ਨਗਰ ਨਿਗਮ ਅੰਮ੍ਰਿਤਸਰ ਦੀ ਆਟੋ ਵਰਕਸ਼ਾਪ ਦਾ ਹੋਵੇਗਾ ਕਾਇਆਕਲਪ, ਬੇਹਤਰ ਸੁਵਿਧਾਵਾ ਦਾ ਹੋਵੇਗਾ ਪ੍ਰਬੰਧ :- ਮੇਅਰ ਕਰਮਜੀਤ ਸਿੰਘ

4675338
Total views : 5506895

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ / ਗੁਰਨਾਮ ਸਿੰਘ ਲਾਲੀ ਅੱਜ ਮੇਅਰ ਕਰਮਜੀਤ ਸਿੰਘ ਵੱਲੋਂ ਨਗਰ ਨਿਗਮ ਆਟੋ ਵਰਕਸ਼ਾਪ ਦਾ ਨਰੀਖਣ ਕੀਤਾ ਗਿਆ। ਨਗਰ ਨਿਗਮ ਆਟੋ ਵਰਕਸ਼ਾਪ ਪਹੁੰਚਣ ਤੇ ਇੰਚਾਰਜ਼ ਆਟੋ ਵਰਕਸ਼ਾਪ ਡਾ: ਰਮਾ, ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਨਿਗਰਾਨ ਇੰਜੀ. ਸੰਦੀਪ ਸਿੰਘ,  ਅਗੁਵਾਈ ਵਿਚ ਤਮਾਮ ਕਰਮਚਾਰੀਆਂ ਵੱਲੋਂ ਮੇਅਰ ਦਾ ਨਿਘਾ ਸਵਾਗਤ ਕੀਤਾ ਗਿਆ ਅਤੇ ਵਰਕਸ਼ਾਪ ਦੇ ਵੱਖ-ਵੱਖ ਹਿੱਸਿਆਂ ਦਾ ਮੁਆਇਨਾ ਕਰਵਾਇਆ ਗਿਆ। ਨਗਰ ਨਿਗਮ, ਅੰਮ੍ਰਿਤਸਰ ਦੀ ਇਸ ਆਟੋ ਵਰਕਸ਼ਾਪ ਵਿਚ ਨਿਗਮ ਦੀਆਂ ਸਾਰੀਆਂ ਗੱਡੀਆਂ ਨੂੰ ਰੋਜਾਨਾ ਪੈਟਰੋਲ-ਡੀਜ਼ਲ ਭਰਣ ਲਈ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਨਿਗਮ ਦੀਆਂ ਟਰਾਲੀਆਂ, ਟਿੱਪਰ, ਜੇ.ਸੀ.ਬੀ. ਅਤੇ ਹੋਰ ਵਹੀਕਲਜ਼ ਦੀ ਮੈਨਟੀਨੈਂਸ ਆਦਿ ਦਾ ਕੰਮ ਕੀਤਾ ਜਾਂਦਾ ਹੈ। 

 ਇਸ ਮੌਕੇ ਤੇ ਮੇਅਰ ਨੇ ਕਿਹਾ ਕਿ ਇਹ ਆਟੋ  ਵਰਕਸ਼ਾਪ ਨਿਗਮ ਦੀ ਰੀੜ੍ਹ ਦੀ ਹੱਡੀ ਹੈ ਜਿੱਥੋਂ ਸਾਰੇ ਸ਼ਹਿਰ ਦੇ ਸਫਾਈ ਅਤੇ ਕੂੜੇ ਦੀ ਲਿਫਟਿੰਗ ਲਈ ਗੱਡੀਆਂ ਦਾ ਪ੍ਰਬੰਧਨ ਹੁੰਦਾ ਹੈ। ਇਸ ਤੋਂ ਇਲਾਵਾ ਡੀਜ਼ਲ ਅਤੇ ਪੈਟਰੋਲ ਦੀ ਪੂਰਤੀ ਕੀਤੀ ਜਾਂਦੀ ਹੈ ਸਾਰੀ ਗੱਡੀਆਂ ਦੇ ਰਿਪੇਅਰ ਦੇ ਕੰਮ ਇੱਥੇ ਕੀਤੇ ਜਾਂਦੇ ਹਨ ਪਰ ਹੈਰਾਨਗੀ ਦੀ ਗੱਲ ਹੈ ਕਿ ਅੱਜ ਤੱਕ ਇਸ ਆਟੋ ਵਰਕਸ਼ਾਪ ਦੀ ਕਿਸੇ ਵੱਲੋਂ ਕੋਈ ਸੁਧ ਨਹੀਂ ਲਈ ਗਈ ਅਤੇ ਨਾ ਹੀ ਇਸ ਦੀ ਮੁੜ ਉਸਾਰੀ ਲਈ ਕੋਈ ਉਪਰਾਲੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜਦੋਂ ਉਹਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਸਿਵਲ ਦੇ ਕੰਮ ਕਰਵਾਉਣ ਲਈ ਉਹਨਾਂ ਵੱਲੋਂ ਬਕਾਇਦਾ ਹਦਾਇਤ ਕੀਤੇ ਜਾਣ ਤੇ ਇਸ ਆਟੋ ਵਰਕਸ਼ਾਪ ਦੀ ਮੁੜ ਬਣਤਰ ਦਾ ਕੰਮ ਹੋਂਦ ਲਿਆਂਦਾ ਜਾ ਰਿਹਾ ਹੈ ਜਿਸ ਵਾਸਤ 50 ਲੱਖ ਰੁਪਏ ਦਾ ਤਖਮੀਨਾ ਪਾਸ ਕੀਤਾ ਗਿਆ ਹੈ ਜਿਸ ਦਾ ਆਉਣ ਵਾਲੇ ਕੁਝ ਦਿਨਾਂ ਵਿਚ ਕੰਮ ਸ਼ੁਰੂ ਹੋ ਜਾਵੇਗਾ ਇਸ ਵਿਚ ਆਟੋ ਵਰਕਸ਼ਾਪ ਵਿਚ ਗੱਡੀਆ ਦੇ ਆਉਣ-ਜਾਣ ਨੂੰ ਸੁਖਾਲਾ ਕਰਨ ਲਈ ਫਰਸ਼ ਦਾ ਨਿਰਮਾਣ, ਵਾਸ਼ਿੰਗ ਏਰੀਏ ਦਾ ਨਿਰਮਾਣ, ਗੱਡੀਆਂ ਦੇ ਪੈਂਚਰ ਲਈ ਵਿਸ਼ੇਸ ਉਪਬੰਧ ਕੀਤਾ ਜਾਵੇਗਾ।

ਮੁਲਾਜ਼ਮਾਂ ਲਈ ਟੋਇਲਟ ਸੈੱਟ ਅਤੇ ਸ਼ੈਡ ਆਦਿ ਤਿਆਰ ਕੀਤੇ ਜਾਣਗੇ। ਆਟੋ ਵਰਕਸ਼ਾਪ ਦਾ ਜੋ ਵੀ ਕਬਾੜ ਹੈ ਉਹ ਕਾਨੂੰਨੀ ਪ੍ਰਕਿਰਿਆ ਰਾਂਹੀ ਨਿਲਾਮ ਕੀਤਾ ਜਾਵੇਗਾ।  ਉਹਨਾ ਮੌਕੇ ਤੇ ਮੌਜੂਦ ਕਰਮਚਾਰੀਆਂ ਨੂੰ ਆਸ਼ਵਾਸਨ ਦਿੱਤਾ ਕਿ ਉਹਨਾਂ ਦੇ ਹਿੱਤਾਂ ਦਾ ਖਾਸ਼ ਖਿਆਲ ਰੱਖਿਆ ਜਾਵੇਗਾ ਅਤੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।  ਉਹਨਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਕਰਮਚਾਰੀ ਵੀ ਨਗਰ ਨਿਗਮ ਨੂੰ ਆਪਣਾ ਪੂਰਾ ਸਹਿਯੋਗ ਦੇਣ ਅਤੇ ਸ਼ਹਿਰ ਦੀ ਬਿਹਤਰੀ ਲਈ ਵੱਧ-ਚੜ੍ਹਕੇ ਉਪਰਾਲੇ ਕਰਨ।ਇਸ ਮੌਕੇ ਤੇ ਚੀਫ਼ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ, ਬਲਵਿੰਦਰ ਸਿੰਘ, ਆਟੋ ਵਰਕਸ਼ਾਪ ਯੂਨੀਅਨ ਦੇ ਆਸ਼ੂ ਨਾਹਰ, ਸਾਜਨ ਖੋਸਲਾ, ਰਾਜ ਕੁਮਾਰ ਰਾਜੂ ਅਤੇ ਭਾਰੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।

Share this News