ਅੰਮ੍ਰਿਤਸਰ ਸ਼ਹਿਰ ‘ਚ ਕਾਂਗਰਸ ਨੂੰ ਲੱਗਾ ਵੱਡਾ ਖੋਰਾ: ਸੀਨੀਅਰ ਕਾਂਗਰਸੀ ਨੇਤਾ ਪ੍ਰਮਜੀਤ ਸਿੰਘ ਬੱਤਰਾ ਭਾਜਪਾ ‘ਚ ਹੋਏ ਸ਼ਾਮਿਲ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਕਾਂਗਰਸ ਦੇ ਸੀਨੀਅਰ ਆਗੂ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਸੀਨੀਅਰ ਉਪ ਚੇਅਰਮੈਨ  ਪਰਮਜੀਤ ਸਿੰਘ ਬੱਤਰਾ ਨੇ ਕਾਂਗਰਸ ਪਾਰਟੀ ਨਾਲੋਂ ਤੋੜ ਵਿਛੋੜਾ ਕਰਕੇ ਭਾਜਪਾ ਨਾਲ ਨਾਤਾ ਜੋੜ ਲਿਆ ਹੈ ਪਰਮਜੀਤ ਸਿੰਘ ਬੱਤਰਾ ਦਾ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ’ਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਹੈ।

ਇਸ ਸਮੇ ਬੋਲਦਿਆ ਸ: ਪ੍ਰਮਜੀਤ ਸਿੰਘ ਬੱਤਰਾ ਨੇ ਕਿਹਾ ਕਿ ਉਹ ਦੇਸ਼ ਵਿੱਚ ਭਾਜਪਾ ਦੀ ਕਾਰਜਸ਼ੈਲੀ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀਆ ਦੀਆ ਨੀਤੀਆਂ ਤੋ ਪ੍ਰਭਾਵਿਤ ਹੋਕੇ ਭਾਜਪਾ ਵਿੱਚ ਸ਼ਾਮਿਲ ਹੋਏ ਹਨ ਅਤੇ ਉਹ ਪਾਰਟੀ ਵਿੱਚ ਇਕ ਆਗੂ ਦੀ ਤਰਾਂ ਨਹੀ ਸਗੋ ਇਕ ਵਰਕਰ ਵਾਂਗ ਕੰਮ ਕਰਨਗੇ ਅਤੇ ਪਾਰਟੀ ਜਿਥੇ ਵੀ ਉਨਾਂ ਦੀ ਸੇਵਾ ਲਗਾਏਗੀ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਸ਼ਹਿਰ ਵਿੱਚ ਭਾਜਪਾ ਨੂੰ ਹੋਰ ਮਜਬੂਤ ਕਰਨ ਲਈ ਅੰਮ੍ਰਿਤਸਰ ਸ਼ਹਿਰੀ ਦੇ ਨਵਨਿਯੁਕਤ ਪ੍ਰਧਾਨ ਸ: ਹਰਵਿੰਦਰ ਸਿੰਘ ਸੰਧੂ ਨਾਲ ਮੋਢੇ ਨਾਲ ਮੋਢਾ ਜੋੜਕੇ ਚੱਲਣਗੇ। ਇਸ ਮੌਕੇ ’ਤੇ ਡਾ. ਰਾਜ ਕੁਮਾਰ ਵੇਰਕਾ, ਸੂਬਾਈ ਜਨਰਲ ਸਕੱਤਰ ਸ੍ਰੀ ਜੀਵਨ ਬੱਤਰਾ ,ਹਰਜਿੰਦਰ ਸਿੰਘ ਠੇਕੇਦਾਰ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ।ਇੰਨਾਂ ਤੋ ਇਲਾਵਾ ਬੱਤਰਾ ਦੇ ਹਾਜਰ ਸੈਕੜੇ ਹਮਾਇਤੀਆਂ ਵਿੱਚ ਹੰਸ ਰਾਜ, ਤਿਲਕ ਰਾਜ, ਐਡਵੋਕੇਟ ਰਾਜੀਵ ਭਗਤ,ਰਮਨ ਭਗਤ, ਬਿਰਜ ਮੋਹਨ, ਰਾਜਿੰਦਰ ਸ਼ਰਮਾਂ ਸੈਕਟਰੀ, ਹੀਰਾ ਮਹਿਰਾ, ਸ਼ੁਸੀਲ ਸ਼ਰਮਾਂ, ਇਕਬਾਲ ਸਿੰਘ ਪਸਰੀਚਾ , ਸ਼ੁਸੀਲ ਸ਼ਰਮਾਂ, ਚਰਨਜੀਤ ਸਿੰਘ ਬੱਤਰਾ ਪ੍ਰਧਾਨ ਸਬਜੀ ਮੰਡੀ ਵੱਲਾ, ਹਰਦੀਪ ਸਿੰਘ ਗੋਰਾ ਬੱਤਰਾ ,ਕਨਿਸ਼ਕ ਬੱਤਰਾ, ਤਲਵਿੰਦਰ ਸਿੰਘ ਬੱਤਰਾ, ਰਵੀ ਸ਼ਰਮਾਂ, ਰਿੰਕੂ ਬੇਦੀ, ਸੁਰਿੰਦਰ ਬਿੱਲਾ ਆਦਿ ਹਾਜਰ ਸਨ। 

Share this News