Total views : 5510082
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੰਜਾਬ ਦੀ ਆਪ ਸਰਕਾਰ ਤੇ ਪੰਚਾਇਤ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਵਲੋ ਪੰਚਾਇਤਾਂ ਦੀਆਂ ਸ਼ਾਮਲਾਰ ਥਾਵਾਂ ਤੇ ਕੀਤੇ ਨਜਾਇਜ ਕਬਜਿਆ ਦੀ ਮੁਹਿੰਮ ਦਾ ਮੂੰਹ ਚੜਾਅ ਰਹੀ ਪਿੰਡ ਗੰਡੀ ਵਿੰਡ ਦੇ ਬਲਾਕ ਦਫਤਰ ਦੇ ਨਜਦੀਕ ਇਕ ਕਾਂਗਰਸੀ ਆਗੂ ਵਲੋ ਨਜਾਇਜ ਕਬਜਾ ਕਰਨ ਦੀ ਵੀਡੀਓ ਵਾਇਰਲ ਹੋਣ ਤੋ ਬਾਅਦ ਜਿਥੇ ਜਿਲਾ ਪ੍ਰਸ਼ਾਸ਼ਨ ਵੀ ਹਰੱਕਤ ਵਿੱਚ ਆਇਆ ਹੈ, ਉਥੇ ਕਈ ਕਾਂਗਰਸੀ ਵੀ ਪਾਸਾ ਵੱਟ ਗਏ ਹਨ।
ਜਿਸ ਦਾ ਖੁਲਾਸਾ ਉਸ ਸਮੇ ਹੋਇਆ ਜਦ ਕਾਂਗਰਸ ਸਰਕਾਰ ਵੇਲੇ ਪੰਚਾਇਤ ਮੰਤਰੀ ਰਹੇ ਸ: ਤ੍ਰਿਪਤਰਾਜਿੰਦਰ ਸਿੰਘ ਬਾਜਵਾ ਨੇ ਵੀ ਕਥਿਤ ਤੌਰ ਤੇ ਪੰਚਾਇਤੀ ਜਮੀਨ ਤੇ ਕੀਤੇ ਗਏ ਕਬਜਾ ਛਡਾਉਣ ਦੀ ਪੜੋੜਤਾ ਕੀਤੀ ਉਥੇ ਉਨਾਂ ਨੇ ਕਿਹਾ ਕਿ ਜੇਕਰ ਕਿਸੇ ਅਜਿਹਾ ਕੀਤਾ ਹੈ ਤੇ ਉਹ ਖੁਦ ਜੁਮੇਵਾਰ ਹੈ। ਜਦੋ ਕਿ ਬਲਾਕ ਗੰਡੀ ਵਿੰਡ ਦੇ ਬੀ.ਡੀ.ਪੀ.ਓ ਪ੍ਰਗਟ ਸਿੰਘ ਨੇ ਕਿਹਾ ਉਨਾਂ ਵਲੋ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਕਰਵਾਈ ਜਾ ਰਹੀ ਤੇ ਪੰਚਾਇਤੀ ਜਮੀਨ ਕਿਸੇ ਦੇ ਵੀ ਕਬਜੇ ਵਿੱਚ ਨਹੀ ਦਿੱਤੀ ਜਾਏਗੀ ਜਿਸ ਸਬੰਧੀ ਪੰਜਾਬ ਦੇ ਪੰਚਾਇਤ ਮੰਤਰੀ ਦੇ ਵਲੋ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕੀਤੀ ਜਾਏਗੀ।