Total views : 5507058
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਥਾਣਾਂ ਸਦਰ ਦੀ ਪੁਲਿਸ ਵਲੋ ਇਕ ਆਪੇ ਬਣੇ ਹਾਈਕੋਰਟ ਦੇ ਜਾਅਲੀ ਜੱਜ ਨੂੰ ਗ੍ਰਿਫਤਾਰ ਕੀਤੇ ਜਾਣ ਸਬੰਧੀ ਜਾਣਕਾਰੀ ਦੇਦਿਆਂ ਏ.ਸੀ.ਪੀ ਉੱਤਰੀ ਸ: ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਾਸਤਰੀ ਨਗਰ ਦੇ ਇਕ ਮਕਾਨ ਵਿੱਚ ਰਹਿ ਰਿਹਾ ਵਿਆਕਤੀ ਜੋ ਆਪਣੇ ਆਪ ਨੂੰ ਮਾਣਯੋਗ ਹਾਈਕੋਰਟ ਦਾ ਜੱਜ ਦੱਸਦਾ ਹੈ ਆਪਣੀ ਗੱਡੀ ਉਪਰ ਨੀਲੀ ਬੱਤੀ ਲਗਾਕੇ ਲੋਕਾਂ ਨਾਲ ਠੱਗੀਆਂ ਮਾਰਦਾ ਹੈ।
ਕਾਰ ‘ਤੇ ਨੀਲੀ ਬੱਤੀ ਤੇ ਤਿਰੰਗੇ ਦਾ ਫਲੈਗ ਲਗਾਕੇ ਕਰਦਾ ਸੀ ਧੋਖਾਧੜੀ
ਜਿਸ ਪਾਸ ਕੋਈ ਵੀ ਡਿਗਰੀ ਨਹੀ, ਜਿਸ ਦੇ ਅਧਾਰ ‘ਤੇ ਜਦ ਏ.ਐਸ.ਆਈ ਕੁਲਵੰਤ ਸਿੰਘ ਦੇ ਸ਼ਾਸਤਰੀ ਨਗਰ ਦੀ ਗਲੀ ਨੰ: 1ਮਕਾਨ ਨੰ:1222/18 ਦੇ ਛਾਪੇ ਮਾਰੀ ਕਰਕੇ ਉਥੇ ਰਹਿ ਹਾਈਕੋਰਟ ਦੇ ਜਾਅਲੀ ਜੱਜ ਜਿਸ ਦੀ ਪਹਿਚਾਣ ਮਿਸ਼ੂ ਧੀਰ ਪੁੱਤਰ ਗੁਜਰਮੱਲ ਵਜੋ ਹੋਈ ਹੈ, ਉਸ ਪਾਸੋ ਜੱਜ ਹੋਣ ਦਾ ਸ਼ਨਾਖਤੀ ਕਾਰਡ ਅਤੇ ਡਿਗਰੀ ਦੀ ਮੰਗ ਕੀਤੀ ਗਈ ਤਾਂ ਉਹ ਦੋਹਾਂ ਵਿੱਚੋ ਕੁਝ ਵੀ ਨਹੀ ਵਿਖਾਅ ਸਕਿਆ ਜਿਸ ਤੋ ਬਾਅਦ ਉਸ ਦੀ ਨੀਲੀ ਬੱਤੀ ਲੱਗੀ ਕਾਰ ਤੇ ਉਸਨ ਨੂੰ ਹਿਰਾਸਤ ਵਿੱਚ ਲੈਕੇ ਉਸ ਵਿਰੁੱਧ ਧਾਰਾ 420, 67,68, 71 ਤਾਹਿਤ ਕੇਸ ਦਰਜ ਕਰ ਲਿਆ ਗਿਆ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਨ ਉਪਰੰਤ ਪੁਛਗਿੱਛ ਕੀਤੀ ਜਾਏਗੀ ਕਿ ਅਜਿਹਾ ਕਰਨ ਲਈ ਉਸ ਦੀ ਮਨਸ਼ਾ ਸੀ।ਇਸ ਸਮੇ ਥਾਣਾਂ ਮੁੱਖੀ ਇੰਸ; ਮੋਹਿਤ ਕੁਮਾਰ ਵੀ ਹਾਜਰ ਸਨ।