ਬੰਦੀ ਸਿੰਘਾਂ ਦੀ ਰਿਹਾਈ ਚ ਬਹੁਤ ਵੱਡਾ ਵਿਤਕਰਾ ਕਿਉ ਕੀਤਾ ਜਾ ਰਿਹਾ ਹੈ- ਸਿਮਰਨਜੀਤ ਸਿੰਘ ਮਾਨ

4675724
Total views : 5507573

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸ਼੍ਰੋਮਣੀ ਅਕਾਲੀ ਦਲ ( ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮੈਂਬਰ ਲੋਕ ਸਭਾ ਨੇ ਬੰਦੀ ਸਿੰਘ ਰਿਹਾਅ ਕਰਨ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਅਤੇ ਚੀਨ ਵਾਂਗ ਪਾਕਿਸਤਾਨ ਨਾਲ ਵੀ ਵਪਾਰਕ ਸਬੰਧ ਮੁੜ ਆਰੰਭਣ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ ਉਨ੍ਹਾ ਦੀ ਪਾਰਟੀ ਲੋਕਸਭਾ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜੇਗੀ।

ਚੀਨ ਨੇ ਸਾਡਾ ਹਜ਼ਾਰਾਂ ਏਕੜ ਜਗਾ ਤੇ ਕਬਜਾ ਕੀਤਾ ਹੋਇਆ ਹੈ ਪਰ ਉਸ ਨਾਲ ਵਪਾਰ ਫਿਰ ਵੀ ਜਾਰੀ-  ਮਾਨ

ਅੱਜ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਮਾਨ ਨੇ ਦੋਸ਼ ਲਾਇਆ ਕਿ ਸਿੱਖਾਂ ਨਾਲ ਵਿਤਕਰਾ ਜਾਂਦਾ ਹੈ ਤੇ ਬਣਦੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾ ਹੁਕਮਰਾਨਾਂ ਨੂੰ ਸਵਾਲ ਕੀਤਾ ਕਿ ਜੇਕਰ ਰਾਜੀਵ ਗਾਂਧੀ ਦੇ ਹਤਿਆਰੇ ਤੇ ਬੀਬੀ ਬਾਨੋ ਦੇ ਬਲਾਤਕਾਰੀ ਤੇ ਹੋਰ ਕਾਤਲ ਛੱਡੇ ਜਾ ਸਕਦੇ ਹਨ ਤਾਂ ਫਿਰ ਦੂਸਰਿਆਂ ਫਿਰਕਿਆਂ ਨਾਲ ਵਿਤਕਰਾ ਕਿਉ ਹੁੰਦਾ ਹੈ। ਗੁਆਢੀ ਮੁਲਕ ਪਾਕਿਸਤਾਨ ਦੀ ਚਰਚਾ ਕਰਦਿਆਂ ਉਨ੍ਹਾ ਸਪੱਸ਼ਟ ਕੀਤਾ ਕਿ ਅਟਾਰੀ-ਵਾਹਗਾ ਸਰਹੱਦ ਖੁੱਲਣ ਨਾਲ ਦੋਹਾਂ ਦੇਸ਼ਾਂ ਦੇ ਕੁੜੱਤਣ ਭਰੇ ਹਲਾਤਾਂ ਚ ਨਰਮੀ ਆਵੇਗੀ।ਦੂਸਰੇ ਪਾਸੇ ਚੀਨ ਨੇ 1962 ਚ ਹਮਲਾ ਕਰਕੇ ਸਾਡਾ ਹਜਾਰਾਂ ਏਕੜ ਰਕਬਾ ਕਬਜੇ ਹੇਠਾ ਲੈ ਲਿਆ ਪਰ ਉਸ ਨਾਲ ਵਪਾਰ ਆਮ ਵਾਂਗ ਹੋ ਰਿਹਾ ਹੈ । ਚੀਨ ਸਰਹੱਦ ਵੀ ਅਸ਼ਾਂਤ ਹੈ,ਇਸ ਮੌਕੇ ਉਪਕਾਰ ਸਿੰਘ ਸੰਧੂ, ਹਰਮੀਤ ਸਿੰਘ ਸੰਧੂ, ਗੁਰਬਚਨ ਕੌਰ ਪਵਾਰ, ਬਲਵਿੰਦਰ ਸਿੰਘ ਕਾਲਾ, ਹਰਪਾਲ ਸਿੰਘ ਬਲੇਰ ਆਦਿ ਹਾਜ਼ਰ ਸਨ।

Share this News