ਪੁਲਿਸ ਨੇ ਰਣਜੀਤ ਐਵੀਨਿਊ ਵਿਖੇ ਸਪਾ ਸੈਟਰ ਤੇ ਛਾਪੇਮਾਰੀ ਕਰਕੇ ਥਾਂਈਲੈਡ ਨਾਲ ਸਬੰਧਿਤ ਦੋ ਕੁੜੀਆਂ ਬਰਾਮਦ ਕਰਕੇ ਸਪਾ ਸੈਟਰ ਦਾ ਮਾਲਕ ਕੀਤਾ ਗ੍ਰਿਫਤਾਰ

4675245
Total views : 5506768

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵੀਨਿਊ ਵਿਖੇ ਚੱਲ ਰਹੇ ਇਕ ਸਪਾ ਸੈਟਰ ਤੇ ਇਕ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਕਰਕੇ ਇਕ ਸਪਾ ਸੈਟਰ ਦੇ ਮਾਲਕ ਵਲੋ ਥਾਂਈਲੈਡ ਨਾਲ ਸਬੰਧਿਤ ਦੋ ਕੁੜੀਆ ਤੋ ਗੈਰਕਾਨੂੰਨੀ ਕੰਮ ਕਰਵਾਉਣ ਵਾਲੇ ਸਪਾ ਸੈਟਰ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਦੋ ਕੁੜੀਆਂ ਬਰਾਮਦ ਕੀਤੇ ਜਾਣਬਾਰੇ ਜਾਣਕਾਰੀ ਦੇਦਿਆਂ ਏ.ਸੀ.ਪੀ ਉਤਰੀ ਸ: ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਥਾਣਾਂ ਰਣਜੀਤ ਐਵੀਨਿਊ ਦੀ ਪੁਲਿਸ ਨੂੰ ਇਕ ਸੂਚਨਾ ਮਿਲੀ ਸੀ ਕਿ ਇਥੇ ਇਕ ਸਪਾ ਸੈਟਰ ਦੇ ਮਾਲਕ ਨਿੱਖਲ ਭੱਟੀ ਵਾਸੀ ਲੋਹਾਰਕਾ ਰੋਡ ਤੇ ਉਸ ਦੇ ਮੈਨੇਜਰ ਲਖਵਿੰਦਰ ਸਿੰਘ ਵਾਸੀ ਗੁਰੂ ਨਾਨਕਪੁਰਾ (ਇਸਲਾਮਾਬਾਦ) ਅੰਮ੍ਰਿਤਸਰ ਵਲੋ ਸਪਾ ਸੈਟਰ ਵਿੱਚ ਥਾਂਈਲੈਡ ਤੋ ਆਈਆਂ ਕੁੜੀਆ ਦੇ ਪਾਸਪੋਰਟ ਜਬਤ ਕਰਕੇ ਉਨਾਂ ਤੋ ਗੈਰਾਕਨੂੰਨੀ ਧੰਦਾ ਕਰਵਾਇਆ ਜਾ ਰਿਹਾ ਹੈ।

ਜਿਸ ਤੇ ਪੁਲਿਸ ਵਲੋ ਛਾਪੇਮਾਰੀ ਕਰਕੇ ਦੋ ਕੁੜੀਆਂ ਰਾਧਾ ਤੇ ਅਰੁਨੀ ਜੋ ਇਥੇ ਈ-ਬਿਜਨਸ ਵਿਜੇ ਤੇ ਆਈਆ ਹੋਈਆਂ ਸਨ ਤੇ ਕੋਈ ਵੀ ਕੰਮ ਜਾਂ ਨੌਕਰੀ ਨਹੀ ਕਰ ਸਕਦੀਆਂ ਸਨ ਉਨਾਂ ਨੂੰ ਬਰਾਮਦ ਕਰਕੇ ਸਪਾ ਸੈਟਰ ਦੇ ਮਾਲਕ ਨਿੱਖਲ ਨੂੰ ਗ੍ਰਿਫਤਾਰ ਕਰਕੇ ਉਨਾਂ ਵਿਰੁੱਧ ਬਣਦੀਆਂ ਧਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਸ੍ਰੀ ਖੋਸਾ ਨੇ ਅਜਿਹੇ ਗੈਰਕਾਨੂੰਨੀ ਕੰਮ ਵਾਲੇ ਲੋਕਾਂ ਨੂੰ ਚੇਤਾਵਨੀ ਦੇਦਿਆਂ ਕਿਹਾ ਹੈ ਕਿ ਉਹ ਅਜਿਹਾ ਕੋਈ ਕੰਮ ਨਾ ਕਰਨ ਜਿਸ ਲਈ ਪੁਲਿਸ ਨੂੰ ਉਨਾਂ ਵਿਰੁੱਧ ਕਾਰਵਾਈ ਲਈ ਮਜਬੂਰ ਹੋਣਾ ਪਵੇ। ਇਸ ਸਮੇ ਉਨਾਂ ਨਾਲ ਥਾਣਾਂ ਰਣਜੀਤ ਅੇਵੀਨਿਊ ਅੰਮ੍ਰਿਤਸਰ ਦੇ ਐਸ.ਐਚ.ਓ ਇੰਸ਼: ਜਸਪਾਲ ਸਿੰਘ ਵੀ ਹਾਜਰ ਸਨ।

Share this News