Total views : 5506309
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਡੀ.ਜੀ.ਪੀ, ਪੰਜਾਬ ਵੱਲੋਂ ਨਸ਼ੇ ਨੂੰ ਜੜ੍ਹ ਤੋ ਖ਼ਤਮ ਕਰਨ ਲਈ ਨਸ਼ਾ ਤੱਸਕਰਾਂ ਖਿਲਾਫ਼ ਛੇੜੀ ਗਈ,ਜਿਸ ਸਬੰਧੀ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ:ਜਸਕਰਨ ਸਿੰਘ ਨੇ ਦੱਸਿਆ ਕਿ ਨਸ਼ਾਂ ਤੱਸਕਰਾਂ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸਦੇ ਤਹਿਤ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੀ ਟੀਮ ਵੱਲੋਂ ਨਸ਼ੇ ਦੀਆਂ ਗੋਲੀਆਂ/ਕੈਪਸੂਲ ਵੇਚਣ ਵਾਲੇ ਅੰਤਰਰਾਜ਼ੀ ਗਿਹੋਰ ਦੀ ਸਪਲਾਈ ਚੇਨ ਨੂੰ ਤੋੜ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।ਉਨਾਂ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿਥਾਣਾ ਏ-ਡਵੀਜ਼ਨ ਵੱਲੋਂ ਉਕਤ ਮੁਕੱਦਮਾਂ ਵਿੱਚ ਮਿਤੀ 21-12-2022 ਨੂੰ 02 ਦੋਸ਼ੀਆਂ ਨਿਸ਼ਾਨ ਸ਼ਰਮਾਂ ਅਤੇ ਰਾਜੀਵ ਕੁਮਾਰ ਉਰਫ਼ ਸੋਰਵ ਨੂੰ ਕਾਬੂ ਕਰਕੇ ਇਹਨਾਂ ਪਾਸੋਂ 29,920 ਨਸ਼ੀਲੀਆਂ ਗੋਲੀਆਂ ਅਤੇ 29,000/-ਰੁਪਏ (ਡਰੱਗ ਮਨੀ) ਬ੍ਰਾਮਦ ਕੀਤੀ ਅਤੇ ਮਿਤੀ 25-12-2022 ਨੂੰ ਦੋਸ਼ੀ ਉਸਮਾਨ ਰਾਜਪੂਤ ਨੂੰ ਉਤਰਾਖੰਡ ਤੋਂ ਕਾਬੂ ਕਰਕੇ ਇਸ ਪਾਸੋਂ 4,05,000 ਨਸ਼ੀਲੇ ਕੈਪਸੂਲ/ਗੋਲੀਆਂ ਬ੍ਰਾਮਦ ਕੀਤੇ ਸਨ ਤੇ ਇਸਦੀ RAPPORT REMEDIES ਨਾਮ ਦੀ ਦਵਾਈਆ ਦੀ ਫੈਕਰਟੀ ਇੰਡੀਸਟਰੀਅਲ ਏਰੀਆਂ ਦੇਹਰਾਦੂਨ ਵਿੱਖੇ ਸਬੰਧ ਅਥਾਰਟੀ ਵੱਲੋਂ ਸੀਲ੍ਹ ਕਰਵਾਇਆ ਗਿਆ ਸੀ।
ਪਾਰਸਲ ਦੇ ਵਿੱਚ ਭੇਜੀਆਂ ਜਾਂਦੀਆਂ ਸਨ ਟਰਾਮਾਡੋਲ ਸਾਲਟ ਦੀਆਂ ਗੋਲੀਆਂ/ਕੈਪਸੂਲ
ਮਿਤੀ 31-12-2022 ਨੂੰ ਸੰਜੀਵ ਅਰੋੜਾ ਅਤੇ ਨੀਤਿਨ ਕੁਮਾਰ ਸਿੰਘ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹਨਾਂ ਦੀ ਪੁੱਛਗਿੱਛ ਤੇ ਮਿਤੀ 07-01-2023 ਨੂੰ ਰਿਸ਼ੀ ਕੁਮਾਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰਕੇ ਇਸ ਪਾਸੋਂ 4,00,000/-ਰੁਪਏ (ਡਰੱਗ ਮਨੀ) ਬ੍ਰਾਮਦ ਕੀਤੀ ਗਈ ਤੇ ਇਸਦੀ ਪੁੱਛਗਿੱਛ ਤੇ ਰਾਜ਼ਨ ਕੁਮਾਰ ਨੂੰ ਮਿਤੀ 08-01-2023 ਨੂੰ ਸਪੈਸ਼ਲ ਪੁਲਿਸ ਟੀਮ ਵੱਲੋਂ ਬਿਹਾਰ ਸਟੇਟ ਤੋਂ ਕਾਬੂ ਕੀਤਾ। ਗ੍ਰਿਫ਼ਤਾਰ ਦੋਸ਼ੀ ਰਿਸ਼ੀ ਕੁਮਾਰ ਤੇ ਰਾਜ਼ਨ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇੱਕ ਗੋਦਾਮ ਉੱਤਮ ਨਗਰ, ਸ਼ਿਵ ਵਿਹਾਰ, ਦਿੱਲੀ ਵਿੱਖੇ ਹੈ, ਜਿੱਥੇ ਹੋਰ ਵੀ ਨਸ਼ੀਲੀਆਂ ਗੋਲੀਆਂ ਹਨ। ਜਿਸਤੇ ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ ਸਮੇਤ ਪੁਲਿਸ ਪਾਰਟੀ ਵੱਲੋਂ ਉੱਤਮ ਨਗਰ ਸ਼ਿਵ ਵਿਹਾਰ, ਦਿੱਲੀ ਵਿੱਖੇ ਗੋਦਾਮ ਤੇ ਰੇਡ ਕਰਕੇ 3,63,800 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ।
ਇਹਨਾਂ ਚਾਰਾਂ ਪਾਸੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਾਅਲੀ ਦਸਤਾਵੇਜਾਂ ਦੇ ਅਧਾਰ ਤੇ ਦਵਾਈਆਂ ਖਰੀਦ ਤੇ ਵੇਚਣ ਸਬੰਧੀ ਡਿਸਟ੍ਰੀਬਿਉਟ ਕੰਪਨੀਆਂ ਬਣਾਈਆਂ ਸਨ ਤੇ ਇਹ ਫਾਰਮਾਂ ਕੰਪਨੀਆਂ ਪਾਸੋਂ ਗੋਲੀਆਂ/ਕੈਪਸੂਲਾਂ ਦੀ ਖਰੀਦ ਕਰਦੇ ਸਨ ਪਰ ਅੱਗੋ ਇਹ ਜਾਅਲੀ ਬਿੱਲ ਕੱਟ ਕੇ ਵੇਚ ਦਿੰਦੇ ਸਨ। ਇਹ ਕੰਪਨੀ ਨੂੰ 6/7 ਮਹੀਨੇ ਹੀ ਚਲਾਉਂਦੇ ਸਨ ਤੇ ਫਿਰ ਨਵੀਂ ਡਿਸਟ੍ਰੀਬਿਉਟ ਕੰਪਨੀ ਬਣਾ ਲੈਂਦੇ ਸਨ ਅਤੇ ਅੱਗੋ ਭਵਿੱਖ ਲਈ ਵੀ 2/3 ਡਿਸਟ੍ਰੀਬਿਉਟਰ (ਕੰਪਨੀਆਂ) ਬਨਾਉਂਣ ਦੇ ਫਿਰਾਕ ਵਿੱਚ ਸਨ।
ਇਹਨਾਂ ਵੱਲੋਂ ਅੰਮ੍ਰਿਤਸਰ ਵਿੱਚ ਜਿਹੜੀਆਂ ਟਰਾਮਾਡੋਲ ਗੋਲੀਆਂ ਕੋਰੀਅਰ ਰਾਂਹੀ ਭੇਜੀਆਂ ਸਨ, ਉਸ ਪਾਰਸਲ ਤੇ ਆਮ ਵਰਤੋਂ ਵਿੱਚ ਆਉਂਣ ਵਾਲੀਆਂ ਦਵਾਈਆਂ ਲਿਖੀਆਂ ਹੁੰਦੀਆਂ ਸਨ ਪਰ ਪਾਰਸਲ ਦੇ ਵਿੱਚ ਟਰਾਮਾਡੋਲ ਸਾਲਟ ਦੀਆਂ ਗੋਲੀਆਂ/ਕੈਪਸੂਲ ਹੁੰਦੇ ਸਨ। ਇਹ ਅੰਮ੍ਰਿਤਸਰ ਵਿੱਚ ਕਿਹੜੀਆਂ ਕੈਮੀਸਟ ਸ਼ਾਪਸ ਨੂੰ ਗੋਲੀਆਂ/ਕੈਪਸੂਲ ਭੇਂਜਦੇ ਸਨ ਬਾਰੇ ਤਫ਼ਤੀਸ਼ ਕੀਤੀ ਜਾ ਰਹੀ ਹੈ।ਇਸ ਸਮੇ ਉਨਾਂ ਨਾਲ ਡੀ.ਸੀ.ਪੀ (ਡੀ) ਸ: ਮੁਖਵਿੰਦਰ ਸਿੰਘ ਭੁੱਲਰ ਤੇ ਹੋਰ ਪੁਲਿਸ ਅਧਿਕਾਰੀ ਵੀ ਹਾਜਰ ਸਨ।