Total views : 5505928
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਕਸਬਾ ਟਾਂਗਰਾ ਜੀ ਟੀ ਰੋਡ ਤੇ ਸੜਕ ਵਿਭਾਗ ਵੱਲੋਂ ਬਣਾਏ ਜਾ ਰਹੇ ਪੁਲ ਕਾਰਣ ਬਿਜਲੀ ਦੀਆਂ ਲਾਈਨਾਂ ਦੀਆਂ ਕਰਾਸਿੰਗਾਂ ਨੂੰ ਖਤਮ ਕਰਨ ਲਈ ਜਮੀਨ ਦੋਜ਼ ਕੇਬਲਾਂ ਵਿਛਾਈਆਂ ਜਾ ਰਹੀਆਂ ਹਨ । ਜਿਸ ਕਾਰਣ ਛੱਜਲਵੱਡੀ ਨੂੰ ਜਾਣ ਵਾਲੀ ਸੜਕ ਦੇ ਬਿਲਕੁਲ ਕਿਨਾਰੇ ਦੇ ਲਾਗੇ ਲਗਾਏ ਗਏ ਬਿਜਲੀ ਦੇ ਪੋਲਾਂ ਕਾਰਨ ਰਸਤਾ ਤੰਗ ਹੋਣ ‘ ਤੇ ਘਾਤਕ ਹਾਦਸੇ ਵਾਪਰ ਰਹੇ ਹਨ। ਕਸਬਾ ਟਾਂਗਰਾ ਦੀ ਪੰਚਾਇਤ ਦੇ ਸਰਪੰਚ ਰਣਜੀਤ ਕੌਰ , ਮੈਂਬਰ ਬਸੰਤ ਸਿੰਘ ,ਅਵਤਾਰ ਸਿੰਘ, ਸੁਖਵੰਤ ਕੌਰ , ਹਰਜੀਤ ਕੌਰ ਵੱਲੋਂ ਲਿਖਤੀ ਮਤਾ ਪਾ ਕੇ ਉਚ ਅਧਿਕਾਰੀਆਂ ਨੂੰ ਦਰਖਾਸਤਾਂ ਦੇ ਕੇ ਮੰਗ ਕੀਤੀ ਗਈ ਹੈ ਕਿ ਅੱਡੇ ਤੇ ਜੀ ਟੀ ਰੋਡ ਅਤੇ ਛੱਜਲਵੱਡੀ ਨੂੰ ਜਾਣ ਵਾਲੀ ਸੜਕ ਦੀ ਹਦੂਦ ਦੇ ਅੰਦਰ ਕੁਝ ਲੋਕਾਂ ਨੇ ਨਜਾਇਜ ਕਬਜੇ ਕਰਕੇ ਦੁਕਾਨਾਂ ਬਣਾਈਆਂ ਗਈਆਂ ਹਨ।
ਪੰਚਾਇਤ ਵੱਲੋਂ ਲਿਖਤੀ ਮਤਾ ਪਾ ਕੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਦੇ ਕੇ ਪਾਸੇ ਕਰਨ ਦੀ ਕੀਤੀ ਮੰਗ
ਇਸ ਸਬੰਧੀ ਨਹਿਰੀ ਵਿਭਾਗ ਵੱਲੋਂ ਅਤੇ ਪੰਚਾਇਤੀ ਤੌਰ ਤੇ ਨਜਾਇਜ ਕਬਜੇ ਹਟਾਉਣ ਲਈ ਦੁਕਾਨਦਾਰਾਂ ਨੂੰ ਨੋਟਿਸ ਵੀ ਕਈ ਵਾਰ ਦਿਤੇ ਜਾ ਚੁਕੇ ਹਨ। ਜਦੋ ਕਿ ਹੁਣ ਪੁਲ ਦੀ ਉਸਾਰੀ ਦੇ ਕਾਰਣ ਬਿਜਲੀ ਦੀ ਲਾਈਨ ਨੂੰ ਇਕ ਪਾਸੇ ਕਰਨ ਲਈ ਲਗਾਏ ਬਿਜਲੀ ਦੇ ਪੋਲ 11 ਫੁਟੀ ਪਿੰਡ ਛੱਜਲਵੱਡੀ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਤੇ ਲਗਾ ਦਿਤੇ ਗਏ ਹਨ । ਇਸ ਤੰਗ ਰਸਤੇ ਤੇ ਲਗਾਏ ਗਏ ਪੋਲਾਂ ਕਾਰਣ ਵਾਪਰੇ ਹਾਦਸੇ ਵਿਚ ਪਿੰਡ ਖੱਖ ਦੇ ਇਕ ਵਿਅਕਤੀ ਦੀ ਹਾਦਸੇ ਵਿਚ ਮੌਤ ਵੀ ਹੋ ਚੁਕੀ ਹੈ। ਸੜਕ ਵਿਭਾਗ ਵੱਲੋਂ ਬਿਜਲੀ ਦੇ ਪੋਲ ਇਕ ਪਾਸੇ ਵੱਲ ਲਗਾਏ ਜਾਣ ਲਈ ਨਜਦੀਕ ਪੈਂਦੇ ਦੁਕਾਨਾਂ ਦੇ ਨਜਾਇਜ ਕਬਜੇ ਖਤਮ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪੁਲੀਸ ਥਾਣਾ ਤਰਸਿਕਾ ਅਤੇ ਪੁਲਿਸ ਚੌਂਕੀ ਟਾਂਗਰਾ ‘ ਚ ਪੰਚਾਇਤ ਵੱਲੋਂ ਲਿਖਤੀ ਦਰਖਾਸਤ ਵੀ ਦਿਤੀ ਗਈ ਹੈ।ਕਸਬਾ ਟਾਂਗਰਾ ਵਿਚ ਪੁਲ ਦੀ ਉਸਾਰੀ ਕਾਰਣ ਟਰੈਫਿਕ ਵੀ ਜਾਮ ਹੋ ਜਾਂਦਾ ਹੈ । ਇਥੇ ਰੁਕਣ ਵਾਲੀਆਂ ਬਸਾਂ ਟਾਂਗਰਾ ਰੇਲਵੇ ਰੋਡ ਅਤੇ ਛੱਜਲਵੱਡੀ ਲਿੰਕ ਸੜਕਾਂ ਦੇ ਸਾਹਮਣੇ ਰੁਕਦੀਆਂ ਹਨ । ਜਿਸ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ ।