ਹੋਟਲ ਵਿਕਟੋਰੀਆ, ਕਵੀਨਸ ਰੋਡ, ਅੰਮ੍ਰਿਤਸਰ ਦੇ ਬਾਹਰ ਗੋਲੀ ਚਲਾਉਂਣ ਵਾਲਾ ਸਾਥੀਆਂ ਸਮੇਤ ਕਾਬੂ

4877670
Total views : 5839499

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


 ਅੰਮਿ੍ਤਸਰ /ਗੁਰਨਾਮ ਸਿੰਘ ਲਾਲੀ

ਥਾਣਾ ਸਿਵਲ ਲਾਈਨ ਦੀ ਪੁਲਿਸ ਨੇ 8 ਦਸੰਬਰ ਦੀ ਰਾਤ ਨੂੰ ਹੋਟਲ ਵਿਕਟੋਰੀਆ, ਕਵੀਨਸ ਰੋਡ, ਅੰਮ੍ਰਿਤਸਰ ਦੇ ਬਾਹਰ  ਟੈਂਪੂ ਟਰੈਵਲ ਦੇ ਚਾਲਕ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ‘ਚ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ‘ਚੋਂ ਵਾਰਦਾਤ ‘ਚ ਵਰਤੀ ਗਈ ਲਾਇਸੈਂਸੀ ਪਿਸਤੌਲ (32 ਬੋਰ) ਵੀ ਬਰਾਮਦ ਹੋਈ ਹੈ। ਏਸੀਪੀ ਵਰਿੰਦਰ ਸਿੰਘ ਖੋਸਾ ਅਤੇ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਏਸੀਪੀ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਲੋਪੋਕੇ ਥਾਣਾ ਅਧੀਨ ਪੈਂਦੇ ਪਿੰਡ ਨੂਰਪੁਰ ਪੱਧਰੀ ਦੇ ਰਹਿਣ ਵਾਲੇ ਹਰਭਜਨ ਸਿੰਘ ਉਰਫ ਸਾਬੀ, ਗੁਰਜੰਟ ਸਿੰਘ ਉਰਫ ਜੰਟਾ ਵਾਸੀ ਝਬਾਲ ਅਤੇ ਗੁਰਬਿੰਦਰ ਸਿੰਘ ਵਾਸੀ ਪਿੰਡ ਪਹੂਵਿੰਡ ਵਜੋਂ ਕੀਤੀ ਹੈ। ਪੁਲਿਸ ਅਨੁਸਾਰ 8 ਦਸੰਬਰ ਦੀ ਰਾਤ ਨੂੰ ਹਰਭਜਨ ਸਿੰਘ ਨੇ ਮਾਮੂਲੀ ਗੱਲ ਨੂੰ ਲੈ ਕੇ ਟੈਂਪੂ ਟ੍ਰੈਵਲ ਦੇ ਚਾਲਕ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ।ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਵਾਰਦਾਤ ਨੂੰ ਹਰਭਜਨ ਸਿੰਘ ਨੇ ਅੰਜਾਮ ਦਿੱਤਾ ਹੈ। ਜਦੋਂ ਪੁਲਿਸ ਨੇ ਹਰਭਜਨ ਸਿੰਘ ਨੂੰ ਕਾਬੂ ਕੀਤਾ ਤਾਂ ਉਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਕਤ ਪਿਸਤੌਲ ਉਸ ਨੇ ਆਪਣੇ ਸਾਂਢੂ ਗੁਰਜੰਟ ਸਿੰਘ ਉਰਫ ਜੰਟਾ ਤੋਂ ਵਰਤੋਂ ਲਈ ਲਿਆ ਸੀ। ਜਦੋਂ ਗੁਰਜੰਟ ਸਿੰਘ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਨੇ ਮੰਨਿਆ ਕਿ ਇਹ ਪਿਸਤੌਲ ਉਸ ਨੇ ਆਪਣੇ ਦੋਸਤ ਗੁਰਬਿੰਦਰ ਸਿੰਘ ਵਾਸੀ ਪਹੂਵਿੰਡ ਤੋਂ ਇਸ ਦੀ ਵਰਤੋਂ ਕਰਨ ਲਈ ਲਿਆ ਸੀ।

Share this News