ਮਹਿਲਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਕੇ 5 ਲੱਖ ਦੀ ਫਿਰੋਤੀ ਮੰਗਣ ਵਾਲੇ ਪੁਲਿਸ ਵਲੋ ਕਾਬੂ

4878701
Total views : 5841309

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ /ਜਸਬੀਰ ਸਿੰਘ ਲੱਡੂ

ਐਸ.ਐਸ.ਪੀ ਤਰਨ ਤਾਰਨ ਸ: ਗੁਰਮੀਤ ਸਿੰਘ ਚੌਹਾਨ ਦੇ ਦਿਸ਼ਾ ਨਿਰਦੇਸ਼ਾ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਕਨੂੰਨਵਿਵਸਥਾ ਨੂੰ ਕਾਇਮ ਰੱਖਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇਹਰ ਗਤੀਵਿਧੀ ਪਰ ਨਜ਼ਰ ਰੱਖੀ ਜਾ ਰਹੀ ਹੈ। ਜਿਸ ਤਾਹਿਤ ਹੀ ਥਾਣਾਂ ਝਬਾਲ ਦੀ ਪੁਲਿਸ ਵਲੋ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਕੇ ਪਿੰਡ ਕੋਟ ਸਿਿਵਆਂ ਦੀ ਇਕ ਔਰਤ ਨੂੰ ਧਮਕੀਆਂ ਦੇ ਕੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗ੍ਰਿੋਹ ਦੇ 3 ਮੈਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਸਬੰਧੀ ਜਾਣਕਾਰੀ ਦੇਦਿਆਂ ਸ੍ਰੀ ਵਿਸ਼ਾਲਜੀਤਸਿੰਘ ਪੀ.ਪੀ.ਐਸ ਐਸ.ਪੀ (ਇੰਨਵੈਸਟੀਗੇਸ਼ਨ) ਤਰਨ ਤਾਰਨ ਨੇ ਦੱਸਿਆ ਕਿ ਕਰਮਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਕੋਟ ਸਿਿਵਆਂ, ਝਬਾਲ ਵਲੋ ਸ਼ਕਾਇਤ ਦਰਜ ਕਰਾਈ ਗਈ ਸੀ ਕਿ ਉਸ ਨੂੰ ਕੁਝ ਵਿਆਕਤੀ ਫੋਨ ਕਰਕੇ ਉਸ ਪਾਸੋ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਦੇ ਸਨ ਕਿ ਜੇਕਰ ਉਨਾਂ ਨੂੰ ਰਕਮ ਨਾ ਦਿੱਤੀ ਤਾਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਜਾਨੋਮਾਰ ਦੇਵਾਗੇ।ਜਿਸ ਨੰਬਰ ਤੋਂ ਧਮਕੀ ਆ ਰਹੀ ਸੀ ।

ਔਰਤ ਪਾਸੋ ਫਿਰੌਤੀ ਮੰਗਣ ਵਾਲੇ ਦੋਸ਼ੀ ਉਸੇ ਪਿੰਡ ਦੇ ਹੀ ਨਿਕਲੇ

ਉਸ ਨੰਬਰ ਨੂੰ ਪੁਲਿਸ ਵੱਲੋਂਟੈਕਨੀਕਲ ਤਰੀਕੇ ਨਾਲ ਵਾਚਣ ਤੇ ਪਾਇਆ ਗਿਆ ਕਿ ਇਹ ਫਿਰੌਤੀ ਸ਼ਮਸ਼ੇਰਸਿੰਘ ਉਰਫ ਸ਼ੇਰਾ ਪੁੱਤਰ ਜਸਪਾਲ ਸਿੰਘ ਵਾਸੀ ਕੋਟ ਸਿਿਵਆਂ ਵੱਲੋਂ ਆਪਣੇਸਾਥੀਆਂ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਮੁਖਤਾਰ ਸਿੰਘ ਵਾਸੀ ਕੋਟਸਿਿਵਆਂ ਅਤੇ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਬਲਜੀਤ ਵਾਸੀਬਗਿਆੜੀ ਨਾਲ ਮਿਲ ਕੇ ਦਿੱਤੀ ਗਈ ਸੀ।ਜਿਸ ‘ਤੇਪੁਲਿਸ ਵੱਲੋਂ ਕਾਰਵਾਈ ਕਰਦਿਆਂ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਜਸਪਾਲਸਿੰਘ ਵਾਸੀ ਕੋਟ ਸਿਿਵਆਂ, ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਮੁਖਤਾਰ ਸਿੰਘਵਾਸੀ ਕੋਟ ਸਿਿਵਆਂ ਅਤੇ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਬਲਜੀਤ ਸਿੰਘਵਾਸੀ ਬਗਿਆੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਦੋਸ਼ੀਆਂ ਨੂੰ ਮਾਨਯੋਗਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ।ਦੌਰਾਨੇ ਰਿਮਾਂਡਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।ਇਸ ਸਮੇ ਸਬ ਡਵੀਜਨ ਤਰਨ ਤਾਰਨ ਦੇ ਡੀ.ਐਸ.ਪੀ ਜਸਪਾਲ ਸਿੰਘ ਢਿਲੋ ਅਤੇ ਥਾਣਾਂ ਝਬਾਲ ਦੇ ਐਸ.ਐਚ.ਓ ਇੰਸ: ਪ੍ਰਭਜੀਤ ਸਿੰਘ ਗਿੱਲ਼ ਵੀ ਹਾਜਰ ਸਨ।

Share this News