Total views : 5505193
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੋਇੰਦਵਾਲ ਸਾਹਿਬ /ਫ਼ਤਿਹਜੰਗ ਸਿੰਘ,ਬੱਬੂ ਬੰਡਾਲਾ
ਨਦੀਨਨਾਸ਼ਕਾਂ ਦੀ ਸਿਫਾਰਸ਼ ਕੀਤੀ ਮਾਤਰਾ ਹੀ ਵਰਤੀ ਜਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀਬਾੜੀ ਅਫ਼ਸਰ ਡਾਕਟਰ ਮਲਵਿੰਦਰ ਸਿੰਘ ਢਿੱਲੋ ਨੇ ਆਤਮਾ ਸਕੀਮ ਅਧੀਨ ਪਿੰਡ ਹੰਸਾਂਵਾਲਾ ਵਿਖੇ ਕਿਸਾਨ ਗੁਰਵਿੰਦਰ ਸਿੰਘ ਦੇ ਖੇਤਾਂ ਵਿਚ ਆਤਮਾ ਸਕੀਮ ਅਧੀਨ ਚੱਲ ਰਹੇ ਫਾਰਮ ਸਕੂਲ ਦੌਰਾਨ ਕੀਤਾ । ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਖਰੇ ਵੱਖਰੇ ਗਰੁੱਪ ਦੀਆਂ ਨਦੀਨਨਾਸ਼ਕ ਦਵਾਈਆਂ ਨੂੰ ਨਾ ਰਲਾਇਆ ਜਾਵੇ । ਇਸ ਤਰ੍ਹਾਂ ਕਰਨ ਨਾਲ ਨਦੀਨਾਂ ਦੀ ਦਵਾਈਆਂ ਪ੍ਰਤੀ ਸਹਿਣਸ਼ੀਲਤਾ ਵਧਦੀ ਹੈ । ਫਾਰਮ ਸਕੂਲ ਦਾ ਪਰਬੰਧ ਬਲਾਕ ਟੈਕਨੋਲੋਜੀ ਮੈਨੇਜਰ ਯਾਦਵਿੰਦਰ ਸਿੰਘ ਨੇ ਕੀਤਾ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯਾਦਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲੱਗਾਉਣੀ ਚਾਹੀਦੀ ਅਤੇ ਇਸ ਨੂੰ ਖੇਤ ਵਿਚ ਹੀ ਦਬਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ।ਫਸਲੀ ਰਹਿੰਦ ਖੂੰਹਦ ਨੂੰ ਮਿੱਟੀ ਵਿੱਚ ਦਬਾਉਣ ਨਾਲ ਮਿੱਤਰ ਕੀੜੇ ਨਹੀਂ ਮੰਰਦੇ ਅਤੇ ਸਾਡਾ ਵਾਤਾਵਰਣ ਪਲੀਤ ਨਹੀਂ ਹੁੰਦਾ।
ਨਦੀਨਨਾਸ਼ਕਾਂ ਦੀ ਸਿਫ਼ਾਰਸ਼ ਕੀਤੀ ਦਾ ਮਾਤਰਾ ਹੀ ਵਰਤੀ ਜਾਵੇ-ਮਲਵਿੰਦਰ ਸਿੰਘ
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿਕਾਸ ਅਫਸਰ ਹਰਮਨਦੀਪ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਬੀਜ ਬੀਜ ਸੋਧ ਅਤੇ ਮਟਰਾਂ ਦੀ ਫਸਲ ਤੋਂ ਬਾਅਦ ਲੱਗਣ ਵਾਲੀਆਂ ਕਣਕ ਦੀਆਂ ਕਿਸਮਾਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਦੱਸਿਆ ਕਿ ਕਣਕ ਦੀ ਵਧੀਆ ਫ਼ਸਲ ਲੈਣ ਲਈ ਬੀਜ ਨੂੰ ਰੋਗ ਮੁਕਤ ਕਰਨਾ ਜ਼ਰੂਰੀ ਹੈ ਇਸ ਕਰਕੇ ਸਾਨੂੰ ਬੀਜਣ ਤੋਂ ਪਹਿਲਾਂ ਬੀਜ ਨੂੰ ਸੋਧ ਲੈਣਾ ਚਾਹੀਦਾ ਹੈ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਜਸਪਾਲ ਸਿੰਘ ਅਤੇ ਉਪਿੰਦਰ ਜੀਤ ਸਿੰਘ ਨੇ ਕਿਸਾਨਾਂ ਨੂੰ ਮਹਿਕਮੇ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਦੱਸਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਰੁਪਿੰਦਰਜੀਤ ਸਿੰਘ ਨੇ ਹੈਪੀ ਸੀਡਰ ਅਤੇ ਸੁਪਰ ਸੀਡਰ ਟੈਕਨਾਲੋਜੀ ਬਾਰੇ ਚਾਨਣਾ ਪਾਇਆ । ਅਖੀਰ ਵਿਚ ਬਲਾਕ ਟੈਕਨਾਲੋਜੀ ਮੈਨੇਜਰ ਯਾਦਵਿੰਦਰ ਸਿੰਘ ਨੇ ਫਾਰਮ ਸਕੂਲ ਵਿੱਚ ਹਾਜ਼ਰ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਖੇਤੀਬਾੜੀ ਉਪ ਨਿਰੀਖਕ ਅਵਤਾਰ ਸਿੰਘ, ਭੁੱਲਰ ਚਰਨਜੀਤ ਜ ਸਿੰਘ, ਕਰਮ ਸਿੰਘ ਬੇਲਦਾਰ,ਗੁਰਵਿੰਦਰ ਸਿੰਘ, ਕਰਤਾਰ ਸਿੰਘ ,ਲਖਵਿੰਦਰ ਸਿੰਘ ,ਜਗਦੀਪ ਸਿੰਘ, ਸਰਵਨ ਸਿੰਘ, ਦਿਲਬਾਗ ਸਿੰਘ, ਪ੍ਰਗਟ ਸਿੰਘ ,ਬਚਨ ਸਿੰਘ, ਨਿਸ਼ਾਨ ਸਿੰਘ ,ਮੱਖਣ ਸਿੰਘ, ਕੁਲਵੰਤ ਸਿੰਘ , ਰਾਜਨਬੀਰ ਸਿੰਘ ,ਉਂਕਾਰ ਸਿੰਘ, ਅਰਸ਼ਦੀਪ ਸਿੰਘ, ਕੁਲਬੀਰ ਸਿੰਘ, ਪਾਲ ਸਿੰਘ, ਚਰਨਜੀਤ ਸਿੰਘ, ਰਾਜਨਦੀਪ ਸਿੰਘ, ਕਰਨਬੀਰ ਸਿੰਘ, ਗੁਰਲਾਲ ਸਿੰਘ, ਸੁਖਵਿੰਦਰ ਸਿੰਘ, ਜਗੀਰ ਸਿੰਘ, ਮੱਖਣ ਸਿੰਘ, ਸ਼ੇਰਾ ਸਿੰਘ,ਅਮਰਜੀਤ ਸਿੰਘ ਅਤੇ ਪਿੰਡ ਦੇ ਅਗਾਂਹ ਵਧੂ ਕਿਸਾਨ ਹਾਜ਼ਰ ਸਨ।