ਪੰਜਾਬ ਪੁਲਿਸ ਦੇ ਮੁਲਾਜ਼ਮ ਸਰਕਾਰੀ ਕੰਮਕਾਜ ਦੌਰਾਨ ਫੋਨ ਚੁੱਕਣ ‘ਤੇ ਬੋਲਣਗੇ ‘ਜੈ ਹਿੰਦ’ਹੁਕਮ ਹੋਇਆ ਜਾਰੀ

4674265
Total views : 5505336

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਬਠਿੰਡਾ/ਬੀ.ਐਨ.ਈ ਬਿਊਰੋ

ਜ਼ਿਲ੍ਹੇ ‘ਚ ਤਾਇਨਾਤ ਪੰਜਾਬ ਪੁਲਿਸ ਮੁਲਾਜ਼ਮ ਹੁਣ ਸਰਕਾਰੀ ਕੰਮਕਾਜ ਦੌਰਾਨ ਫੋਨ ਚੁੱਕਣ ‘ਤੇ ਜੈ ਹਿੰਦ ਬੋਲਣਗੇ। ਐੱਸਐੱਸਪੀ ਜੇ ਏਲੇਂਚੇਲੀਅਨ ਨੇ ਇਸ ਬਾਰੇ ਲਿਖਤੀ ਹੁਕਮ ਜਾਰੀ ਕੀਤੇ ਹਨ। ਐੱਸਐੱਸਪੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ‘ਚ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਸਰਕਾਰੀ ਕੰਮਕਾਜ ਦੌਰਾਨ ਜਦੋਂ ਪੁਲਿਸ ਮੁਲਾਜ਼ਮ ਫੋਨ ਚੁੱਕ ਕੇ ਗੱਲ ਕਰਨੀ ਸ਼ੁਰੂ ਕਰਦੇ ਹਨ ਤਾਂ ਵੱਖ-ਵੱਖ ਤਰੀਕੇ ਨਾਲ ਗੱਲ ਕਰਦੇ ਹਨ।

ਪੰਜਾਬ ਪੁਲਿਸ ਇਕ ਅਨੁਸ਼ਾਸਨਿਕ ਵਿਭਾਗ ਹੈ ਜਿਸ ਕਾਰਨ ਅਨੁਸ਼ਾਸਨ ਬੇਹੱਦ ਜ਼ਰੂਰੀ ਹੈ। ਇਸੇ ਲਈ ਹੁਣ ਸਾਰੇ ਸਰਕਾਰੀ ਕੰਮਕਾਜ ਦੌਰਾਨ ਫੋਨ ਚੁੱਕਦੇ ਹੀ ‘ਜੈ ਹਿੰਦ’ ਕਹਿ ਕੇ ‘ਵਿਸ਼’ ਕਰਨਗੇ।। ਐੱਸਐੱਸਪੀ ਦਾ ਕਹਿਣਾ ਹੈ ਕਿ ਉਕਤ ਆਦੇਸ਼ ਡਿਸੀਪਲਨ ਰੱਖਣ ਲਈ ਜਾਰੀ ਕੀਤੇ ਗਏ ਹਨ।

Share this News