ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀ ਚੋਣ ਨੂੰ ਲੈ ਕੇ ਯੂਨੀਵਰਸਿਟੀ ਕੈੰਪਸ ‘ਚੋਣ ਸਰਗਰਮੀਆਂ ਸਿਖਰਾਂ ‘ਤੇ

4675342
Total views : 5506903

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ( ਚੋਣ ਨਿਸ਼ਾਨ ਉੱਡਦਾ ਬਾਜ਼) ਦੇ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਸ੍ਰ ਤੀਰਥ ਸਿੰਘ ਨੇ ਕਿਹਾ ਹੈ ਨਾਨ ਟੀਚਿੰਗ ਐਸੋਸੀਏਸ਼ਨ ਦੀ ਚੋਣ ਉਨ੍ਹਾਂ ਦਾ ਫਰੰਟ ਹਾਲ ਵਿੱਚ ਪੂਰੇ ਬਹੁਮਤ ਜਿੱਤ ਕੇ ਹੱਟਿਆ ਹੈ ਅਤੇ ਆਫੀਸਰਜ਼ ਐਸੋਸੀਏਸ਼ਨ ਦੀ ਚੋਣ ਵੀ ਸਾਰਿਆਂ ਦੇ ਸਹਿਯੋਗ ਅਤੇ ਭਰੋਸੇ ਨ‍ਾਲ ਪੂਰੇ ਉਤਸ਼ਾਹ ਜਿੱਤਣ ਜਾ ਰਿਹਾ ਹੈ । ਉਨ੍ਹਾਂ ਕਿਹਾ ਅਫਸਰ ਸਾਹਿਬਾਨ ਵੱਲੋਂ ਉਨ੍ਹਾਂ ਨੂੰ ਜਿੰਮੇਵਾਰੀ ਸੌਂਪਣ ਦੇ ਪਹਿਲੇ ਦਿਨ ਤੋਂ ਹੀ ਉਹ ਪੂਰੀ ਟੀਮ ਅਤੇ ਸਾਰੇ ਕੇਡਰਾਂ ਨੂੰ ਨਾਲ ਲੈ ਕੇ ਸਹਾਇਕ ਰਜਿਸਟਰਾਰ ਅਤੇ ਪ੍ਰੋਗਰਾਮਰ/ ਸਿਸਟਮ ਮੈਨੇਜ਼ਰ ਦੀਆਂ ਰੁਕੀਆਂ ਤਰੱਕੀਆਂ ਕਰਵਾਉਣ ਲਈ ਸਕਾਰਾਤਮਕ ਤਰੀਕੇ ਨਾਲ ਯਤਨਸ਼ੀਲ ਹੋ ਜਾਣਗੇ । ਇਸ ਦੇ ਲਈ ਉਨ੍ਹਾਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਹੱਲ ਕੱਢ ਲਏ ਜਾਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਬਣਨੀਆਂ ਸ਼ੁਰੂ ਹੋ ਗਈਆਂ । ਆਫੀਸਰਜ਼ ਐਸੋਸੀਏਸ਼ਨ ਦੀ ਮੌਜੂਦ ਟੀਮ ਵੱਲੋਂ ਇਸ ‘ਤੇ ਬਹੁਤ ਸਾਰਾ ਹੋਮਵਰਕ ਕਰ ਲਿਆ ਗਿਆ ਹੈ ।

ਉਨ੍ਹਾਂ ਕਿਹਾ ਡਿਪਟੀ ਰਜਿਸਟਰਾਰ/ਸਹਾਇਕ ਰਜਿਸਟਰਾਰ/ਨਿਗਰਾਨ ਦੀਆਂ ਅਸਾਮੀਆਂ ‘ਤੇ ਕੰਮ ਕਰ ਰਹੇ ਅਧਿਕਾਰੀਆਂ ਦੇ ਗ੍ਰੇਡ/ਸਕੇਲ ਸਬੰਧੀ ਸੋਧ ਕਰਵਾਉਣ ਲਈ ਵੀ ਉਨ੍ਹਾਂ ਦੇ ਫਰੰਟ ਵੱਲੋਂ ਯਤਨ ਕੀਤੇ ਜਾਣਗੇ।ਉਨ੍ਹਾਂ ਕਿਹਾ ਉੰਝ ਵੀ ਸਾਰੇ ਅਫਸਰ ਸਾਹਿਬਾਨ ਉੱਡਦਾ ਬਾਜ਼ ਗਰੁੱਪ ਦੀ ਪਿਛਲੇ ਸਾਲ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ ਜਿਸ ਕਰਕੇ ਹਵਾ ਉਨ੍ਹਾਂ ਦੇ ਧੜੇ ਦੇ ਹੱਕ ਵਿੱਚ ਯੂਨੀਵਰਸਿਟੀ ਕੈੰਪਸ ਵਿੱਚ ਹਵਾ ਚੱਲ ਰਹੀ ਹੈ ।ਯੂਨੀਵਰਸਿਟੀ ਦੇ ਅਫਸਰਾਂ ਨੇ ਉਡਦਾ ਬਾਜ਼ ਨੂੰ ਜਿਤਾਉਣ ਲਈ ਇੱਕ ਸਾਂਝੀ ਇਕੱਤਰਤਾ ਵਿੱਚ ਹੱਥ ਖੜੇ ਕਰਕੇ ਆਪਣੀ ਸਿਹਮਤੀ ਦਿੱਤੀ । ਉਮੀਦਵਾਰਾਂ ਵੱਲੋਂ ਸਮੂੰਹ ਆਫੀਸਰਜ਼ ਸਾਹਿਬਾਨ ਨਾਲ ਨਾਲ ਇੱਕ ਮੀਟਿੰਗ ਦਾ ਅਯੋਜਨ ਕੀਤਾ ਸੀ ।ਜਿਸ ਤਕਰੀਬਨ ਸਾਰੇ ਅਫਸਰ ਸਾਹਿਬਾਨ ਵੱਲੋਂ ਧੱੜੇਬੰਦੀ ਤੋਂ ਉਪਰ ਉਠ ਕੇ ਸਾਂਝੀ ਸੱਥ ਕੀਤੀ ਗਈ ਸੀ ।

ਹਵਾ , ‘ਉੱਡਦਾ ਬਾਜ਼’ ਵਾਲਿਆਂ ਦੇ ਹੱਕ ‘ਚ

ਕਨਵੀਨਰ ਅਤੇ ਐਸੋਸੀਏਸ਼ਨ ਦੇ ਮੌਜੂਦ ਪ੍ਰਧਾਨ ਬਲਵੀਰ ਸਿੰਘ ਗਰਚਾ ਨੇ ਕਿਹਾ ਕਿ ਹੁਣ ਮੁਲਾਜ਼ਮਾਂ ਦੇ ਵੱਡੇ ਹਿੱਤਾਂ, ਯੂਨੀਵਰਸਿਟੀ ਦੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਸ੍ਰ ਤੀਰਥ ਸਿੰਘ ਨੂੰ ਸਾਰਿਆਂ ਅਫਸਰਾਂ ਦੇ ਸਲਾਹ ਅਤੇ ਮਸ਼ਵਰੇ ਨਾਲ ਚੋਣ ਮੈਦਾਨ ਵਿੱਚ ਉਤਾਰਿਆਂ ਗਿਆ ਹੈ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲੀ ਇੱਕ ਮਜ਼ਬੂਤ ਟੀਮ ਤਿਆਰ ਕਰਕੇ ਚੋਣ ਮੈਦਾਨ ਵਿੱਚ ਉਤਾਰੀ ਗਈ ਹੈ ਜਿਨ੍ਹਾਂ ਦੇ ਅਸਰ ਰਸੂਖ ਨਾਲ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੇ ਬਹੁਤ ਸਾਰੇ ਕੰਮ ਜਲਦੀ ਕਰਵਾ ਲਏ ਜਾਣਗੇ । ਉਨ੍ਹਾਂ ਨੇ ਇਸ ਸਮੇਂ ਸਾਰੀ ਟੀਮ ਦੇ ਮੈਂਬਰਾਂ ਨਾਲ ਜਾਣ ਪਹਿਚਾਣ ਵੀ ਕਰਵਾਈ ਅਤੇ ਉਡਦਾ ਬਾਜ਼ ਚੋਣ ਨਿਸ਼ਾਨ ‘ਤੇ ਮੋਹਰ ਲਗਾਉਣ ਦੀ ਅਪੀਲ ਕੀਤੀ । ਆਫੀਸਰਜ਼ ਐਸੋਸੀਏਸ਼ਨ ਦੀ ਚੋਣ 15 ਦਸੰਬਰ ਨੂੰ ਹੋਣ ਜਾ ਰਹੀ ਹੈ। ਜਿਸ ਦੇ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਕਰ ਲਏ ਗਏ ਹਨ । ਅੱਜ ਦੀ ਮੀਟਿੰਗ ਨਾਲ ਯੂਨੀਵਰਸਿਟੀ ਆਫੀਸਰਜ਼ ਡੈਮੇਕਰੇਟਿਕ ਫਰੰਟ ਦੀ ਪੂਰੀ ਟੀਮ ਦੇ ਹੱਕ ਵਿੱਚ ਹਵਾ ਬਣ ਗਈ ਹੈ ।

ਯੂਨੀਵਰਸਿਟੀ ਦੇ ਅਫਸਰਾਂ ਨਾਲ ਮੀਟਿੰਗਾਂ ਦੌਰਾਨ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਸ੍ਰ ਤੀਰਥ ਸਿੰਘ ਪ੍ਰਧਾਨ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਉਹ ਫਰੰਟ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਯੋਗ ਸਮਝਿਆ ਅਤੇ ਅੱਗੋਂ ਸਮੂਹ ਅਫਸਰਾਂ ਨੇ ਉਨ੍ਹਾਂ ਦਾ ਸਾਥ ਦੇਣ ਦ‍ਾ ਭਰੋਸਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀਆਂ ਪਿਛਲੇ ਲੰਮੇ ਸਮੇਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਹੱਲ ਕਰਵਾਉਣ ਦਾ ਯਤਨ ਕਰਨਗੇ । ਜੋ ਵਾਅਦੇ ਚੋਣਾਂ ਦੌਰਾਨ ਉਨ੍ਹਾਂ ਦੇ ਫਰੰਟ ਵੱਲੋਂ ਅਫਸਰਾਂ ਨਾਲ ਕੀਤੇ ਜਾ ਰਹੇ ਹਨ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਚਕਾਰ ਇੱਕ ਚੰਗਾ ਤਾਲਮੇਲ ਬਣ‍ ਕੇ ਸ਼ਿੱਦਤ, ਇਮਾਨਦਾਰੀ , ਸੁਹਿਰਦਤਾ ਅਤੇ ਤਨਦੇਹੀ ਨਾਲ ਪੂਰੇ ਕਰਵਾਉਣ ਦਾ ਯਤਨ ਕੀਤੇ ਜਾਣ ਲਈ ਇੱਕ ਰੋਡਮੈਪ ਤਿਆਰ ਕੀਤਾ ਜ‍ਵੇਗਾ ।

ਇਸ ਸਮੇਂ ਸ੍ਰ ਅਜਮੇਰ ਸਿੰਘ( ਮੀਤ ਪ੍ਰਧਾਨ ),ਮਨਪ੍ਰੀਤ ਸਿੰਘ(ਸਕੱਤਰ),ਪ੍ਰਵੀਨ ਪੁਰੀ( ਸੰਯੁਕਤ-ਸਕੱਤਰ),ਹਰਦੀਪ ਸਿੰਘ (ਖਜ਼ਾਨਚੀ) ਦੇ ਅਹੁਦੇਦਾਰਾਂ ਤੋਂ ਇਲਾਵਾ ਕਾਰਜਕਾਰਨੀ ਮੈਂਬਰ ,ਮੈਡਮ ਰਜਨੀ,ਮਤਬਰ ਚੰਦ,ਜਗਜੀਤ ਸਿੰਘ ,ਮੁਖਤਾਰ ਸਿੰਘ,ਹਰਚਰਨ ਸਿੰਘ,ਅਜੈ ਅਰੋੜਾ ਵੀ ਉਨ੍ਹਾਂ ਦੇ ਨਾਲ ਸਨ । ਜਿਨ੍ਹਾਂ ਅਫਸਰ ਸਹਿਬਾਨ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਲਾਈ ਅਤੇ ਯੂਨੀਵਰਸਿਟੀ ਦੇ ਵਿਕਾਸ ਲਈ ਆਫੀਸਰਜ਼ ਡੈਮੋਕਰੇਟਿਕ ਫਰੰਟ ਦੀ ਟੀਮ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ।ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਦੇ ਕਨਵੀਨਰ ਅਤੇ ਅਫਸਰ ਐਸੋਸੀਏਸ਼ਨ ਦੇ ਮੌਜੂਦ ਪ੍ਰਧਾਨ ਸ੍ਰ ਬਲਵੀਰ ਸਿੰਘ ਗਰਚਾ ਅਤੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ , ਅਫਸਰ ਐਸੋਸੀਏਸ਼ਨ ਦੇ ਮੌਜੂਦਾ ਸਕੱਤਰ ਮਨਪ੍ਰੀਤ ਸਿੰਘ , ਸ੍ਰੀ ਸ਼ੰਜੇ ਸਰੀਨ , ਸ੍ਰੀ ਨਰੇਸ਼ ਨੰਦਨ ,ਜਸਜੀਤ ਸਿੰਘ ਕਟਾਰੀਆ , ਨਿਗਰਾਨ ਹਰਦੀਪ ਸਿੰਘ , ਚਰਨਜੀਤ ਸਿੰਘ , ਰਾਜਿੰਦਰ ਸਿੰਘ ਸੈਕਟਰੀ, ਪ੍ਰਗਟ ਸਿੰਘ , ਸਰਬਜੀਤ ਸਿੰਘ ਸੋਖੀ , ਸੰਦੀਪ ਸੂਦ ਤੋਂ ਇਲਾਵਾ ਫਰੰਟ ਹੋਰ ਸੀਨੀਅਰ ਮੈਂਬਰ ਅਤੇ ਆਗੂ ਹਾਜ਼ਰ ਸਨ ।

Share this News