Total views : 5510080
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੰਜਾਬ ਦੇ ਸਾਬਕਾ ਪੰਚਾਇਤ ਮੰਤਰੀ ਸ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ ‘ਚ ਦਾਅਵਾ ਕੀਤਾ ਕਿ ਜਿਲਾ ਪ੍ਰੀਸ਼ਦ ਦੇ ਬਹੁ ਗਿਣਤੀ ਮੈਬਰ ਜਿਲਾ ਪ੍ਰੀਸ਼ਦ ਦੇ ਮੌਜੂਦਾ ਚੇਅਰਮੈਨ ਸ: ਦਿਲਰਾਜ ਸਿੰਘ ਸਰਕਾਰੀਆਂ ਨਾਲ ਚਟਾਨ ਵਾਂਗ ਖੜੇ ਹਨ। ਉਨਾਂ ਨੇ ਪਿਛਲੇ ਦਿਨੀ ਕਾਂਗਰਸ ਛੱਡ ਕੇ ਆਪ ‘ਚ ਗਏ ਕੁਝ ਵਿਆਕਤੀਆਂ ਵਲੋ ਜਿਲੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੂੰ ਬੇਭੋਰੇਸਗੀ ਦੇ ਦਿੱਤੇ ਮੰਗ ਪੱਤਰ ਦੀ ਆਲੋਚਨਾ ਕਰਦਿਆ ਕਿਹਾ ਕਿ ਪੰਜਾਬ ਦਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬੁਖਲਾਹਟ ਵਿੱਚ ਕਾਂਗਰਸ ਦੇ ਨਕਾਰੇ ਆਗੂਆਂ ਨਾਲ ਮਿਲਕੇ ਅਜਿਹਾ ਕਰ ਰਿਹਾ ਹੈ। ਉਨਾਂ ਨੇ ਆਪ ਵਾਲੇ ਅਜਿਹੀਆ ਕੋਝੀਆਂ ਚਾਲਾਂ ਚਲਾਉਣ ਦੀ ਥਾਂ ਉਨਾਂ ਨਾਲ ਚੋਣਾਂ ਲੜਕੇ ਆਪਣੇ ਪਰ ਤੋਲ ਲੈਣ ਕਿ ਕੌਣ ਕਿੰਨੇ ਪਾਣੀ ਵਿੱਚ ਹੈ।
ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਰਦਿਆਂ ਕਿਹਾ 21 ਮੈਬਰਾ ਸਾਡੇ ਨਾਲ ਹਨ ਇਸ ਵਕਤ ਸਾਡੇ ਨਾਲ ਖੜ੍ਹੇ ਹਨ ਇਨ੍ਹਾਂ ਆਪਣੇ ਦਸਖਤ ਵੀ ਕੀਤੇ ਹਨ ਉਨ੍ਹਾਂ ਦੀ ਕਾਪੀ ਤੁਹਾਨੂੰ ਦੇ ਦਿੱਤੀ ਜਾਵੇਗੀ।ਸ੍ਰੀ ਬਾਜਵਾ ਨੇ ਕਿਹਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬੁਖਲਾ ਚੁੱਕਾ ਹੈ ਜਿਸ ਤਰ੍ਹਾਂ ਸਾਡੇ ਕਾਂਗਰਸੀ ਵਰਕਰਾਂ ਤੇ ਡੋਰੇ ਪਾ ਰਹੇ ਹਨ ਪਹਿਲਾਂ ਆਪਣੇ ਵਰਕਰਾਂ ਨੂੰ ਸਾਂਭ ਲੈਣ ਹਨ ਕਿਤੇ ਇਹ ਤੀਲੇ ਤੀਲੇ ਵਾਂਗੂੰ ਖਿਲਰ ਨਾਂ ਜਾਣ। ਇਸ ਮੌਕੇ ਭਗਵੰਤ ਪਾਲ ਸਿੰਘ ਸੱਚਰ, ਰਮਨ ਬਖਸੀ, ਛੋਟਾ ਸੁੱਖ, ਪ੍ਰਗਟ ਸਿੰਘ ਭੁੱਲਰ, ਗੁਰਮੁੱਖ ਸਿੰਘ ਭੁੱਲਰ, ਨਿਰਵੈਰ ਸਿੰਘ ਚੋਗਾਵਾਂ, ਦਿਲਬਾਗ ਸਿੰਘ ਮਿਆਦੀ ਕਲਾਂ, ਜਸਕਰਨ ਸਿੰਘ ਤੇ ਹੋਰ ਕਾਂਗਰਸੀ ਆਗੂ ਵੀ ਹਾਜਰ ਸਨ।