ਹਰਿਮੰਦਰ ਸਾਹਿਬ ਦੇ ਰਸਤੇ’ਚ ਲੱਗੀਆ ਐਲ.ਈ.ਡੀਜ ਤੇ ਫਿਲਮਾਂ ਵਿਖਾਉਣਾ ਨਿੰਦਣਯੋਗ-ਲਾਟੀ

4925983
Total views : 5915274

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਵਾਰਡ ਨੰਬਰ 57 ਦੇ ਕੌਂਸਲਰ ਸਰਬਜੀਤ ਸਿੰਘ ਲਾਟੀ ਵਲੋਂ ਸ੍ਰੀ ਹਰਮਿੰਦਰ ਸਾਹਿਬ ਨੂੰ ਜਾਂਦੇ ਰਸਤੇ ਵਿੱਚ ਬਣੇ ਹੈਰੀਟੇਜ ਸਟਰੀਟ ਬਿਲਡਿੰਗ ਤੇ ਐਲ. ਈ. ਡੀ ਵਿੱਚ ਦਰਬਾਰ ਸਾਹਿਬ ਦੀ ਗੁਰਬਾਣੀ ਦਿਖਾਉਣ ਦੀ ਬਜਾਏ ਉਲਟ ਦੇ ਮਨੋਰੰਜਨ ਕਲਚਰਾਂ ਦੀ ਫਿਲਮਾਂ ਦਿਖਾਈਆਂ ਜਾ ਰਹੀਆਂ ਹਨ ਜੋ ਨਿੰਦਣਯੋਗ ਹੈ।

ਇਸ ਧਾਰਮਿਕ ਸਥਾਨ ਤੇ ਦੇਸ਼ ਵਿਦੇਸ਼ ਤੋਂ ਇਲਾਵਾ ਸਮੁੱਚੇ ਹਿੰਦੁਸਤਾਨ ਦੀਆਂ ਨਤਮਸਤਕ ਹੋਣ ਆਉਂਦੀਆਂ ਹਨ ਉਨ੍ਹਾਂ ਵਲੋਂ ਵੀ ਇਹ ਲੱਗੀ ਐਲ ਈ ਡੀ ਚੱਲਦੇ ਨਗੇਜ ਫਿਲਮਾਂ ਦਾ ਇਤਰਾਜ ਜਤਾਇਆ ਜਾਂਦਾਂ ਹੈ। ਸ੍ਰ ਲਾਟੀ ਨੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਅਤੇ ਮਿਉਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ, ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਤੋਂ ਮੰਗ ਕੀਤੀ ਹੈ ਇਸ ਐਲ ਈ ਡੀ ਵਿੱਚ ਚਲਦੇ ਕਲਚਰ ਪ੍ਰੋਗਰਾਮਾਂ ਬੰਦ ਕਰ ਕਿ ਸ੍ਰੀ ਦਰਬਾਰ ਸਾਹਿਬ ਦੇ ਪ੍ਰੋਗਰਾਮਾਂ ਨੂੰ ਦਿਖਾਇਆ ਜਾਵੇ।

Share this News