Total views : 5509612
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਰ/ਜਸਕਰਨ ਸਿੰਘ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਵਿਖੇ ਸਕੂਲ ਸਟਾਫ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ| ਇਸ ਮੌਕੇ ਸਕੂਲ ਸਟਾਫ ਵੱਲੋਂ ਭੰਗੜਾ ਅਤੇ ਗਿੱਧਾ ਪਾ ਕੇ ਖੁਸ਼ੀ ਸਾਂਝੀ ਕੀਤੀ ਗਈ| ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਛੇਹਰਟਾ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਵੱਡੇ ਪੱਧਰ ਤੇ ਧੀਆਂ ਦੀ ਲੋਹੜੀ ਮਨਾ ਰਹੀ ਹੈ| ਇਸੇ ਕੜੀ ਵਜੋਂ ਅੱਜ ਸਾਡੇ ਸਕੂਲ ਦੇ ਸਟਾਫ ਵੱਲੋਂ ਧੀਆਂ ਦੀ ਲੋਹੜੀ ਬੜੇ ਚਾਵਾਂ ਅਤੇ ਮਲਾਰਾਂ ਨਾਲ ਮਨਾਏ ਗਏ|
ਸਟਾਫ ਵੱਲੋਂ ਭੰਗੜਾ ਅਤੇ ਗਿੱਧਾ ਪਾਕੇ ਖੁਸ਼ੀ ਸਾਂਝੀ ਕੀਤੀ ਗਈ| ਇਸ ਸਮੇਂ ਨਵੇਂ ਜਨਮੀਆਂ ਧੀਆਂ ਨੂੰ ਸ਼ਗਨ ਪਾਇਆ ਗਿਆ| ਸਟਾਫ਼ ਨੂੰ ਮੂੰਗਫਲੀ,ਰਿਉੜੀਆਂ ਅਤੇ ਮਿੱਠੇ ਚੌਲ ਵੰਡੇ ਗਏ| ਉਨ੍ਹਾਂ ਅੱਗੇ ਦੱਸਿਆ ਕਿ ਲੋਹੜੀ ਦਾ ਇਤਿਹਾਸ ਦੁੱਲਾ ਭੱਟੀ, ਸੁੰਦਰੀ ਅਤੇ ਮੁੰਦਰੀ ਦੇ ਚੌਗਿਰਦੇ ਘੁੰਮਦਾ ਹੈ| ਇਸ ਦਿਨ ਦੁੱਲਾ-ਭੱਟੀ ਨੇ ਉਸ ਸੁੰਦਰੀ ਅਤੇ ਮੁੰਦਰੀ ਦਾ ਆਪਣੇ ਹੱਥੀਂ ਕੰਨਿਆਂ ਦਾਨ ਕੀਤਾ ਸੀ| ਇਸ ਦਿਨ ਨਾਲ ਸਬੰਧਤ ਇਕ ਹੋਰ ਮਾਨਤਾ ਹੈ ਕਿ ਲੋਹੜੀ ਤੋਂ ਬਾਅਦ ਸਰਦੀ ਦਾ ਪ੍ਰਕੋਪ ਘੱਟ ਜਾਂਦਾ ਹੈ| ਇਸ ਦਿਨ ਬੱਚੇ ਅਤੇ ਨੌਜਵਾਨ ਪਤੰਗਾ ਉਡਾ ਕੇ ਲੋਹੜੀ ਦਾ ਜਸ਼ਨ ਮਨਾਉਂਦੇ ਹਨ| ਨਵੇਂ ਵਿਆਹੇ ਜੋੜਿਆਂ ਅਤੇ ਜੇਕਰ ਘਰ ਵਿਚ ਧੀ ਜਾਂ ਪੁੱਤਰ ਨੇ ਜਨਮ ਲਿਆ ਹੈ, ਦੀ ਲੋਹੜੀ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ| ਇਸ ਮੌਕੇ ਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ|