ਕੋਈ ਹੁਦਾਰ ਨਹੀ-ਰਿਸ਼ਵਤ ਦਿਉ ਭਾਂਵੇ ਗਹਿਣਾ ਗਿਰਵੀ ਰੱਖਕੇ ਲਿਆਉ ਪੈਸੇ!ਚੌਕੀ ਇੰਚਾਰਜ ਦੇ ਨਸ਼ਾ ਤਸਕਰ ਨੂੰ ਫਰਮਾਨ ਦੀ ਵੀਡੀਓ ਹੋਈ ਵਾਇਰਲ

4675394
Total views : 5507059

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੌੰਕੀ ਇੰਚਾਰਜ ਸ਼ਰੇਆਮ ਡਰੱਗ ਸਮੱਗਲਰਾਂ ਕੋਲੋਂ ਪੈਸੇ ਮੰਗ ਰਿਹਾ ਸੀ ਤੇ ਕਿਸੇ ਨੇ ਵੀਡਿਓ ਬਣਾ ਕੇ ਐਸਐਸਪੀ ਸਵਪਨ ਸ਼ਰਮਾ ਨੂੰ ਭੇਜ ਦਿੱਤੀ, ਜਿਸ ‘ਤੇ ਸਵਪਨ ਸ਼ਰਮਾ ਨੇ ਸਖਤ ਐਕਸ਼ਨ ਲੈਂਦਿਆਂ ਆਪਣੇ ਚੌਂਕੀ ਇੰਚਾਰਜ ਖਿਲਾਫ ਕਰਵਾਇਆ ਮਾਮਲਾ ਦਰਜ

ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਅੱਜ ਸ਼ੋਸਲ ਮੀਡੀਏ ਤੇ ਬੜੀ ਤੇਜੀ ਨਾਲ ਇਕ ਥਾਂਣੇਦਾਰ ਵਲੋ ਨਸ਼ਾ ਤਸਕਰ ਤੋ ਫੜੀ ਗਈ ਸਮੈਕ ਛੱਡਣ ਲਈ ਹਿੱਕ ਦੇ ਜੋਰ ‘ਤੇ ਇਕ ਲੱਖ ਰੁਪਏ ਦੀ ਰਿਸ਼ਤਵ ਮੰਗਣ ਤੇ ਮੌਕੇ ਤੇ ਹੀ ਵਸੂਲਣ ਦਾ ਕਹੇ ਜਾਣ ਦੀ ਵਾਇਰਲ ਹੋਈ ਵੀਡੀਓ ਤੋ ਬਾਅਦ ਪੁਲਿਸ ਵਲੋ ਥਾਂਣੇਦਾਰ ਵਿਰੁੱਧ ਕੇਸ ਦਰਜ ਕਰ ਲਏ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਸ਼ਾ ਤਸਕਰ ਤੋ ਰਿਸ਼ਵਤ ਮੰਗਣ ਵਾਲਾ ਥਾਂਣੇਦਾਰ ਥਾਣਾਂ ਲੋਪੋਕੇ ਹੇਠ ਆਂਉਦੀ ਚੌਕੀ ਦਾ ਇੰਚਾਰਜ ਭਗਵਾਨ ਸਿੰਘ ਹੈ ਅਤੇ ਉਸ ਵਲੋ ਨਸ਼ਾ ਤਸਕਰ ਤੋ ਮੌਕੇ ਤੇ ਰਿਸ਼ਵਤ ਮੰਗਣ ਦੀ ਗੱਲ ਵੀਡੀਓ ਵਿੱਚ ਆਮ ਹੀ ਸੁਣੀ ਜਾ ਰਹੀ ਹੈ ਕਿ ਉਹ ਪੈਸੇ ਲ ਲੈਕੇ ਹੀ ਜਾਵੇਗਾ ਜਿਸ ਲਈ ਭਾਂਵੇ ਉਹ ਆਪਣਾ ਗਹਿਣਾ ਕਿਸੇ ਕੋਲ ਗਿਰਵੀ ਰੱਖਕੇ ਲਿਆਕੇ ਦੇਣ।
Share this News