ਸਚਿਨ ਭਗਤ ਭਾਰਤ ਜੋੜੋ ਯਾਤਰਾ ਲਈ ਐਨ.ਐਸ.ਯੂ.ਆਈ ਵਲੋ ਕੁਆਡੀਨੇਟਰ ਨਿਯੁਕਤ

4675618
Total views : 5507410

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਕਾਂਗਰਸ ਦੇ ਵਿਿਦਆਰਥੀ ਆਗੂ ਅਤੇ ਐਨ.ਐਸ.ਯੂ.ਆਈ ਦੇ ਅਹੁਦੇਦਾਰ ਸ੍ਰੀ ਸਚਿਨ ਭਗਤ ਨੂੰ ਜਥੇਬੰਦੀ ਵਲੋ ਭਾਰਤ ਜੋੜੋ ਯਾਤਰਾ ਲਈ ਕੋਆਡੀਨੇਟਰ ਨਿਯੁਕਤ ਕੀਤਾ ਗਿਆ ਹੈ।ਜਿੰਨਾ ਨੇ ਆਪਣੀ ਨਿਯੁਕਤੀ ਲਈ ਨੀਰਜ ਕੁੰਦਲ, ਗੌਰਵ ਤਾਸ਼ੀਰ, ਅਕਸ਼ੈ ਸ਼ਰਮਾਂ ਤੇ ਈਸ਼ਰਪ੍ਰੀਤ ਸਿੱਧੂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨਾਂ ਸਿਰ ਪਾਰਟੀ ਵਲੋ ਜੋ ਜੁਮੇਵਾਰੀ ਪਾਈ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।

ਸ੍ਰੀ ਸਚਿਨ ਭਗਤ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਪੰਜਾਬ ਵਿੱਚ ਪੁੱਜਣ ‘ਤੇ ਨੌਜਵਾਨ ਵਰਗ ਵਲੋ ਭਰਵਾਂ ਸਵਾਗਤ ਕੀਤਾ ਜਾਏਗਾ ਅਤੇ ਨੌਜਵਾਨ ਕਾਂਗਰਸ ਦੇ ਮੋਢੇ ਨਾਲ ਮੋਢਾ ਜੋੜਕੇ ਇਸ ਯਾਤਰਾ ਨੂੰ ਸਫਲ ਕਰਨ ਲਈ ਅਹਿਮ ਰੋਲ ਅਦਾ ਕਰਨਗੇ।

Share this News