ਵਿਆਜੀ ਦਿੱਤੇ ਪੈਸਿਆਂ ਨੂੰ ਲੈ ਕੇ ਵਿਆਜੜੀਏ ਨੇ ਗੋਲੀ ਮਾਰਕੇ ਨੌਜਵਾਨ ਦਾ ਕੀਤਾ ਕਤਲ

4675400
Total views : 5507076

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਥਾਣਾਂ ਗੇਟ ਹਕੀਮਾਂ ਦੇ ਅਧੀਨ ਆਂਉਦੇ ਇਲਾਕੇ ਅਮਨ ਐਵੀਨਿਊ ਬੀਤੀ ਦੇਰ ਰਾਤ ਇਕ ਨੌਜਵਾਨ ਦਾ ਗੋਲੀ ਮਾਰਕੇ ਕਤਲ ਕੀਤੇ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਜਾਣਕਾਰੀ ਦੇਦਿਆ ਮ੍ਰਿਤਕ ਰਾਹੁਲ(19) ਦੀ ਮਾਤਾ ਕਿਰਨ ਦੱਸਿਆ ਕਿ ਉਨਾਂ ਨੇ ਮੋਹਿੰਦਰ ਭੱਟੀ ਨਾਮ ਦੇ ਇਕ ਵਿਆਕਤੀ ਪਾਸੋ 1.5 ਲੱਖ ਰੁਪਏ ਵਿਆਜੀ ਲਏ ਸਨ।

ਜਿਸ ਦਾ ਵਿਆਜ ਪਾਕੇ ਉਸ ਵਲੋ ਰਕਮ 5 ਲੱਖ ਤੱਕ ਕਰ ਦਿੱਤੇ ਜਾਣ ‘ਤੇ ਉਨਾਂ ਵਲੋ ਸਾਰੀ ਰਕਮ ਅਦਾ ਕਰ ਦਿੱਤੇ ਜਾਣ ਦੇ ਬਾਵਜੂਦ ਵੀ ਉਸ ਵਲੋ ਉਨਾਂ ਦਾ ਮਕਾਨ ਖੋਹ ਲਿਆ ਗਿਆ, ਜਿਸ ਸਬੰਧੀ ਇਕ ਰਾਜੀਨਾਮਾ ਥਾਣਾਂ ਗੇਟ ਹਕੀਮਾ ਵਿੱਚ ਹੋਇਆ ਸੀ। ਮ੍ਰਿਤਕ ਦੀ ਮਾਤਾ ਕਿਰਨ ਨੇ ਕਿਹਾ ਕਿ ਉਸ ਦਾ ਲੜਕਾ ਰਾਹੁਲ ਜਦ ਵੀ ਬਾਹਰ ਖੇਡਣ ਜਾਂਦਾ ਸੀ ਤਾਂ ਮੋਹਿੰਦਰ ਅਤੇ ਉਸ ਦੇ ਲੜਕੇ ਉਸ ਨੂੰ ਧਮਕੀ ਦੇ ਕੇ ਭਜਾ ਦਿੱਤੇ ਸਨ।ਬੀਤੀ ਦੇਰ ਰਾਤ ਵੀ ਅਜਿਹਾ ਹੀ ਹੋਇਆ ਜਦ ਉਸ ਦਾ ਲੜਕਾ ਖੇਡਣ ਗਿਆ ਹੋਇਆ ਸੀ ਤਾਂ ਮੋਹਿੰਦਰ ਤੇ ਉਸਦੇ  ਲੜਕਿਆ ਨੇ ਗੋਲੀ ਮਾਰਕੇ ਉਸ ਦਾ ਕਤਲ ਕਰ ਦਿੱਤਾ।ਜਿਸ ਸਬੰਧੀ ਸਪਰੰਕ ਕਰਨ ਤੇ ਏ.ਸੀ.ਪੀ ਸ੍ਰੀ ਕੇਦਰੀ ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਕਤਲ ਦੀ ਵਜਾ ਪੈਸਿਆ ਦਾ ਲੈਣ ਦੇਣ ਹੈ,ਜਿਸ ਨੂੰ ਮੁੱਖ ਰੱਖਦਿਆ ਮੋਹਿੰਦਰ ਭੱਟੀ ਅਤੇ ਉਸਦੇ ਲੜਕਿਆ ਮਿਯੰਕ ਭੱਟੀ, ਹੈਦਰ ਭੱਟੀ ਵਿਰੁੱਧ ਧਾਰਾ 302 ਹੇਠ ਕਤਲ ਦਾ ਮਾਮਲਾ ਦਰਜ ਕਰਕੇ ਉਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

Share this News