Total views : 5509612
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ
ਜਿਲ੍ਹੇ ਦੇ ਲੋੜਵੰਦ ਦਿਵਿਆਗਜਨਾਂ ਅਤੇ ਬਜੁਰਗ ਨਾਗਰਿਕਾ ਦੀ ਭਲਾਈ ਨੂੰ ਸਨਮੁੱਖ ਰੱਖਦੇ ਹੋਏ ਉਹਨਾਂ ਨੂੰ ਅਲਿਮਕੋ ਤੋ ਨਕਲੀ ਅੰਗ ਅਤੇ ਸਹਾਇਕ ਉਕਰਨ (ਜਿਵੇ :- ਟਰਾਈ ਸਾਈਕਲ, ਵੀਲ ਚੇਅਰ, ਖੁੰਡੀ, ਵਾਕਰ, ਬੈਸਾਖੀਆ, ਸੁਣਨ ਵਾਲੇ ਸਹਾਇਕ ਯੰਤਰ ਅਤੇ ਐਨਕਾ ਆਦਿ ) ਮੁਫਤ ਮੁਹੱਈਆ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਮਾਜਿਕ ਸੁਰੱਖਿਆ ਵਿਭਾਗ, ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਵੱਖ ਵੱਖ 3 ਸਰਕਾਰੀ ਸਕੂਲਾਂ ਸਥਾਨਾ (ਪੇਡੂ ਅਤੇ ਸ਼ਹਿਰੀ) ਤੇ ਮੁਲੰਕਣ ਕੈਪ ਅਯੋਜਿਤ ਕੀਤੇ ਗਏ ਹਨ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾਛੀਨਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਵਿਖੇ ਚਲ ਰਹੇ ਕੈਂਪ ਵਿੱਚ 500 ਲੋੜਵੰਦ ਵਿਅਕਤੀਆ ਨੂੰ ਸਹਾਇਕ ਉਪਕਰਨ ਵੰਡੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹੇ ਵਿੱਚ ਲਗਾਏ ਗਏ ਕੈਂਪ ਵਿੱਚ 500 ਲੋੜਵੰਦ ਦਿਵਿਆਗਜਨਾ ਅਤੇ ਬਜੁਰਗ ਨਾਗਰਿਕਾ ਨੂੰ ਨਕਲੀ ਅੰਗ ਮੁਹੱਈਆ ਕਰਵਾਏ ਗਏ। ਉਨਾਂ ਦੱਸਿਆ ਕਿ ਲਾਭ ਪ੍ਰਾਪਤ ਕਰਨ ਲਈ ਬਿਨੈਕਾਰ ਨੂੰ ਆਪਣੀ ਰਜਿਸਟੇਰਸ਼ਨ ਰਸੀਦ ਕੈਪ ਵਿੱਚ ਨਾਲ ਲੈ ਕਿ ਆਉਣੀ ਜਰੂਰੀ ਹੋਵੇਗੀ।
ਇਹਨਾ ਕੈਪਾ ਵਿੱਚ ਪੈਨਸ਼ਨ ਲਗਵਾਉਣ ਦੇ ਚਾਹਵਾਨ/ਲੋੜਵੰਦ ਵਿਅਕਤੀਆ ਅਤੇ ਯੂ ਡੀ ਆਈ ਡੀ ਕਾਰਡ ਬਣਾਉਣ ਵਾਲੇ ਦਿਵਿਆਗਜਨਾਂ ਦਾ ਡਾਟਾ ਵੀ ਨੋਟ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਸ ਸਬੰਧੀ ਅਗਲੇਰੀ ਕਾਰਵਾਈ ਕਰਦੇ ਹੋਏ ਸਮਾਜਿਕ ਸੁਰੱਖਿਆ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਿਯਮਾ ਅਨੁਸਾਰ ਇਹਨਾਂ ਵਿਅਕਤੀਆ ਦੀ ਪੈਨਸ਼ਨ ਮੰਨਜੂਰ ਅਤੇ ਯੂ ਡੀ ਆਈ ਡੀ ਕਾਰਡ ਬਣਾ ਦਿੱਤੇ ਜਾਣਗੇ।
ਜਿਹੜੇ ਦਿਵਿਆਗਜਨ ਅਤੇ ਬਜੁਰਗ ਨਾਗਰਿਕ ਕਿਸੇ ਕਾਰਨ ਕਰਕੇ ਇਹਨਾਂ ਕੈਪਾ ਵਿੱਚ ਸ਼ਾਮਿਲ ਹੋਣ ਤੋ ਰਹਿ ਗਏ ਹਨ ਉਹਨਾ ਲਈ ਦੁਬਾਰਾ ਅਲਿਮਕੋ ਦੇ ਸਹਿਯੋਗ ਨਾਲ ਪੇਡੂ ਅਤੇ ਸ਼ਹਿਰੀ ਖੇਤਰਾ ਵਿੱਚ ਕੈਪਾ ਦਾ ਅਯੋਜਨ ਕੀਤਾ ਜਾਵੇਗਾ।ਅੰਤ ਵਿੱਚ ਕੈਪਾ ਦੀ ਸਫਲਤਾ ਲਈ ਵੱਖ ਵੱਖ ਵਿਭਾਗਾ ਵੱਲੋ ਦਿੱਤੇ ਗਏ ਸਹਿਯੋਗ ਲਈ ਡਿਪਟੀ ਕਮਿਸ਼ਨਰ ਵੱਲੋ ਉਹਨਾਂ ਦੀ ਪ੍ਰਸੰਸਾ ਕੀਤੀ ਗਈ।ਸ: ਅਸੀਸੀਇੰਦਰ ਸਿੰਘ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਦਿਵਿਆਂਗਾਂ ਦੇ ਸਹਾਇਕ ਉਪਕਰਨ ਰਹਿ ਗਏ ਹਨ। ਉਨਾਂ ਨੂੰ ਵੀ ਜਲਦ ਕੈਂਪ ਲਗਾ ਕੇ ਸਹਾਇਕ ਉਪਰਕਨ ਮੁਹੱਈਆ ਕਰਵਾ ਦਿੱਤੇ ਜਾਣਗੇ,ਇਸ ਸਮੇ ਉਨਾਂ ਨਾਲ ਜਿਲਾ ਸਿਿਖਆ ਅਫਸਰ ਐਲੀਮੈਟਰੀ ਸ੍ਰੀ ਰਾਜੇਸ਼ ਸ਼ਰਮਾਂ ਵੀ ਹਾਜਰ ਸਨ।