ਸਵ: ਏ.ਐਸ.ਆਈ ਕੁਲਵਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ‘ਚ ਵੱਖ ਵੱਖ ਰਾਜਸੀ ਨੇਤਾਵਾਂ ਤੇ ਪੁਲਿਸ ਅਧਿਕਾਰੀਆਂ ਨੇ ਕੀਤੀ ਸ਼ਿਕਰਤ

4676246
Total views : 5508490

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਮਜੀਠਾ ਤੋਂ ਸੀਨੀਅਰ ਪੱਤਰਕਾਰ ਅਤੇ ਸਾਂਝੀਵਾਲਤਾਂ ਪੱਤਰਕਾਰ ਯੂਨੀਅਨ ਪੰਜਾਬ ਦੇ ਚੈਅਰਮੈਨ ਜਸਪਾਲ ਸਿੰਘ ਗਿੱਲ ਮਜੀਠਾ ਅਤੇ ਐਸਡੀਓ ਨਗਰ ਨਿਗਮ ਅੰਮ੍ਰਿਤਸਰ ਰਵਿੰਦਰ ਸਿੰਘ ਗਿੱਲ ਦੇ ਭਰਾ ਏਐਸਆਈ ਕੁਲਵਿੰਦਰ ਸਿੰਘ ਗਿੱਲ ਮਜੀਠਾ ਜੌ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ , ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨਾਂ ਦੇ ਗ੍ਰਹਿ ਗੁਰੂ ਅਮਰਦਾਸ ਐਵਿਨਿਉ ਗੁਮਟਾਲਾ ਬਾਈਪਾਸ ਅੰਮ੍ਰਿਤਸਰ ਵਿਖੇ ਪਾਉਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦਵਾਰਾ ਸ੍ਰੀ ਗੁਰ ਹਰਿਗੋਬਿੰਦ ਸਾਹਿਬ ਜੀ ਗੁਮਟਾਲਾ ਬਾਈਪਾਸ ਅਜੀਤ ਇਨਕਲੇਵ ਵਿਖੇ ਹੋਈ।ਜਿਥੇ ਰਾਗੀ ਸਿੰਘਾਂ ਵਲੋ ਵੈਰਾਗਮਈ ਰਸਭਿੰਨੇ ਕੀਰਤਨ ਰਾਹੀ ਸਵ: ਕੁਲਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ਼ ਅਰਪਿੱਤ ਕੀਤੇ ਗਏਜਿਥੇ ਸਵ: ਕੁਲਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ਼ ਅਰਪਿੱਤ ਕਰਦਿਆਂ ਵੱਖ ਵੱਖ ਰਾਜਸੀ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਪੁਲਿਸ ਵਿੱਚ ਚੰਗੇ ਅਹੁਦੇ ਹੁੰਦਿਆ ਹੋਇਆ ਵੀ ਉਹ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ।
ਇਸ ਸਮੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਕਰਤ ਵਾਲਿਆ ‘ਚਸ੍ਰੋਮਣੀ ਅਕਾਲੀ ਦਲ ਵੱਲੋ ਲਖਬੀਰ ਸਿੰਘ ਗਿੱਲ ਸਿਆਸੀ ਸਕੱਤਰ ਬਿਕਰਮ ਸਿੰਘ ਮਜੀਠੀਆ, ਆਮ ਆਦਮੀ ਪਾਰਟੀ ਵੱਲੋਂ ਗੁਰਭੇਜ ਸਿੰਘ ਸਿੱਧੂ ਸੁਬਾ ਜੋਇੰਟ ਸੈਕਟਰੀ, ਕਾਂਗਰਸ ਪਾਰਟੀ ਵੱਲੋਂ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਜਿਲ੍ਹਾ ਦਿਹਾਤੀ ਅੰਮ੍ਰਿਤਸਰ, ਸੁੱਖ ਔਜਲਾ ਭਰਾ ਐਮ.ਪੀ ਗੁਰਜੀਤ ਸਿੰਘ ਔਜਲਾ, ਪ੍ਰਮਜੀਤ ਸਿੰਘ ਪੰਮਾ ਭਾਰਤੀ ਜਨਤਾ ਪਾਰਟੀ, ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਡਾ: ਮਨਜੀਤ ਸਿੰਘ ਭੋਮਾ, ਸ੍ਰੋਮਣੀ ਅਕਾਲੀ ਦਲ ਮਾਨ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਕੋਟਲਾ, ਅੰਮਿਤਸਰ ਪ੍ਰੈੱਸ ਕਲੱਬ ਦੇ ਨੁਮਾਇੰਦੇ ,ਸਾਂਝੀਵਾਲਤਾਂ ਪਤਰਕਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਕਾਹਲੋ, ਸੀਨੀਅਰ ਮੀਤ ਪ੍ਰਧਾਨ ਪ੍ਰਿਥੀਪਾਲ ਸਿੰਘ ਸਿੱਧੂ ਅਤੇ ਸਮੁੱਚੀ ਟੀਮ , ਨਗਰ ਕੌਂਸਲ ਮਜੀਠਾ ਦੇ ਸਾਬਕਾ ਪ੍ਰਧਾਨ ਤਰੁਣ ਅਬਰੋਲ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਨਈਅਰ ਅਤੇ ਸਾਥੀ ਕੌਸਲਰ, ਅੰਮਿਤਸਰ ਨਗਰ ਨਿਗਮ ਦੇ ਕੌਂਸਲਰ ਅਤੇ ਅਫਸਰ ਸਹਿਬਾਨ, ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰ ਅਤੇ ਸਾਥੀ ਸਟਾਫ, ਰਣਜੀਤ ਸਿੰਘ ਰਾਣਾ ਭੋਮਾ ਪ੍ਰਧਾਨ ਸਮਾਜ ਸੁਧਾਰ ਸੰਸਥਾਂ ਪੰਜਾਬ, ਜਸਪਿੰਦਰ ਸਿੰਘ ਕਾਹਲੋ ਚੈਅਰਮੈਨ ਸੈਂਟ ਸੋਲਜਰ ਅਲੀਟ ਕਾਨਵੇਂਟ ਸਕੂਲ ਮਜੀਠਾ, ਜੋਗਾ ਸਿੰਘ ਅਠਵਾਲ ਪ੍ਰਧਾਨ ਸੋਸ਼ਲ ਵੈਲਫੇਅਰ ਸੁਸਾਇਟੀ ਮਜੀਠਾ, ਨਵਦੀਪ ਸਿੰਘ ਸੋਨਾ, ਰਾਜਬੱਬਲ ਪ੍ਰੀਤ ਸਿੰਘ, ਲਾਲੀ ਹਰੀਆਂ, ਸਰਪੰਚ ਮੱਖਣ ਸਿੰਘ ਹਰੀਆਂ, ਪ੍ਰਭਦਿਆਲ ਸਿੰਘ ਭਲਵਾਨ ਸੇਵਾ ਮੁਕਤ ਏਐਸਆਈ, ਰਵਿੰਦਰ ਸਿੰਘ ਵਿੰਦਾ, ਬਿੱਟੂ ਪ੍ਰਧਾਨ ,ਖੇਤੀਬਾੜੀ ਅਫ਼ਸਰ ਅਮਰਦੀਪ ਸਿੰਘ ਗਿੱਲ, ਅਸਵਨੀ ਨਈਅਰ ਮਜੀਠਾ, ਸੋਇਮ ਆਨੰਦ ਡਾਇਰੈਕਟਰ ਸ੍ਰੀ ਸਤਿਗੁਰ ਪਬਲਿਕ ਸਕੂਲ ਮਜੀਠਾ ,ਸਰਬਜੀਤ ਸਿੰਘ ਵਡਾਲਾ, ਪ੍ਰੀਤਮ ਸਿੰਘ ਚਵਿੰਡਾ ਦੇਵੀ, ਜਗਤਾਰ ਸਿੰਘ ਸਹਿਮੀ, ਪਰਮੋਦ ਕੁਮਾਰ , ਜਗਜੀਤ ਕਲੇਰ ਅਤੇ ਹਲਕਾ ਮਜੀਠਾ ਤੋ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਤੇ ਮੋਹਤਬਰਾਂ ਤੋਂ ਇਲਾਵਾ ਸਕੇ ਸੰਬੰਧੀ ਹਾਜ਼ਰ ਸਨ। ਸਟੇਜ ਸਕੱਤਰ ਦੀ ਸੇਵਾ ਅਤੇ ਗਿੱਲ ਪਰਿਵਾਰ ਵੱਲੌਂ ਆਇਆਂ ਸੰਗਤਾਂ ਦਾ ਧੰਨਵਾਦ ਸਾਂਝੀਵਾਲਤਾਂ ਪਤਰਕਾਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਕਾਹਲੋ ਨੇ ਕੀਤਾ। ਇਸ ਤੋਂ ਇਲਾਵਾ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਹਲ਼ਕਾ ਮਜੀਠਾ ਅਤੇ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Share this News