





Total views : 5945648







Total views : 5945648ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪਿਛਲੇ ਕੁਝ ਦਿਨ ਪਹਿਲਾ ਇਕ ਲੜਕੀ ਦੀ ਸ਼ੋਸਲ ਮੀਡੀਏ ਤੇ ਗੋਲੀ ਚਲਾਉਣ ਦੀ ਚਰਚਾ ਦਾ ਵਿਸ਼ਾ ਬਣੀ ਵਾਇਰਲ ਵੀਡੀਓ ਨੂੰ ਲੈ ਕੇ ਲੜਕੀ ਦੇ ਪ੍ਰੀਵਾਰ ਤੇ ਪਿਤਾ ਅੰਮ੍ਰਿਤਪਾਲ ਸਿੰਘ ਸੰਧੂ ਵਲੋ ਇਕ ਪੱਤਰਕਾਰ ਸੰਮੇਲਨ ਦੌਰਾਨ ਇਸ ਪਿਛੇ ਉਨਾਂ ਦੇ ਵਿਰੋਧੀਆਂ ਤੇ ਪਿੰਡ ਦੇ ਸਰਪੰਚ ਦਾ ਅਸਿੱਧੇ ਤੌਰ ਲਏ ਨਾਮ ਨੂੰ ਲੈ ਕੇ ਅਜਿਹੇ ਦੋਸ਼ਾ ਨੂੰ

ਸ਼ੁਨੀਲ ਖੰਨਾ ਸੋਨੂੰ ਸਰਪੰਚ ਨੇ ਸਿਰੇ ਤੋ ਨਕਾਰਦਿਆ ਕਿਹਾ ਕਿ ਉਨਾਂ ਦਾ ਇਸ ਵੀਡੀਓ ਨਾਲ ਕੋਈ ਸਬੰਧ ਨਹੀ ਕਿਉਕਿ ਉਨਾਂ ਦੀ ਲੜਕੀ ਤੇ ਗੋਲੀ ਚਲਾਉਣ ਵਾਲੀ ਲੜਕੀ ਦੇ ਸਕੂਲ ਵੱਖ ਵੱਖ ਹਨ ਅਤੇ ਨਾਂ ਹੀ ਉਨਾਂ ਨੂੰ ਇਸ ਦੀ ਕੋਈ ਜਾਣਕਾਰੀ ਹੈ। ਜਿਸ ਲਈ ਆਪਣੇ ਉਪਰ ਲੱਗ ਰਹੇ ਇਲਜਾਮਾਂ ਦੇ ਸੰਦਰਭ’ਚ ਉਨਾਂ ਵਲੋ ਕਈ ਵਾਰ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਦਾਂ ਹੈ ਪਰ ਕੋਈ ਸੁਣਵਾਈ ਨਹੀ ਹੋ ਰਹੀ, ਜਿਸ ਲਈ ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਮੇ ਉਨਾਂ ਨਾਲ ਅੰਮ੍ਰਿਤਪਾਲ ਸਿੰਘ , ਐਡਵੋਕੇਟ ਦਮਨਦੀਪ ਸਿੰਘ ਵੀ ਹਾਜਰ ਸਨ।