ਕੈਂਸਰ ਹੁਣ ਲਾਇਲਾਜ ਬੀਮਾਰੀ ਨਹੀ ਰਹੀ!ਮਰੀਜ ਇਸ ਬੀਮਾਰੀ ਤੋ ਡਰਨ ਦੀ ਥਾਂ ਇਲਾਜ ਕਰਾਉਣ-ਡਾ: ਨੀਰਜ ਜੈਨ

4677298
Total views : 5510082

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸ੍ਰੀ ਗੁਰੂ ਰਾਮ ਦਾਸ ਜੀ ਹਸਪਤਾਲ ਵੱਲਾ ਅੰਮ੍ਰਿਤਸਰ ‘ਚ ਕੈਸਰ ਰੋਗਾਂ ਦੇ ਮਾਹਰ ਡਾਕਟਰ ਨੀਰਜ ਜੈਨ ਨੇ ਬੀ.ਐਨ.ਈ ਨਾਲ ਗੱਲ ਕਰਦਿਆ ਲੋਕਾਂ ਨੂੰ ਸੁਚੇਤ ਕੀਤਾ ਕਿ ਕੈਸਰ ਦੀ ਬੀਮਾਰੀ ਹਣੁ ਲਾਇਲਾਜ ਨਹੀ ਰਹੀ , ਉਨਾਂ ਨੇ ਕਿਹਾ ਕਿ ਇਸ ਰੋਗ ਦਾ ਨਾਮ ਸੁਣਕੇ ਪਹਿਲਾਂ ਘਬਰਾਹ ਜਾਂਦੇ ਸਨ, ਪਰ ਇਸ ਸਮੇ ਇਸ ਦੇ ਇਲਾਜ ਲਈ ਵਰਤੀ ਜਾ ਦਵਾਈ ਨਾਲ ਕਰੀਬ 60 ਫੀਸਦੀ ਲੋਕ ਠੀਕ ਹੋ ਚੁੱਕੇ ਹਨ।

ਡਾ: ਜੈਨ ਨੇ ਕਿਹਾ ਕਿ ਜਦੋ ਸਰੀਰ ਵਿੱਚ ਗਿਲਟੀ, ਗੰਢ, ਜਖਮ ਆਦਿ ਨਜਰ ਤਾਂ ਤਾਰੁੰਤ ਮਾਹਰ ਡਾਕਟਰ  ਨਾਲ ਸਪੰਰਕ ਕਰਨਾ ਚਾਹੀਦਾ ਹੈ,ਡਾ: ਜੈਨ ਨੇ ਕਿਹਾ ਕਿ ਸ਼ੋਸਲ ਮੀਡੀਏ ਇਸ ਬੀਮਾਰੀ ਦੇ ਇਲਾਜ ਲਈ ਜੋ ਦੇਸੀ ਦਵਾਈਆਂ ਵਾਲੇ ਨੀਮ ਹਕੀਮਾਂ, ਜਾਂ ਅਖੌਤੀ ਬਾਬਿਆ ਵਲੋ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਲਈ ਲੋਕ ਉਨਾਂ ਦੇ ਝਾਂਸੇ ਵਿੱਚ ਨਾ ਆਉਣ, ਡਾ: ਜੈਨ ਨੇ ਕਿਹਾ ਕਿ ਇਸ ਬੀਮਾਰੀ ਦਾ ਇਲਾਜ ਕੇਵਲ ਐਲੋਪੈਥੀ ਵਿਦੀ ਨਾਲ ਹੀ ਕੀਤਾ ਜਾ ਸਕਦਾ ਹੈ, ਜਿਸ ਨਾਲ ਲੋਕ ਤੇਜੀ ਨਾਲ ਠੀਕ ਹੋ ਰਹੇ ਹਨ।

Share this News