Total views : 5507410
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਸਥਾਨਕ ਲਾਰੰਸ ਰੋਡ ਤੇ ਬਣੇ ਨਹਿਰੂ ਕੰਪਲੈਕਸ ਦੇ ਬਣੇ ਫੁੱਟਪਾਥਾਂ ਤੇ ਦੁਕਾਨਦਾਰਾਂ ਵਲੋਂ ਕਬਜ਼ੇ ਕੀਤੇ ਹੋਏ ਅਤੇ ਰਾਹਗੀਰਾਂ ਆਉਣ ਜਾਣ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਸੰਬੰਧ ਵਿੱਚ ਨਗਰ ਸੁਧਾਰ ਟਰੱਸਟ ਨੂੰ ਇਨ੍ਹਾਂ ਦੇ ਖਿਲਾਫ ਕਾਫੀ ਦਰਖਾਸਤਾ ਆ ਚੁੱਕੀਆਂ ਹਨ, ਤੇ ਟਰਸਟ ਵਲੋਂ ਇਨ੍ਹਾਂ ਦੁਕਾਨਾਂ ਵਾਲਿਆਂ ਪੰਜ ਦਿਨ ਪਹਿਲਾਂ ਨੋਟਿਸ ਦਿੱਤਾ ਗਿਆ ਸੀ ਪਰ ਇਨ੍ਹਾਂ ਤੇ ਜੂੰ ਤੱਕ ਨਹੀਂ ਸਰਕੀ ਅੱਜ ਨਗਰ ਸੁਧਾਰ ਟਰੱਸਟ ਐਸ ਡੀ ਉ ਪਰਮਿੰਦਰ ਸਿੰਘ, ਜੇ ਈ ਸਮਸੇਰ ਸਿੰਘ ਭੁੱਲਰ, ਸੁਪਰਵਾਈਜ਼ਰ ਸੋਨੂੰ ਗਾਂਧੀ ਤੇ ਆਪਣੀ ਲੇਬਰ ਨਾਲ ਫੁੱਟਪਾਥਾਂ ਨੂੰ ਖਾਲੀ ਕਰਵਾਉਣ ਗਏ ਤਾਂ ਅੱਗੋਂ ਦੁਕਾਨ ਦਾਰ ਹੀਰਾ ਪਨੀਰ ਵਾਲਾ ਆਪਣੇ ਕੁੱਝ ਗੁੰਡਾ ਅਨਸਰਾਂ ਨੂੰ ਲੈ ਕਿ ਟਰਸਟ ਦੇ ਅਧਿਕਾਰੀਆਂ ਅਤੇ ਲੇਬਰ ਦੇ ਗੱਲ ਪੈ ਗਿਆ ਤੇ ਅਪਸਬਦ ਵੀ ਬੋਲੇ ਗਏ ਉਥੇ ਮੌਕੇ ਤੇ ਪਹੁੰਚੇ ਜਾਗਦਾ ਜਮੀਰ ਦੇ ਸਰਪ੍ਰਸਤ ਸੁਭਾਸ ਸਹਿਗਲ ਅਤੇ ਇਲਾਕੇ ਦੇ ਮੋਹਤਬਰਾਂ ਝਗੜੇ ਨੂੰ ਸਾਂਤ ਕਰਵਾਇਆ ਗਿਆ।
ਸੁਪਰਵਾਈਜ਼ਰ ਸੋਨੂੰ ਗਾਂਧੀ ਨੇ ਦੱਸਿਆ ਇਸ ਝਗੜੇ ਦੀ ਦਰਖਾਸਤ ਨਿਗਰਾਨ ਇੰਜੀਨੀਅਰ ਪ੍ਰਦੀਪ ਜਸਵਾਲ ਨੂੰ ਦੇ ਦਿੱਤੀ ਗਈ ਹੈ ਉਨ੍ਹਾਂ ਨੇ ਅੱਗੇ ਹੋਰ ਦੱਸਿਆ ਕਿ ਜਦੋਂ ਨਗਰ ਨਿਗਮ ਕਬਜੇ ਹਟਾਉਣ ਲਈ ਜਾਂਦੀ ਹੈ ਉਨ੍ਹਾਂ ਨੂੰ ਪੁਲਿਸ ਸਹਾਇਤਾਂ ਮਿਲਦੀ ਹੈ ਪਰ ਸਾਨੂੰ ਪੁਲਿਸ ਦੀ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ ਜਦੋਂ ਕਿਤੇ ਵੱਡੀ ਕਾਰਵਾਈ ਕਰਨ ਜਾਣਾ ਹੁੰਦਾ ਤੇ ਉਸ ਵਕਤ ਹੀ ਪੁਲਿਸ ਸਹਾਇਤਾਂ ਮਿਲਦੀ ਹੈ, ਪਿਛਲੀ ਸਰਕਾਰ ਵੇਲੇ ਟਰੱਸਟ ਵਲੋਂ ਪੁਲਿਸ ਦੇ ਸੱਤ ਜਵਾਨ ਅਤੇ ਤਿੰਨ ਲੇਡੀਜ ਪੁਲਿਸ ਦਾ ਡੀ ਸੀ ਅੰਮ੍ਰਿਤਸਰ ਦੇ ਕੋਲ ਮਤਾ ਪਾਇਆ ਸੀ ਪਰ ਵਿਧਾਨ ਸਭਾ ਚੋਣਾਂ ਹੋਣ ਕਰਕੇ ਵਿੱਚ ਲਟਕ ਗਿਆ ਸੀ।
ਜਾਗਦਾ ਜਮੀਰ ਦੇ ਸਰਪ੍ਰਸਤ ਸੁਭਾਸ ਸਹਿਗਲ ਨੇ ਕਿਹਾ ਸ਼ਹਿਰ ਵਿੱਚ ਕਈ ਇਹੋ ਜਿਹੀਆਂ ਥਾਂਵਾਂ ਤੇ ਕਬਜੇ ਕੀਤੇ ਹੋਏ ਹਨ ਜਿਸ ਸੰਬੰਧ ਮਿਉਂਸਪਲ ਕਾਰਪੋਰੇਸ਼ਨ, ਨਗਰ ਸੁਧਾਰ ਟਰੱਸਟ ਕੋਲ ਮੁੱਦੇ ਉਠਾਏ ਗਏ ਹਨ ਪਰ ਇਹ ਦੋਵੇਂ ਵਿਭਾਗ ਕਬਜ਼ਾਧਾਰੀਆਂ ਤੋਂ ਡਰਦਾ ਹੈ ਤੇ ਇਨ੍ਹਾਂ ਤੇ ਕੋਈ ਕਾਰਵਾਈ ਨਹੀਂ ਕਰਦਾ ਇਸ ਦੀ ਤਾਜਾ ਮਿਸਾਲ ਝਬਾਲ ਰੋਡ ਦੀ ਗੰਦੇ ਨਾਲੇ ਕੋਲ ਬਣੀ ਅਧਿਕਾਰਿਤ ਕਾਲੋਨੀ ਦੀ ਨਾਲ ਬਣੀਆਂ ਦੁਕਾਨਾਂ ਦੀ ਉਹ ਇਕ ਵੱਡੇ ਕਾਂਗਰਸੀ ਆਗੂ ਵਲੋਂ ਆਪਣੇ ਸਿਪਾ ਸੁਲਾਰਾ ਮਿਲ ਕੇ ਕਬਜਾ ਕੀਤਾ ਹੋਇਆ ਹੈ ਪਰ ਮਿਉਂਸਪਲ ਕਾਰਪੋਰੇਸ਼ਨ ਵਲੋਂ ਹਾਲੇ ਕੋਈ ਕਾਰਵਾਈ ਨਹੀਂ ਕੀਤੀ ਗਈ, ਇਕ ਨਿਹੰਗ ਵਲੋਂ ਝਬਾਲ ਰੋਡ ਤੇ ਬੱਚਿਆਂ ਦੀਆਂ ਬਣੀਆਂ ਕਬਰਾਂ ਤੇ ਕਬਜਾ ਕੀਤਾ ਹੋਇਆ ਉਸ ਤੇ ਹਾਲੇ ਕੋਈ ਕਾਰਵਾਈ ਨਹੀਂ ਕੀਤੀ ਗਈ।