Total views : 5506306
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਭਾਰਤ ਦੇ ਸੂਬਾ ਉੜੀਸਾ ਦੇ ਸ਼ਹਿਰ ਭੂਵੇਸ਼ਵਰ ਅਤੇ ਰਾਓਲ ਕਿਲਾ ਵਿਖੇ ਹੋ ਰਹੇ 15 ਵੇ ਹਾਕੀ ਵਰਲਡ ਕੱਪ ਦੀ ਮੇਜ਼ਬਾਨੀ ਕਰਦੀ ਹਾਕੀ ਟਰਾਫ਼ੀ ਲੈ ਕੇ ਪੰਜਾਬ ਦੇ ਸੀਨੀਅਰ ਹਾਕੀ ਖਿਡਾਰੀ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪੁੱਜੇ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ਵਿੱਚ ਵਰਲਡ ਕੱਪ ਹਾਕੀ ਟਰਾਫੀ ਨੂੰ ਮੈਬਰ ਸ੍ਰੋਮਣੀ ਕਮੇਟੀ ਸ ਚਰਨਜੀਤ ਸਿੰਘ ਕਾਲੇਵਾਲ, ਸ੍ਰੀ ਦਰਬਾਰ ਸਾਹਿਬ ਜੀ ਦੇ ਮੈਨਜਰ ਸ ਸਤਨਾਮ ਸਿੰਘ ਮਾਗਾ ਸਰਾਏ, ਸ੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸੁਪਰਡੈਂਟ ਰਾਜਿੰਦਰ ਸਿੰਘ ਰੂਬੀ ਅਟਾਰੀ, ਸੂਚਨਾ ਕੇਂਦਰ ਦੇ ਇੰਚ ਸ ਅੰਮ੍ਰਿਤਪਾਲ ਸਿੰਘ ਵਲੋ ਸਾਝੇ ਤੋਰ ਤੇ ਵਰਲਡ ਕੱਪ ਹਾਕੀ ਟਰਾਫੀ ਲੈਦਿਆ ਪੰਜਾਬ ਹਾਕੀ ਦੇ ਆਏ ਅਹੁਦੇਦਾਰਾਂ ਨੂੰ ਜੀ ਆਇਆਂ ਕਿਹਾ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਕੀ ਖ਼ਿਡਾਰੀ ਐੱਸ .ਪੀ ਸ ਬਲਜੀਤ ਸਿੰਘ ਢਿੱਲੋ, ਹਾਕੀ ਕੋਚ ਗੁਰਮੀਤ ਸਿੰਘ ਨੇ ਸਾਝੇ ਤੋਰ ਤੇ ਦੱਸਿਆ ਕਿ ਭਾਰਤ ਦੇ ਸੂਬਾ ਭਵੇਸ਼ਵਰ ਵਿਖੇ 13 ਜਨਵਰੀ 2023 ਨੂੰ ਹੋ ਰਹੇ ਹਾਕੀ ਵਰਲਡ ਕੱਪ ਟਰਾਫ਼ੀ ਜੋਂ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਆਈ ਹੈ ਉਸ ਨੂੰ ਅੱਜ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਦੀ ਅਗਵਾਈ ਵਿੱਚ ਪ੍ਰਾਪਤ ਕਰਕੇ ਉਹਨਾਂ ਦੱਸਿਆ ਕਿ ਅੱਜ ਇਹ ਵਰਲਡ ਕੱਪ ਹਾਕੀ ਟਰਾਫੀ ਅੰਮ੍ਰਿਤਸਰ ਵਿਖੇ ਰੁਕਣ ਤੋਂ ਬਾਅਦ ਵਰਲਡ ਕੱਪ ਟਰਾਫੀ ਯਾਤਰਾ ਲਈ ਸੂਬਾ ਹਰਿਆਣਾ ਹਾਕੀ ਨੂੰ ਸੌਪੀ ਜਾਵੇਗੀ, ਅੱਜ ਹਾਕੀ ਟਰਾਫੀ ਲੇ ਕੇ ਸ੍ਰੀ ਦਰਬਾਰ ਸਾਹਿਬ ਪੁੱਜੇ ਪੰਜਾਬ ਹਾਕੀ ਦੇ ਪ੍ਰਧਾਨ ਨਿਤਿਨ ਕੋਹਲੀ, ਸਕੱਤਰ ਜਰਨਲ ਹਰਪ੍ਰੀਤ ਸਿੰਘ ਮਡੇਰ, ਜੁਵਾਇਡ ਸਕੱਤਰ ਬਲਜੀਤ ਸਿੰਘ ਢਿੱਲੋ, ਅਰਜੈਕਟਵ ਮੈਬਰ ਗੁਰਮੀਤ ਸਿੰਘ, ਕੁਲਬੀਰ ਸਿੰਘ ਸੈਣੀ ਰਾਜਿੰਦਰ ਸਿੰਘ ਸੀਨੀਅਰ, ਅਮਰੀਕ ਸਿੰਘ ਪੁਵਾਰ ਤੇ ਹੋਰਨਾਂ ਨੂੰ ਸੂਚਨਾ ਕੇਂਦਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੈਬਰ ਚਰਨਜੀਤ ਸਿੰਘ ਕਾਲੇਵਾਲ ਖਰੜ, ਮੈਨਜ਼ਰ ਸ੍ਰੀ ਦਰਬਾਰ ਸਾਹਿਬ ਸਤਨਾਮ ਸਿੰਘ ਮਾਗਾਸਰਾਏ, ਰਾਜਿੰਦਰ ਸਿੰਘ ਰੂਬੀ ਸੁਪਰਡੈਂਟ ਸ੍ਰੋਮਣੀ ਕਮੇਟੀ, ਸੂਚਨਾ ਕੇਂਦਰ ਦੇ ਇੰਚ ਅੰਮ੍ਰਿਤਪਾਲ ਸਿੰਘ, ਹਰਵਿੰਦਰ ਸਿੰਘ ਰੋਮੀ, ਰਣਧੀਰ ਸਿੰਘ ਇੰਚ ਖੇਡਾਂ, ਮਨਜੀਤ ਸਿੰਘ ਮੁਧੋ ਚੇਅਰਮੈਨ ਨੂੰ ਸਨਮਾਨਿਤ ਕੀਤਾ ਗਿਆ।