Total views : 5507075
Total views : 5507075
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਲਾਲੀ ਕੈਰੋਂ, ਲੱਡੂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਦੇ ਚਾਚਾ ਜੀ, ਸਾਬਕਾ ਡੀ ਐਸ ਪੀ ਰਤਨ ਸਿੰਘ ਪੱਖੋਕੇ ਦੇ ਵੱਡੇ ਭਰਾਤਾ ਅਤੇ ਮਾਰਕੀਟ ਕਮੇਟੀ ਤਰਨਤਾਰਨ ਦੇ ਸਾਬਕਾ ਚੇਅਰਮੈਨ ਅਮਰੀਕ ਸਿੰਘ ਪੱਖੋਕੇ ਦੇ ਪਿਤਾ ਜੀ ਅੰਤਰ ਰਾਸ਼ਟਰੀ ਪਹਿਲਵਾਨ ਹਰਭਜਨ ਸਿੰਘ ਪੱਖੋਕੇ ਜੋ ਕਿ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਅਖਾੜਾ ਵਿਖੇ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਪਹਿਲਵਾਨ ਹਰਭਜਨ ਸਿੰਘ ਪੱਖੋਕੇ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾ ਕੇ ਅਖਾੜਾ ਪੱਖੋਕੇ ਵਿਖੇ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਗਿਆ ਜਿੱਥੇ ਵੱਖ ਵੱਖ ਧਾਰਮਕ,ਸਮਾਜਕ, ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਨਾਂ ਦੀ ਮਿਰਤਕ ਦੇਹ ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ ਉਥੇ ਪਹਿਲਵਾਨ ਹਰਭਜਨ ਸਿੰਘ ਪੱਖੋਕੇ ਦੇ ਵੱਡੀ ਗਿਣਤੀ ਵਿਚ ਪੁੱਜੇ ਸ਼ਗਿਰਦ ਪਹਿਲਵਾਨਾਂ ਨੇ ਆਪਣੇ ਗੁਰੂ ਸਮਾਨ ਉਸਤਾਦ ਦੀ ਮਿਰਤਕ ਦੇਹ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਚਰਨਾਂ ਨੂੰ ਨਤਮਸਤਕ ਹੋਕੇ ਅੰਤਿਮ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਪਹਿਲਵਾਨ ਹਰਭਜਨ ਸਿੰਘ ਪੱਖੋਕੇ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਾਬਕਾ ਚੇਅਰਮੈਨ ਅਮਰੀਕ ਸਿੰਘ ਪੱਖੋਕੇ ਨੇ ਦਿਖਾਈ ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਚੋ ਸਵਰਗੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਭਰਾਤਾ ਡਾਕਟਰ ਹਰਭਜਨ ਸਿੰਘ ਬ੍ਰਹਮਪੁਰਾ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ, ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਗੁਰਿੰਦਰ ਸਿੰਘ ਟੋਨੀ, ਜਥੇਦਾਰ ਦਲਬੀਰ ਸਿੰਘ ਜਹਾਂਗੀਰ, ਪ੍ਰਿੰਸੀਪਲ ਸਵਿੰਦਰ ਸਿੰਘ ਪੰਨੂ, ਸਾਬਕਾ ਚੇਅਰਮੈਨ ਮਿਲਕ ਫੈਡ ਯਾਦਵਿੰਦਰ ਸਿੰਘ ਰੂੜੇਆਸਲ, ਜਥੇਦਾਰ ਬਲਕਾਰ ਸਿੰਘ ਜਮਸਤਪੁਰ, ਤਾਰਾ ਚੰਦ ਪੁੰਜ, ਚੇਅਰਮੈਨ ਬਲਦੇਵ ਸਿੰਘ ਪੰਡੋਰੀ ਗੋਲਾ, ਮੁਖਵਿੰਦਰ ਸਿੰਘ ਪੰਜਵੜ, ਸਾਬਕਾ ਸਰਪੰਚ ਜਰਨੈਲ ਸਿੰਘ ਤਖ਼ਤਮਲ, ਸਾਬਕਾ ਸਰਪੰਚ ਹਰਪਾਲ ਸਿੰਘ ਕੋਟ, ਇੰਜੀਨੀਅਰ ਐਚ ਐਸ ਕੋਹਲੀ,ਮੈਨੇਜਰ ਰਣਬੀਰ ਸਿੰਘ ਰਾਣਾ ਪੱਖੋਕੇ,ਰਾਜਬੀਰ ਸਿੰਘ ਪੱਖੋਕੇ, ਡਾਕਟਰ ਬਿਕਰਮਜੀਤ ਸਿੰਘ ਪੱਖੋਕੇ, ਰਣਜੋਧ ਸਿੰਘ ਪਖੋਕੇ, ਐਸ ਪੀ ਸਿੰਘ ਜਮਸਤਪੁਰ,ਯਾਦਵਿੰਦਰ ਸਿੰਘ ਮਾਨੋਚਾਹਲ,ਮਾਸਟਰ ਹਰਿੰਦਰ ਸਿੰਘ ਮਾਨੋਚਾਹਲ, ਪਹਿਲਵਾਨ ਸਾਲਵਿੰਦਰ ਸਿੰਘ ਚੂਸਲੇਵੜ, ਸਾਬਕਾ ਸਰਪੰਚ ਕੁਲਦੀਪ ਸਿੰਘ ਦੇਉ, ਬਾਪੂ ਰਵੇਲ ਸਿੰਘ ਦੇਉ,ਸਾਬਕਾ ਸਰਪੰਚ ਰੇਸ਼ਮ ਸਿੰਘ ਸੰਘਾ, ਸਾਬਕਾ ਸਰਪੰਚ ਰਵਿੰਦਰ ਸਿੰਘ ਠਰੂ,ਸਾਬਕਾ ਚੇਅਰਮੈਨ ਹਰਵੰਤ ਸਿੰਘ ਚਬਾਲ, ਕੋਚ ਗੁਰਪ੍ਰੀਤ ਸਿੰਘ, ਪਹਿਲਵਾਨ ਰਣਜੀਤ ਸਿੰਘ ਚੀਮਾਂ, ਸਾਹਿਬ ਜਸਕਰਨ ਸਿੰਘ ਜਹਾਂਗੀਰ ਪ੍ਰਿੰਸੀਪਲ ਧੀਰ ਸਿੰਘ, ਪ੍ਰੇਮ ਸਿੰਘ ਗੋਇੰਦਵਾਲ,ਗਿਆਨੀ ਤਜਿੰਦਰ ਸਿੰਘ ਕੰਗ, ਰਾਮ ਸਿੰਘ ਸਾਬਕਾ ਕੌਂਸਲਰ, ਗੋਲਡੀ ਬ੍ਰਹਮਪੁਰਾ,ਸਿੰਗਾਰਾ ਸਿੰਘ ਕੱਲ੍ਹਾ, ਜਗਦੀਪ ਸਿੰਘ ਨੁਸ਼ਹਿਰਾ,ਕੁਲਬੀਰ ਸਿੰਘ ਪਖੋਕੇ,ਜਸਵੰਤ ਸਿੰਘ ਜੱਟਾਂ ਕੱਦ ਗਿੱਲ, ਤੇ ਹੋਰ ਵੱਡੀ ਗਿਣਤੀ ਵਿਚ ਪੁੱਜੇ ਇਲਾਕੇ ਦੇ ਆਗੂਆਂ ਪੰਚਾਂ-ਸਰਪੰਚਾਂ ਵੱਲੋਂ ਹਰਭਜਨ ਸਿੰਘ ਪੱਖੋਕੇ ਦੇ ਅਕਾਲ ਚਲਾਣੇ ਤੇ ਉਨ੍ਹਾਂ ਦੇ ਭਤੀਜਾ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ, ਭਰਾ ਰਤਨ ਸਿੰਘ ਪਖੋਕੇ ਅਤੇ ਸਪੁੱਤਰਾ ਅਮਰੀਕ ਸਿੰਘ ਪੱਖੋਕੇ ਤੇ ਗੁਰਮੀਤ ਸਿੰਘ ਪਖੋਕੇ ਅਤੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਿਹਾ ਕਿ ਪਹਿਲਵਾਨ ਹਰਭਜਨ ਸਿੰਘ ਪਖੋਕੇ ਦੇ ਤੁਰ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਇਲਾਕੇ ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ ।