ਦੋ ਮਹਿਲਾਵਾਂ ਦੀ ਜਿੰਦਗੀ ਬਰਬਾਦ ਕਰਕੇ ਤੀਜੀ ਨਾਲ ਵਿਦੇਸ਼ ਰਹਿ ਰਹੇ ਵਿਆਕਤੀ ਵਿਰੁੱਧ ਮਾਪਿਆ ਤੇ ਅਬਲਾ ਨੇ ਕੀਤੀ ਇਨਸਾਫ ਦੀ ਮੰਗ

4675340
Total views : 5506901

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੱਜ ਇਥੇ ਅਯਜਿਤ ਇਕ ਪੱਤਰਕਾਰ ਸੰਮੇਲਨ ਦੌਰਾਨ ਆਪਣੇ ਵਕੀਲ ਦੀ ਹਾਜਰੀ ਵਿੱਚ ਅਯੋਜਿਤ ਇਕ ਪੱਤਰਕਾਰ ਸੰਮੇਲਨ ਦੌਰਾਨ ਥਾਣਾ ਬਿਆਸ ਦੇ ਕਸਬਾ ਬੁਤਾਲਾ ਦੀ ਪੱਤੀ ਬਾਬਾ ਪੱਲਾ ਦੇ ਵਾਸੀ ਸਤਵਿੰਦਰ ਸਿੰਘ ਬੱਲ ਜੋ ਸਾਈਪ੍ਰਸ ਦੇਸ ਵਿੱਚ ਰਹਿ ਰਿਹਾ ਹੈ,ਉਸ ਵਲੋਂ 2006 ਪਿੰਡ ਖ਼ਾਨਪੁਰ ਫਿਲੌਰ (ਜਲੰਧਰ) ਦੀ ਔਰਤ ਸਨਪਿੰਦਰ ਕੌਰ ਨਾਲ ਵਿਆਹ ਰੀਤੀ ਰਿਵਾਜਾਂ ਨਾਲ ਕਰਵਾਇਆ ਇਨ੍ਹਾਂ ਦੇ ਬੇਟਾ ਵੀ ਹੋਇਆ ਜਿਸ ਦਾ ਨਾਮ ਲਕਸ਼ਦੀਪ ਸਿੰਘ ਹੈ। ਉਸ ਤੋਂ ਬਾਅਦ ਇਹ ਸਾਈਪ੍ਰਸ ਨਾਮ ਦੇ ਦੇਸ ਵਿੱਚ ਚਲਾ ਗਿਆ, ਫਿਰ ਇਸ ਨੇ ਆਪਣੀ ਪਤਨੀ ਸਨਵਿੰਦਰ ਕੌਰ ਤੇ ਬੇਟੇ ਲਕਸ਼ਦੀਪ ਸਿੰਘ ਦੀ ਵਾਤ ਨਾ ਪੁੱਛੀ ਫਿਰ ਉਸ ਤੋਂ ਬਾਅਦ ਸਤਵਿੰਦਰ ਸਿੰਘ ਬੱਲ ਦੇ ਪਿਤਾ ਸਰਬਜੀਤ ਸਿੰਘ ਮਾਤਾ ਵਲੋਂ ਪੀੜਤ ਸਨਵਿੰਦਰ ਕੌਰ ਤੇ ਬੇਟੇ ਲਕਸ਼ਦੀਪ ਸਿੰਘ ਨੂੰ ਤੰਗ ਪ੍ਰੇਸਾਨ ਕੀਤਾ ਜਾਂਦਾ ਦਾਜ ਦਹੇਜ ਦੀ ਮੰਗ ਸ਼ੁਰੂ ਕਰ ਦਿੱਤੀ ਲੜਕੇ ਦੇ ਮਾਤਾ ਪਿਤਾ ਨੇ ਜੇ ਤੂੰ ਚਾਹੁੰਦੀ ਹੈ ਸਾਡਾ ਪੁੱਤਰ ਤੇਰਾ ਪਤੀ ਸਤਵਿੰਦਰ ਸਿੰਘ ਬੱਲ ਵਾਪਸ ਆਵੇ ਤੇ ਉਸ ਨੂੰ ਆਪਣੇ ਮਾਤਾ ਪਿਤਾ ਪੰਜ ਲੱਖ ਲਿਆ ਤੇ ਉਸ ਟਰੱਕ ਲੈਕੇ ਦਈਏ ਉਸ ਨੇ ਕਿਹਾ ਮੇਰੇ ਮਾਤਾ ਪਿਤਾ ਦੀ ਇੰਨੀ ਸਮਰੱਥਾ ਨਹੀਂ ਹੈ ।

ਉਹ ਤੁਹਾਡੀ ਮੰਗ ਪੂਰੀ ਕਰ ਸਕਣ ,ਉਸ ਤੋਂ ਬਾਅਦ ਲੜਕੇ ਦੇ ਮਾਤਾ ਪਿਤਾ ਨੇ ਸਨਵਿੰਦਰ ਕੌਰ ਤੇ ਬੇਟੇ ਲਕਸ਼ਦੀਪ ਸਿੰਘ ਨੂੰ ਘਰੋਂ ਕੱਢ ਦਿੱਤਾ ਗਿਆ ਤੇ ਹੁਣ ਪੀੜਤਾਂ ਆਪਣੇ ਪੇਕੇ ਘਰ ਰਹਿ ਰਹੀ ਹੈ, ਪੀੜਤਾ ਵਲੋਂ ਥਾਣਾ ਫਿਲੌਰ ਵਿਖੇ 2011 ਨੂੰ ਸਤਵਿੰਦਰ ਸਿੰਘ ਬੱਲ ਤੇ ਪਰਚਾ ਦਰਜ ਕਰਵਾ ਦਿੱਤਾ ਗਿਆ ਜਿਸ ਮਕੁੰਦਮਾ ਨੰਬਰ 2007 ਧਾਰਾ 498-A, 406 ਧਾਰਾਵਾਂ ਲੱਗੀਆਂ ਹੋਈਆਂ ਹਨ ਇਸ ਤੋਂ ਬਾਅਦ ਥਾਣਾ ਫਿਲੌਰ ਦੀ ਪੁਲਿਸ ਨੇ ਇਸ ਨੂੰ 2013 ਵਿੱਚ ਪੀ ੳ ਕਰਾਰ ਕਰ ਦਿੱਤਾ, ।

ਇਸ ਦੀਆਂ ਕਾਪੀ ਥਾਣਾ ਬਿਆਸ ਨੂੰ ਭੇਜ ਦਿੱਤੀ ਗਈ ਹੈ ਇਹ ਵਿਅਕਤੀ ਆਪਣੇ ਪਿੰਡ ਬੁਤਾਲਾ ਵੀ ਆਉਂਦਾ ਜਾਂਦਾ ਹੈ ਪਰ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ,ਫਿਰ ਇਸਤੋਂ ਬਾਅਦ ਸਤਵਿੰਦਰ ਸਿੰਘ ਬੱਲ ਨੇ 2017 ਵਿੱਚ ਥਾਣਾ ਫਿਲੌਰ ਪਿੰਡ ਰਾਮਗੜ੍ਹ ਨੰਗਲ ਤਹਿਸੀਲ ਫਿਲੌਰ ਦੀ ਸਰਬਜੀਤ ਕੁਮਾਰੀ ਪੁੱਤਰੀ ਰਾਮਧਨ ਨੂੰ ਆਪਣੇ ਆਪ ਕੁਆਰਾ ਦੱਸ ਕਿ ਸਾਈਪ੍ਰਸ ਦੇਸ ਵਿੱਚ ਵਿਆਹ ਕਰਵਾ ਲਿਆ ਉਸ ਦੇ ਗਰਭ ਵਿੱਚੋਂ ਬੇਟਾ ਗੈਰੀ ਪੈਦਾ ਹੋਇਆ ਜੋ ਇਸ ਵਕਤ ਸਤਵਿੰਦਰ ਸਿੰਘ ਬੱਲ ਦੇ ਮਾਤਾ ਪਿਤਾ ਕੋਲ ਹੈ ਤੇ ਸਰਬਜੀਤ ਕੁਮਾਰੀ ਨੂੰ ਨਹੀਂ ਦੇ ਰਹੇ ਇਸ ਨੂੰ ਵੀ ਘਰੋਂ ਕੱਢ ਦਿੱਤਾ ਹੈ, ਸਤਵਿੰਦਰ ਸਿੰਘ ਬੱਲ ਦੇ ਮਾਤਾ ਪਿਤਾ ਗੈਰੀ ਨੂੰ ਇਹ ਕਿਹਾ ਹੋਇਆ ਤੇਰੀ ਮਾਂ ਮਰ ਚੁੱਕੀ ਹੈ ਪੀੜਤ ਨੇ ਵੀ ਥਾਣਾ ਫਿਲੌਰ, ਡੀ ਜੀ ਪੀ ਪੰਜਾਬ ਨੂੰ ਇਨਸਾਫ ਦੀ ਦਰਖਾਸਤ ਦਿੱਤੀ ਹੋਈ ਜਿਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜੋ ਹੁਣ ਫਿਰ ਜਨਵਰੀ 2022 ਨੂੰ ਸਾਈਪ੍ਰਸ ਚਲੀ ਗਈ ਹੈ ਤੇ ਆਪਣੇ ਪਤੀ ਦੀ ਤਲਾਸ ਕਰ ਰਹੀ ਹੈ, ਸਰਬਜੀਤ ਕੁਮਾਰੀ ਨੇ ਉਥੋਂ ਫੋਨ ਕਰਕੇ ਆਪਣੇ ਮਾਪਿਆਂ ਦੱਸਿਆ ਹੈ ਕਿ ਇਹ ਪੰਜਾਬ ਆਇਆ ਹੋਇਆ ਹੈ ਪੀੜਤਾਂ ਦੇ ਮਾਪਿਆਂ ਨੇ ਇਸ ਪਿੰਡ ਆ ਕਿ ਭਾਲ ਕੀਤੀ ਤੇ 30-09-2022 ਕੁਆਰਾ ਦੱਸ ਕਿ ਇਸ ਨੇ ਤੀਸਰਾ ਵਿਆਹ ਕਰ ਲਿਆ ਹੈ ਇਨ੍ਹਾਂ ਦਾ ਕੇਸ ਐਡਵੋਕੇਟ ਇੰਦਰਜੀਤ ਵਰਮਾ ਲੜ ਰਹੇ ਉਨ੍ਹਾਂ ਨੇ ਕਿਹਾ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਰਾਹੀਂ ਅੰਮ੍ਰਿਤਸਰ ਪੁਲਿਸ ਦਿਹਾਤੀ ਨੂੰ ਸੁਚੇਤ ਕਰਨ ਮਕਸਦ ਹੈ ਇਸ ਆਦਮੀ ਨੂੰ ਨੱਥ ਪਾਈ ਜਾਵੇ ਜੋ ਹੋਰ ਲੜਕੀਆਂ ਨਾਲ ਖਿਲਵਾੜ ਨਾ ਕਰ ਸਕੇ।

 

Share this News