





Total views : 5596824








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਥਾਣਾਂ ਗੇਟ ਹਕੀਮਾਂ ਦੀ ਚੌਕੀ ਅੰਨਗੜ੍ਹ ਹੇਠ ਆਂਉਦੇ ਇਲਾਕੇ ਵਿੱਚ ਭਰਾੜੀਵਾਲ ਵਿਖੇ ਚੋਰਾਂ ਦੇ ਬੁਲੰਦ ਹੌਸਲਿਆਂ ਤੋ ਇਲਾਕੇ ਵਾਸੀ ਅਤਿ ਪ੍ਰੇਸ਼ਾਨ ਹਨ।ਜਿੰਨਾ ਨੇ ਬੀਤੀ ਰਾਤ ਇਥੇ ਡਾ:ਪਵਨ ਕਪੂਰ ਵਲੋ ਚਲਾਏ ਜਾ ਰਹੇ ਨਰਸਿੰਗ ਹੋਮ ਨੂੰ ਨਿਸ਼ਾਨਾ ਬਣਾਂਉਦਿਆ ਗਰਿਲ ਤੋੜ ਕੇ ਅੰਦਰ ਦਾਖਲ ਹੋਣ ਉਪਰੰਤ ਨਰਸਿੰਗ ਹੋਮ ਦੇ ਅੰਦਰ ਪਏ ਸਮਾਨ ਦੀ ਫਰੋਲਾ ਫਰਾਲੀ ਕਰਦਿਆ ਐਲ.ਸੀ.ਡੀ ਚੋਰੀ ਕਰਕੇ ਲੈ ਗਏ।
ਜਿਸ ਦਾ ਪਤਾ ਡਾ: ਕਪੂਰ ਨੂੰ ਉਸ ਸਮੇ ਜਦ ਸਵੇਰੇ ਉਹ ਪੁੱਜੇ , ਜਿਸ ਦੀ ਉਨਾਂ ਵਲੋ ਤਾਰੁੰਤ ਇਤਲਾਹ ਪੁਲਿਸ ਚੌਕੀ ਅੰਨਗੜ੍ਹ ਵਿਖੇ ਦਿੱਤੀ ਜਿਥੇ ਪਹਿਲਾਂ ਵਾਂਗ ਹੀ ਪੁਲਿਸ ਨੇ ਦਿਲਾਸਾ ਦੇਦਿਆਂ ਉਨਾਂ ਤੋਰ ਦਿੱਤਾ ਕਿ ਇਸ ਦੀ ਜਾਂਚ ਕਰਕੇ ਛੇਤੀ ਹੀ ਚੋਰਾਂ ਦਾ ਪਤਾ ਲਗਾਕੇ ਉਨਾਂ ਨੂੰ ਸੂਚਿਤ ਕਰ ਦਿੱਤਾ ਜਾਏਗਾ।