ਰਾਪਤ ਕੀਤੀਆਂ। ਮੁਕਤਸਰ ਦੇ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਦੀ ਤਰਾਂ ਪਿੰਡ ਮੁਛੱਲ ਦੇ ਗੁਰਦੁਆਰਾ ਰੌਣਕਸਰ ਵਿਖੇ ਸਜਾਏ ਗਏ ਦੀਵਾਨਾਂ ਵਿਚ ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਾਹਿਬ ਦੇ ਜਥੇ ਨੇ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਵਿਚਾਰਧਾਰਾ ਅਤੇ ਸਿਖ ਇਤਿਹਾਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਮੁਕਤਸਰ ਦੀ ਜੰਗ ਵਿਚ ਭਾਈ ਮਹਾਂ ਸਿੰਘ ਅਤੇ ਮਾਤਾ ਭਾਗ ਕੌਰ ਜੀ ਸਮੇਤ ਥੋੜੀ ਗਿਣਤੀ ਦੇ ਸਿੰਘਾ ਵੱਲੋਂ ਧਰਮ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕਰਕੇ ਇਤਿਹਾਸ ਰੱਚਿਆ ਗਿਆ ।
ਜਿਸ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ। ਉਹਨਾ ਕਿਹਾ ਕਿ ਸਿਖ ਜਾਲਮ ਦੇ ਜੁਲਮ ਅਗੇ ਕਦੇ ਵੀ ਨਹੀਂ ਝੁਕਿਆ .ਇਸ ਮੌਕੇ ਤੇ ਭਾਈ ਮੁਖਤਾਰ ਸਿੰਘ , ਜੋਗਿੰਦਰ ਸਿੰਘ , ਕਸ਼ਮੀਰ ਸਿੰਘ , ਭਾਈ ਬਲਬੀਰ ਸਿੰਘ, ਗੁਰਦੀਪ ਸਿੰਘ ਪਧਾਨ , ਦੀਦਾਰ ਸਿੰਘ ਰਾਣਾਂ ਆਦਿ ਵੀ ਹਾਜ਼ਰ ਸਨ ।