Total views : 5505410
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ /ਤਰਸੇਮ ਸਿੰਘ ਲਾਲੂ ਘੁੰਮਣ
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਤਰਨਤਾਰਨ ਵਲੋਂ 11ਦਸੰਬਰ ਦਿਨ ਐਤਵਾਰ ਨੂੰ 11 ਵਜੇ ਰੋਡਵੇਜ਼ ਯੂਨੀਅਨ ਦਫ਼ਤਰ, ਨੇੜੇ ਬੱਸ ਸਟੈਂਡ ਤਰਨਤਾਰਨ ਵਿਖੇ ਜੋਤਿਸ਼ ਗ਼ੈਰ ਵਿਗਿਆਨਕ ਕਿਵੇਂ ਵਿਸੇ ਤੇ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਸੰਬੰਧੀ ਤਰਨਤਾਰਨ ਗਾਂਧੀਪਾਰਕ ਵਿਖੇ ਹੋਈ ਵਿਸ਼ੇਸ਼ ਮੀਟਿੰਗ ਇਕਾਈ ਮੁਖੀ ਨਰਿੰਦਰ ਸੇਖਚੱਕ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿਚ ਜੋਨ ਮੁੱਖੀ ਰਜਵੰਤ ਬਾਗੜੀਆਂ, ਡਾਕਟਰ ਸੁਖਦੇਵ ਸਿੰਘ ਲਹੁਕਾ, ਮਾਸਟਰ ਤਸਵੀਰ ਸਿੰਘ, ਮਾਸਟਰ ਤਰਸੇਮ ਸਿੰਘ ਲਾਲੂਘੁੰਮਣ,ਜਸਵੰਤ ਸਿੰਘ ਪੱਧਰੀ, ਸ਼ਿੰਗਾਰਾ ਸਿੰਘ, ਮਾਸਟਰ ਨਛੱਤਰ ਸਿੰਘ, ਪਿ੍ੰਸੀਪਲ ਦਲਬੀਰ ਸਿੰਘ ਦਿਓਲ, ਗੁਰਸੇਵਕ ਸਿੰਘ ਨਿਊਜ਼ੀਲੈਂਡ,,ਹਰਨੰਦ ਸਿੰਘ, ਗੁਰਬਾਜ ਸਿੰਘ ਰਾਜੋਕੇ, ਗੁਰਪ੍ਰੀਤ ਗੰਡੀਵਿੰਡ, ਮਾਸਟਰ ਕੁਲਵੰਤ ਸਿੰਘ ਆਦਿ ਸ਼ਾਮਲ ਹੋਏ, ਤਰਕਸ਼ੀਲਾਂ ਦੱਸਿਆ ਕਿ ਇਸ ਸੈਮੀਨਾਰ ਦੇ ਮੁੱਖ ਵਕਤਾ ਮਾਸਟਰ ਸੁਰਜੀਤ ਦੌਧਰ ਜੀ ਹੋਣਗੇ।
ਉਨ੍ਹਾਂ ਦੱਸਿਆ ਕਿ ਜੋਤਿਸ਼ ਝੂਠ ਤੇ ਤੀਰ ਤੁੱਕਾ ਹੈ। ਉਨ੍ਹਾਂ ਇਲਾਕੇ ਭਰ ਦੇ ਜੋਤਸ਼ੀਆਂ ਨੂੰ ਖੁੱਲੀ ਚੁਣੌਤੀ ਦਿੱਤੀ ਕਿ ਜੇਕਰ ਕੋਈ ਵੀ ਜੋਤਸ਼ੀ ਜਨਮ ਪੱਤਰੀਆਂ ਦੀਆਂ ਫੋਟੋ ਤੋਂ ਇਹ ਦੱਸ ਸਕੇ ਕਿ ਕਿਹੜੀ ਜਨਮ ਪੱਤਰੀ ਜਿਊਂਦੇ ਦੀ ,ਮਰੇ ਦੀ ,ਮਰਦ,ਔਰਤ,ਖੁਸਰੇ,ਕੁਆਰੇ,ਵਿਆਹੇ,ਪੜੇ ਲਿਖੇ, ਅਨਪੜ੍ਹ ਆਦਿ ਦੀ ਹੈ, ਉਸਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਰੱਖਿਆ 5ਲੱਖ ਦਾ ਇਨਾਮ ਦਿੱਤਾ ਜਾਵੇਗਾ।ਉਨ੍ਹਾਂ ਸਮਾਜ ਸੇਵੀ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਤੇ ਤਰਕ ਦੇ ਧਾਰਨੀ ਵਿਅਕਤੀਆਂ ਨੂੰ ਇਹ ਸੈਮੀਨਾਰ ਅਟੈਂਡ ਕਰਨ ਦੀ ਅਪੀਲ ਕੀਤੀ।