ਪੁਲਿਸ ਨੇ ਮਜੀਠਾ ਰੋਡ ‘ਤੇ ਪੁਲਿਸ ਨਾਲ ਮੁੱਠਭੇੜ ਕਰਨ ਵਾਲਾ ਦੂਜਾ ਗੈਗਸ਼ਟਰ ਵੀ ਕੀਤਾ ਕਾਬੂ

4675321
Total views : 5506876

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਬੀਤੀ ਰਾਤ ਇਕ ਵਪਾਰੀ ਤੋ 20 ਲੱਖ ਦੀ ਫਰੌਤੀ ਮੰਗਣ ਵਾਲੇ ਦੋ ਗੈਗਸ਼ਟਰਾਂ ਅਤੇ ਪੁਲਿਸ ਦਰਮਿਆਨ ਹੋਈ ਮੁਠਭੇੜ ਤੋ ਬਾਅਦ ਜਿਥੇ ਇਕ ਪੁਲਿਸ ਮੁਲਾਜਮ ਜਖਮੀ ਹੋ ਗਿਆ ਸੀ ਉਥੇ ਪੁਲਿਸ ਵਲੋ ਕੀਤੀ ਜਵਾਬੀ ਫਾਇਰੰਗ ਨਾਲ ਇਕ ਗੈਗਸ਼ਟਰ ਵੀ ਜਖਮੀ ਹੋ ਗਿਆ ਸੀ, ਜਿਸ ਦਾ ਦੂਜਾ ਸਾਥੀ ਗੈਗਸ਼ਟਰ ਵੀ ਪੁਲਿਸ ਵਲੋ ਗ੍ਰਿਫਤਾਰ ਕੀਤੇ ਜਾਣ ਸਬੰਧੀ ਅੱਜ ਇਥੇ ਜਾਣਕਾਰੀ ਦੇਦਿਆ ਇਕ ਪੱਤਰਕਾਰ ਸੰਮੇਲਨ ਦੌਰਾਨ ਪੁਲਿਸ ਕਮਿਸ਼ਨਰ ਸ: ਜਸਕਰਨ ਸਿੰਘ ਨੇ ਦੱਸਿਆ ਕਿ 88 ਫੁੱਟ ਰੋਡ ਵਿਖੇ ਦੋ ਲੁਟੇਰਿਆਂ ਵਲੋ ਫੋਨ ਤੇ ਇਕ ਵਪਾਰੀ ਤੋ 20 ਲੱਖ ਦੀ ਫਰੌਤੀ ਦੇਦਿਆਂ ਧਮਕੀ ਦਿੱਤੀ ਕਿ ਜੇਕਰ ਤੰੂ ਪੈਸੇ ਨਾ ਦਿੱਤੇ ਤਾਂ ਜਾਨ ਤੋ ਹੱਥ ਧੋ ਬੈਠੇਗਾਂ।ਜਿਸ ਤੋ ਬਾਅਦ ਪੁਲਿਸ ਵਲੋ ਕੀਤੀ ਘੇਰਾਬੰਦੀ ਤੋ ਬਾਅਦ ਜਦੋ ਲੁਟੇਰੇ ਪੈਸੇ ਲੈਣ ਲਈ ਆਏ ਤਾਂ ਪੁਲਿਸ ਵਲੋ ਮਿਥੇ ਸਮੇ ਘੇਰਾਬੰਦੀ ਕਰ ਲਈ ਗਈ ।

ਜਿਸ ਤੋ ਬਾਅਦ ਇਕ ਲੁਟੇਰੇ ਵਲੋ ਗੋਲੀ ਚਲਾਉਣ ਤੋ ਬਾਅਦ ਏ.ਸੀ.ਪੀ ਦਾ ਗੰਨਮੈਨ ਗੁਰਜੀਤ ਸਿੰਘ ਜਖਮੀ ਹੋ ਗਿਆ ਜੋ ਇਸ ਸਮੇ ਜੇਰੇ ਇਲਾਜ ਹੈ।ਜਦੋਕਿ ਪੁਲਿਸ ਦੀ ਜਵਾਬੀ ਫਾਇਰੰਗ ਦੌਰਾਨ ਇਕ ਅਮਰ ਕੁਮਾਰ ਭੂੰਡਾ   ਨਾਮ ਦਾ ਇਕ ਲੁਟੇਰਾ ਵੀ ਜਖਮੀ ਹੋ ਗਿਆ।ਜਿਸ ਤੋ ਬਾਅਦ ਪੁਲਿਸ ਨੇ ਮੁਸ਼ਤੈਦੀ ਵਰਤਦਿਆ ਦੂਜੇ ਲੁਟੇਰੇ ਅਜੇ ਭਲਵਾਨ ਨੂੰ ਪੁਲਿਸ ਵਲੋ ਗ੍ਰਿਫਤਾਰ ਕਰ ਲਿਆ ਹੈ, ਜਿਸ ਪਾਸੋ ਇਕ ਪਿਸਟਲ 32 ਬੋਰ ਸਮੇਤ 4 ਜਿੰਦਾਂ ਰੌਦ ਬਰਾਮਦ ਕੀਤੇ ਗਏ ਹਨ।ਉਨਾਂ ਨੇ ਦੱਸਿਆ ਕਿ ਅਜੇ ਕੁਮਾਰ ਪਹਿਲਵਾਨ ਇਕ ਹੋਟਲ ਵਿੱਚ ਬਾਊਸਰ ਰਹਿ ਚੁੱਕਾ ਹੈ।ਜਿਸ ਪਾਸ ਪਿਸਟਲ ਵੀ ਲਾਇਸੈਸੀ ਹੈ।ਜਿਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨਾਂ ਨੇ ਸ਼ਹਿਰ ਵਾਸੀਆਂ ਨੂੰ ਆਪੀਲ ਕੀਤੀ ਕਿ ਉਹ ਅਜਿਹੇ ਖਾਨਾਬਦੌਤਾਂ ਨਾ ਡਰਨ ਕਿਉਕਿ ਅੰਮ੍ਰਿਤਸਰ ਦੀ ਪੁਲਿਸ ਸ਼ਹਿਰ ਵਾਸੀਆਂ ਦੀ ਸਰੁੱਖਿਆ ਲਈ ਵਚਨਬੱਧ ਹੈ।ਇਸ ਸਮੇ ਡੀ.ਸੀ.ਪੀ ਜਾਂਚ ਸ: ਮੁਖਵਿੰਦਰ ਸਿੰਘ ਭੁੱਲਰ, ਏ.ਸੀ.ਪੀ ਉਤਰੀ ਸ: ਵਰਿੰਦਰ ਸਿੰਘ ਖੋਸਾ, ਇੰਸ: ਹਰਿੰਦਰ  ਸਿੰਘ ਵੀ ਹਾਜਰ ਸਨ।

 

Share this News